ਨਵੀਨ ਸ਼ਰਮਾ (ਲੁਧਿਆਣਾ, 9 ਜੁਲਾਈ): ਲੁਧਿਆਣਾ ਪੁਲਿਸ ਨੇ 6 ਜੁਲਾਈ ਨੂੰ ਆਦਰਸ਼ ਨਗਰ ਇਲਾਕੇ ਦੇ ਵਿੱਚੋਂ ਬਰਾਮਦ ਹੋਈ ਸਿਰ ਕਟੀ ਲਾਸ਼ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਮਾਮਲੇ ‘ਚ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੇ ਬੇਰਹਿਮੀ ਦੇ ਨਾਲ ਰਾਮ ਪ੍ਰਸਾਦ ਦਾ ਕਤਲ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਪਤੀ ਪਤਨੀ ਨੇ ਬੇਰਹਿਮੀ ਦੇ ਨਾਲ ਰਾਮ ਪ੍ਰਸਾਦ ਦਾ ਕਤਲ ਕੀਤਾ ਸੀ, ਕਤਲ ਕਰਨ ਦਾ ਮੁੱਖ ਮੰਤਵ ਪਵਨ ਨੂੰ ਬਚਾਉਣਾ ਸੀ ਕਿਉਂਕਿ ਪਵਨ ਅਪਰਾਧੀ ਹੈ ਅਤੇ ਉਸ ਤੋਂ ਪਹਿਲਾਂ ਵੀ 5 ਤੋਂ ਵਧੇਰੇ ਮਾਮਲੇ ਦਰਜ ਹਨ, ਜਿਸ ਵਿਚ ਕਤਲ ਦੇ ਮਾਮਲੇ ਵੀ ਹਨ। ਪੁਲਿਸ ਨੇ ਦੱਸਿਆ ਕਿ ਪਵਨ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਸ਼ਕਲ ਦੇ ਨਾਲ ਮਿਲਦਾ-ਜੁਲਦਾ ਕਿਸੇ ਵਿਅਕਤੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਤਾਂਕਿ ਪੁਲਿਸ ਨੂੰ ਲੱਗੇ ਕੇ ਪਵਨ ਮਰ ਚੁੱਕਾ ਹੈ, ਅਤੇ ਉਸ ਦੇ ਸਾਰੇ ਹੀ ਮਾਮਲੇ ਖਤਮ ਹੋ ਜਾਣ। ਇਸ ਨੀਅਤ ਦੇ ਨਾਲ ਉਹਨਾਂ ਨੇ ਰਾਮਪ੍ਰਸਾਦ ਨੂੰ ਆਪਣੇ ਨੇੜੇ ਘਰ ਦਿਲਵਾਇਆ, ਫਿਰ ਉਸ ਨੂੰ ਸ਼ਰਾਬ ਪਿਲਾ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸਦੇ ਮੂੰਹ ਤੇ ਫੈਫੀਕੀਉਕ ਲਗਾ ਦਿੱਤੀ ਤਾਂ ਕੀ ਉਹ ਕੁਝ ਬੋਲ ਨਾ ਸਕੇ, ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਅੱਗੇ ਦੱਸਿਆ ਕਿ ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਦੋਹਾਂ ਨੇ ਉਸਦੇ ਦੋਵੇਂ ਹੱਥਾਂ ਦੀਆਂ ਉਂਗਲੀਆਂ ਤੱਕ ਕੱਟ ਦਿੱਤੀਆਂ ਤਾਂ ਜੋ ਉਸ ਦੀ ਪਛਾਣ ਫਿੰਗਰ ਪ੍ਰਿੰਟ ਤੋਂ ਨਾ ਹੋ ਸਕੇ ਇੱਥੋਂ ਤੱਕ ਕਿ ਉਸ ਦਾ ਸਿਰ ਵੀ ਧੜ ਤੋਂ ਅਲੱਗ ਕਰ ਦਿੱਤਾ, ਫਿਰ ਪਵਨ ਦੇ ਸ਼ਨਾਖਤੀ ਕਾਰਡ ਅਤੇ ਬਰੇਸਲੇਟ ਰਾਮਪ੍ਰਸਾਦ ਨੂੰ ਪਵਾ ਕੇ ਉਸ ਦੀ ਲਾਸ਼ ਨੂੰ ਸੁੱਟ ਦਿੱਤਾ। ਦੱਸ ਦਈਏ ਕਿ ਜਦੋਂ ਪੁਲਿਸ ਨੇ ਲਾਸ਼ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਪਵਨ ਦੇ ਸ਼ਨਾਖਤੀ ਪੱਤਰ ਮਿਲੇ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਤਾਂ ਕੁਝ ਹੋਰ ਹੀ ਮਾਮਲਾ ਨਿਕਲਿਆ ਪੁਲਿਸ ਨੇ ਦੋਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਵੀ ਪੜ੍ਹੋ: ਵੱਡੇ ਪਰਦੇ 'ਤੇ ਨਜ਼ਰ ਆਏਗੀ ‘ਡਾਕੂ ਹਸੀਨਾ’ ਦੀ ਕਹਾਣੀ ,ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰ ਰਹੇ ਨੇ ਲੇਖਕ ,ਜਾਣੋ ਕੀ ਹੈ ਪੂਰੀ ਸਚਾਈ