ਲੁਧਿਆਣਾ 'ਚ ਅਣਪਛਾਤੇ ਨੌਜਵਾਨ ਨੇ ਲੜਕੀ 'ਤੇ ਸੁੱਟਿਆ ਤੇਜ਼ਾਬ ,ਕੁੱਝ ਸਮਾਂ ਪਹਿਲਾਂ ਹੀ ਹੋਈ ਸੀ ਮੰਗਣੀ
ਲੁਧਿਆਣਾ 'ਚ ਅਣਪਛਾਤੇ ਨੌਜਵਾਨ ਨੇ ਲੜਕੀ 'ਤੇ ਸੁੱਟਿਆ ਤੇਜ਼ਾਬ ,ਕੁੱਝ ਸਮਾਂ ਪਹਿਲਾਂ ਹੀ ਹੋਈ ਸੀ ਮੰਗਣੀ:ਲੁਧਿਆਣਾ : ਲੁਧਿਆਣਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ।ਲੁਧਿਆਣਾ 'ਚ ਬੀਤੀ ਰਾਤ 24 ਸਾਲਾ ਕੁੜੀ 'ਤੇ ਅਣਪਛਾਤੇ ਵਿਅਕਤੀ ਨੇ ਤੇਜ਼ਾਬੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਹੈ।ਇਸ ਹਮਲੇ ਤੋਂ ਬਾਅਦ ਪੀੜਤਾ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ,ਜਿਥੇ ਉਸਦਾ ਇਲਾਜ਼ ਚਲ ਰਿਹਾ ਹੈ।ਇਹ ਘਟਨਾ ਥਾਣਾ ਟਿੱਬੀ ਰੋਡ ਦੀ ਹੈ।ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਕੁੱਝ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ। ਇਸ ਦੌਰਾਨ ਡਾਕਟਰਾਂ ਨੇ ਦੱਸਿਆ ਹੈ ਕਿ ਇਸ ਹਮਲੇ ਦਾ ਸ਼ਿਕਾਰ ਹੋਈ ਪੀੜਤ ਲੜਕੀ 30 ਫ਼ੀਸਦੀ ਝੁਲਸ ਗਈ ਹੈ।ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਹਮਲਾ ਕਿਉਂ ਹੋਇਆ ਹੈ ? ਜਾਣਕਾਰੀ ਮੁਤਾਬਿਕ ਉਸ ਲੜਕੀ ਦਾ ਨਾਮ ਯੁਵਤੀ ਹੈ।ਜਦੋਂ ਹਮਲਾਵਰ ਨੇ ਯੁਵਤੀ ਦਾ ਨਾਮ ਲੈ ਕੇ ਘਰ ਦਾ ਦਰਵਾਜਾ ਖਟਕਾਇਆ ਤਾਂ ਯੁਵਤੀ ਨੇ ਦਰਵਾਜਾ ਖੋਲ੍ਹ ਦਿੱਤਾ।ਇਸ ਦੌਰਾਨ ਹਮਲਾਵਰ ਨੇ ਯੁਵਤੀ ਦੇ ਉਪਰ ਤੇਜ਼ਾਬੀ ਹਮਲਾ ਕਰ ਦਿੱਤਾ ,ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਹੈ। -PTCNews