Fri, Sep 18, 2026
Whatsapp

ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ

Reported by:  PTC News Desk  Edited by:  Shanker Badra -- October 12th 2019 04:57 PM
ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ

ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ

ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ:ਮੁਲਾਂਪੁਰ ਦਾਖਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਚੌਕੀਮਾਨਤੋਂ ਸਾਹਮਣੇ ਆਇਆ ਹੈ। ਜਿਥੇ ਸ਼ੇਖੂਪੁਰਾ ਟੋਲ ਪਲਾਜ਼ਾ ਕੋਲ ਇੱਕ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। [caption id="attachment_349116" align="aligncenter" width="300"]Ludhiana-Ferozepur highway Road Accident ,Congress leader and his partner Death ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਚੰਦਨ ਵੋਹਰਾ ਅਤੇ ਚਾਲਕ ਐਡਵੋਕੇਟ ਤੇਜਪਾਲ ਸਿੰਘ ਵਾਸੀ ਪੱਟੀ ਆਪਣੀ ਕਾਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਵਾਪਸ ਆਪਣੇ ਘਰ ਪੱਟੀ ਜਾ ਰਹੇ ਸਨ। ਜਦੋਂ ਉਹ ਟੋਲ ਪਲਾਜ਼ਾ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਹੇਠਾਂ ਜਾ ਵੜੀ। ਜਿਸ ਕਾਰਨ ਕਾਂਗਰਸੀ ਆਗੂ ਚੰਦਨ ਵੋਹਰਾ ਦੀ ਮੌਕੇ 'ਤੇ ਮੌਤ ਹੋ ਗਏ ਅਤੇ ਉਸ ਦੇ ਚਾਲਕ ਸਾਥੀ ਤੇਜਪਾਲ ਨੂੰ ਗੰਭੀਰ ਜ਼ਖਮੀ ਹਾਲਤ 'ਚ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਦਿੱਤਾ ਹੈ। [caption id="attachment_349118" align="aligncenter" width="300"]Ludhiana-Ferozepur highway Road Accident ,Congress leader and his partner Death ਹੁਣੇ -ਹੁਣੇ ਆਈ ਵੱਡੀ ਖ਼ਬਰ , ਇਸ ਕਾਂਗਰਸੀ ਆਗੂ ਅਤੇ ਉਸ ਦੇ ਸਾਥੀ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੀ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਗਰੋਂ ਪੁਲਿਸ ਨੇ ਮ੍ਰਿਤਕ ਚੰਦਨ ਵੋਹਰਾ ਦੇ ਚਾਚੇ ਦੇ ਲੜਕੇ ਜਸਮਿੰਦਰ ਸਿੰਘ ਪੁੱਤਰ ਤ੍ਰਿਲੋਚਨ ਦੇ ਬਿਆਨਾਂ 'ਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਨ ਉਪਰੰਤ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK