Sat, Apr 20, 2024
Whatsapp

ਪਿਤਾ ਲਗਾਉਂਦਾ ਹੈ ਚਾਹ ਦਾ ਸਟਾਲ , ਧੀ ਨੇ 'ਭਾਰਤੀ ਹਵਾਈ ਫ਼ੌਜ' 'ਚ ਫਲਾਇੰਗ ਅਫ਼ਸਰ ਬਣ ਕੇ ਨਾਮ ਕੀਤਾ ਰੌਸ਼ਨ

Written by  Kaveri Joshi -- June 22nd 2020 03:40 PM
ਪਿਤਾ ਲਗਾਉਂਦਾ ਹੈ ਚਾਹ ਦਾ ਸਟਾਲ , ਧੀ ਨੇ 'ਭਾਰਤੀ ਹਵਾਈ ਫ਼ੌਜ' 'ਚ ਫਲਾਇੰਗ ਅਫ਼ਸਰ ਬਣ ਕੇ ਨਾਮ ਕੀਤਾ ਰੌਸ਼ਨ

ਪਿਤਾ ਲਗਾਉਂਦਾ ਹੈ ਚਾਹ ਦਾ ਸਟਾਲ , ਧੀ ਨੇ 'ਭਾਰਤੀ ਹਵਾਈ ਫ਼ੌਜ' 'ਚ ਫਲਾਇੰਗ ਅਫ਼ਸਰ ਬਣ ਕੇ ਨਾਮ ਕੀਤਾ ਰੌਸ਼ਨ

ਮੱਧ ਪ੍ਰਦੇਸ਼- ਨੀਮਚ- ਪਿਤਾ ਲਗਾਉਂਦਾ ਹੈ ਚਾਹ ਦਾ ਸਟਾਲ , ਧੀ ਨੇ 'ਭਾਰਤੀ ਹਵਾਈ ਫ਼ੌਜ' 'ਚ ਫਲਾਇੰਗ ਅਫ਼ਸਰ ਬਣ ਕੇ ਨਾਮ ਕੀਤਾ ਰੌਸ਼ਨ: ਮਿਹਨਤ ਲਗਨ ਨਾਲ ਕੀਤੀ ਹੋਵੇ ਤਾਂ ਜ਼ਰੂਰ ਸਿਰੇ ਚੜ੍ਹਦੀ ਹੈ ! ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੀ ਰਹਿਣ ਵਾਲੀ ਮਿਹਨਤਕਸ਼ ਆਂਚਲ ਗੰਗਵਾਲ ਨੇ ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਬਣ ਕੇ ਆਪਣੇ ਮਾਂ-ਬਾਪ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਦੇਸ਼ ਦੀ ਇਸ ਧੀ ਨੇ ਹੌਸਲੇ ਅਤੇ ਪੂਰੇ ਜਜ਼ਬੇ ਨਾਲ ਇਹ ਮੁਕਾਮ ਹਾਸਲ ਕਰਕੇ ਆਪਣੇ ਪਿਤਾ ਨੂੰ ਅਜਿਹੀ ਖੁਸ਼ੀ ਦਿੱਤੀ ਹੈ , ਜਿਸਨੂੰ ਬਿਆਨ ਕਰਦੇ ਹੋਏ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ । https://media.ptcnews.tv/wp-content/uploads/2020/06/WhatsApp-Image-2020-06-22-at-1.37.08-PM.jpeg   ਦੱਸ ਦੇਈਏ ਕਿ ਆਂਚਲ ਦੇ ਪਿਤਾ ਇੱਕ ਚਾਹ ਦਾ ਸਟਾਲ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ । ਸਾਰੀ ਉਮਰ ਮਿਹਨਤ ਕਰਕੇ ਆਪਣੀ ਧੀ ਨੂੰ ਪੜ੍ਹਾਉਣ ਵਾਲੇ ਆਂਚਲ ਦੇ ਪਿਤਾ ਨੂੰ ਜਦੋਂ ਆਪਣੀ ਧੀ ਦੀ ਇਸ ਉਪਲਬਧੀ ਬਾਰੇ ਪਤਾ ਲੱਗਿਆਂ ਤਾਂ ਉਹਨਾਂ ਦੀਆਂ ਅੱਖਾਂ ਭਰ ਆਈਆਂ ਅਤੇ ਉਹਨਾਂ ਨੂੰ ਆਪਣੀ ਸਪੁੱਤਰੀ 'ਤੇ ਬਹੁਤ ਮਾਣ ਮਹਿਸੂਸ ਹੋਇਆ । ਉਹਨਾਂ ਕਿਹਾ ਕਿ ਉਹਨਾਂ ਦੀ ਧੀ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਰੜੀ ਮਿਹਨਤ ਕੀਤੀ ਹੈ । ਜ਼ਿੰਦਗੀ ਨੇ ਭਾਵੇਂ ਉਹਨਾਂ ਨੂੰ ਖੁਸ਼ੀ ਦੇ ਬਹੁਤ ਘੱਟ ਮੌਕੇ ਪ੍ਰਦਾਨ ਕੀਤੇ ਹਨ , ਪਰ ਉਹਨਾਂ ਦੀ ਧੀ ਨੇ ਦ੍ਰਿੜ ਹੌਂਸਲੇ ਸਦਕਾ ਆਪਣੀ ਮੰਜ਼ਿਲ ਨੂੰ ਪਾ ਕੇ ਉਹਨਾਂ ਨੂੰ ਅਥਾਹ ਖੁਸ਼ੀ ਦਿੱਤੀ ਹੈ । ਜ਼ਿਕਰਯੋਗ ਹੈ ਕਿ ਆਂਚਲ ਗੰਗਵਾਲ Indian Air Force ਅਕੈਡਮੀ ਤੋਂ ਗਰੈਜੂਏਸ਼ਨ ਕੀਤੀ ਹੈ । ਆਂਚਲ ਦੇ ਦੱਸੇ ਅਨੁਸਾਰ ਉਸਨੇ ਨੀਮਚ ਦੇ ਇਕ ਸਰਕਾਰੀ ਕਾਲਜ ਤੋਂ ਕੰਪਿਊਟਰ ਸਾਇੰਸ ਦੀ ਗਰੈਜੂਏਟ ਕੀਤੀ ਅਤੇ ਇਸ ਉਪਰੰਤ ਉਹ ਮੱਧ-ਪ੍ਰਦੇਸ਼ ਪੁਲਿਸ ਮਹਿਕਮੇ 'ਚ ਬਤੌਰ ਸਬ-ਇੰਸਪੈਕਟਰ ਭਰਤੀ ਹੋਈ । ਜਦੋਂ ਉਹ ਲੇਬਰ ਇੰਸਪੈਕਟਰ ਵਜੋਂ ਮੈਰਿਟ 'ਚ ਆਈ ਤਾਂ ਉਸਨੇ ਨੌਕਰੀ ਛੱਡ ਦਿੱਤੀ । ਗ਼ੌਰਤਲਬ ਹੈ ਕਿ ਫੌਜ 'ਚ ਭਰਤੀ ਹੋਣ ਤੋਂ ਪਹਿਲਾਂ ਉਸਨੇ 8 ਮਹੀਨੇ ਉਥੇ ਕੰਮ ਕੀਤਾ ਅਤੇ ਗਰੈਜੂਏਸ਼ਨ ਹੋਣ ਤੋਂ ਬਾਅਦ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏ. ਐੱਫ. ਸੀ. ਏ. ਟੀ.) ਲਈ ਅਪਲਾਈ ਕੀਤਾ। ਉਸ ਨੇ ਇਸ ਕੋਸ਼ਿਸ਼ ਲਈ ਐੱਸ. ਐੱਸ. ਬੀ. ਵਿਚ ਵੀ ਸਿਫਾਰਿਸ਼ ਕੀਤੀ। ਆਂਚਲ ਏ. ਐੱਫ. ਸੀ. ਏ. ਟੀ. ਟੈਸਟ 'ਚ 2018 'ਚ ਸਫ਼ਲਤਾ ਮਿਲਣ ਤੋਂ ਬਾਅਦ ਹੈਦਰਾਬਾਦ ਵਿਖੇ ਫਾਈਟਰ ਜੈੱਟ ਪਾਇਲਟ ਦੀ ਸਿਖਲਾਈ ਲਈ ਗਈ ਅਤੇ ਆਪਣੀ ਲਗਾਤਾਰ ਮਿਹਨਤ ਦੇ ਬਲਬੂਤੇ ਉਸਨੇ ਫਲਾਇੰਗ ਅਫ਼ਸਰ ਬਣਨ ਦਾ ਸੁਪਨਾ ਪੂਰਾ ਕੀਤਾ । ਆਂਚਲ ਅਨੁਸਾਰ ਉਸਨੂੰ ਇਹ ਸਾਰੀ ਉਮਰ ਯਾਦ ਰਹੇਗਾ ਕਿ ਕਿਵੇਂ ਉਸ ਦੇ ਪਿਤਾ ਸੁਰੇਸ਼ ਗੰਗਵਾਲ, ਜੋ ਲੰਬੇ ਸਮੇਂ ਤੋਂ ਨੀਮਚ ਜ਼ਿਲੇ ਵਿਚ ਇਕ ਛੋਟੀ ਜਿਹੀ ਚਾਹ ਦਾ ਸਟਾਲ ਚਲਾ ਰਹੇ ਹਨ, ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪੂਰੀ ਕੋਸ਼ਿਸ਼ ਕੀਤੀ ਕਿ ਉਸ ਦੀਆਂ ਦੋ ਬੇਟੀਆਂ ਅਤੇ ਇਕ ਬੇਟੇ ਨੂੰ ਸਾਰੀਆਂ ਸਹੂਲਤਾਂ ਮਿਲਣ । 23 ਸਾਲਾਂ ਦੀ ਲੜਕੀ ਆਂਚਲ ਨੇ ਕਿਹਾ, “ਜਦੋਂ ਮੈਂ ਸਕੂਲ 'ਚ ਜਾਣ ਵਾਲੀ ਮਹਿਜ਼ ਇੱਕ ਬੱਚੀ ਸੀ, ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ defence ਖ਼ੇਤਰ 'ਚ ਜਾਵਾਂਗੀ । ਦੱਸ ਦੇਈਏ ਕਿ ਆਂਚਲ ਦੇ ਪਿਤਾ ਸੁਰੇਸ਼ ਨੇ ਧੀ ਆਂਚਲ ਦੇ ਸੁਫ਼ਨਿਆਂ ਨੂੰ ਹਕੀਕਤ 'ਚ ਤਬਦੀਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਆਂਚਲ ਨੂੰ ਹਵਾਈ ਫ਼ੌਜ ਵਿਚ ਜਾਣ ਦੀ ਪ੍ਰੇਰਣਾ ਨੂੰ ਹੋਰ ਮਜਬੂਤੀ ਉਦੋਂ ਮਿਲੀ ਜਦੋਂ ਉਸਨੇ 2013 'ਚ ਉਤਰਾਖੰਡ ਵਿਖੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਹਵਾਈ ਫ਼ੌਜ ਦੀ ਬਚਾਅ ਮੁਹਿੰਮ ਨੂੰ ਲੋਕਾਂ ਦੀ ਰੱਖਿਆ ਕਰਦੇ ਤੱਕਿਆ । ਆਂਚਲ ਦੇ ਦੱਸਣ ਮੁਤਾਬਿਕ ਉਸਦੇ ਮਾਂ-ਬਾਪ ਨੇ ਉਸਦੇ ਖੁਆਬਾਂ ਨੂੰ ਪੂਰਾ ਕਰਨ 'ਚ ਉਸਦਾ ਭਰਪੂਰ ਸਾਥ ਦਿੱਤਾ ਹੈ । ਪਿਤਾ ਸੁਰੇਸ਼ ਨੂੰ ਆਪਣੀ ਬੱਚੀ 'ਤੇ ਮਾਣ ਹੈ । ਸਿਆਣੇ ਆਖਦੇ ਹਨ ਕਿ ਔਲਾਦ ਸੁਚੱਜੀ ਤੇ ਮਿਹਨਤਕਸ਼ ਹੋਵੇ ਤਾਂ ਮਾਂ-ਬਾਪ ਫ਼ਿਰਨ ਲੱਗਿਆਂ ਦੇਰ ਨਹੀਂ ਲੱਗਦੀ ਅਤੇ ਮਨ 'ਚ ਕੁਝ ਕਰ ਗੁਜ਼ਰਨ ਦੀ ਲਲਕ ਹੋਵੇ ਤਾਂ ਮੰਜ਼ਿਲ ਜ਼ਰੂਰ ਤੁਹਾਡੇ ਕਦਮ ਚੁੰਮਦੀ ਹੈ । ਰੱਬ ਕਰੇ ਆਂਚਲ ਹੋਰ ਬੁਲੰਦੀਆਂ ਤੱਕ ਅੱਪੜੇ !


Top News view more...

Latest News view more...