Tue, May 7, 2024
Whatsapp

ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ

Written by  Jashan A -- April 12th 2019 10:11 AM
ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ

ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ

ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ,ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਜਿਸ ਦੌਰਾਨ ਪਾਰਟੀ ਵੱਲੋਂ ਜੋਰਾਂ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਨਾਲ ਲੋਕਾਂ ਨੂੰ ਵੋਟ ਪਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹਲਕਾ ਲੁਧਿਆਣਾ 'ਚ 3 ਵਿਸ਼ਾਲ ਰੈਲੀਆਂ ਕਰੇਗਾ। [caption id="attachment_281869" align="aligncenter" width="300"]sad ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ[/caption] ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਏਕੋਟ, ਜਗਰਾਓਂ ਅਤੇ ਹਲਕਾ ਗਿੱਲ ‘ਚ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਕਈ ਹੋਰ ਦਿੱਗਜ਼ ਆਗੂ ਮੌਜੂਦ ਰਹਿਣਗੇ।ਰੈਲੀਆਂ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹੋਰ ਪੜ੍ਹੋ:ਕਾਂਗਰਸ ਨੇ ਸ਼ਹੀਦਾਂ ਦੇ ਫੰਡਾਂ ‘ਤੇ ਵੀ ਰੋਕ ਲੱਗਾ ਦਿੱਤੀ -ਸੁਖਬੀਰ ਬਾਦਲ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਆਗੂ ਉਮੀਦਵਾਰ ਦੇ ਹੱਕ 'ਚ ਵੋਟਾਂ ਮੰਗਣਗੇ ਅਤੇ ਉਹਨਾਂ ਨੂੰ ਵੋਟ ਹੱਕ ਦੇ ਇਸਤੇਮਾਲ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਪਾਰਟੀ ਦੇ ਦਿੱਗਜ਼ ਆਗੂ ਕਾਂਗਰਸ ਸਰਕਾਰ ਦੀਆਂ ਮਾੜੀਆ ਨੀਤੀਆਂ ਅਤੇ ਧੱਕੇਸ਼ਾਹੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨਗੇ। [caption id="attachment_281870" align="aligncenter" width="300"]sad ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਜਾਰੀ, ਅੱਜ ਲੁਧਿਆਣਾ 'ਚ ਕਰੇਗਾ 3 ਵਿਸ਼ਾਲ ਰੈਲੀਆਂ[/caption] ਜ਼ਿਕਰ ਏ ਖਾਸ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ।ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕੇ ਵਾਰ ਜਾ ਕੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਮੰਗੀਆਂ ਜਾ ਰਹੀਆਂ।ਇਸ ਦੌਰਾਨ ਲੋਕਾਂ ਵੱਲੋਂ ਵੀ ਪਾਰਟੀ ਵੀ ਭਰਵਾਂ ਸਮਰਥਨ ਦਿੱਤਾ ਜਾ ਰਿਹਾ ਹੈ। -PTC News


Top News view more...

Latest News view more...