Bharat Bandh : ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ 10 ਕੇਂਦਰੀ ਟਰੇਡ ਯੂਨੀਅਨਾਂ (Trade Union) ਦੇ ਸਾਂਝੇ ਪਲੇਟਫਾਰਮ ਵੱਲੋਂ ਵੀਰਵਾਰ (12 ਫਰਵਰੀ) ਨੂੰ ਭਾਰਤ ਵਿੱਚ ਇੱਕ ਦੇਸ਼ ਵਿਆਪੀ ਆਮ ਹੜਤਾਲ ਜਾਂ 'ਭਾਰਤ ਬੰਦ' ਦਾ ਸੱਦਾ ਦਿੱਤਾ ਹੈ। ਕਈ ਕਿਸਾਨ ਯੂਨੀਅਨਾਂ ਨੇ ਵੀ ਇਸ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਇਹ ਹੜਤਾਲ ਚਾਰ ਨਵੇਂ ਕਿਰਤ ਕਾਨੂੰਨਾਂ ਦਾ ਵੀ ਵਿਰੋਧ ਕਰ ਰਹੀ ਹੈ। ਇਹ ਹੜਤਾਲ ਦਾ ਕੀ ਪੂਰਾ ਉਦੇਸ਼ ਕੀ ਹੈ ਅਤੇ ਆਮ ਲੋਕਾਂ ਨੂੰ ਇਸ ਦੌਰਾਨ ਕਿਹੜੀਆਂ ਪ੍ਰੇਸ਼ਾਨੀਆਂ ਆ ਸਕਦੀਆਂ ਹਨ, ਜਿਨ੍ਹਾਂ ਤੋਂ ਬਚਿਆ ਜਾਣਾ ਚਾਹੀਦਾ ਹੈ, ਇਸ ਸਬੰਧੀ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸ ਰਹੇ ਹਾਂ ਕਿ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ...ਪੜ੍ਹੋ ਪੂਰੀ ਰਿਪੋਰਟ... ਟਰੇਡ ਯੂਨੀਅਨਾਂ ਨੇ ਕਿਉਂ ਦਿੱਤਾ 'ਭਾਰਤ ਬੰਦ' ਦਾ ਸੱਦਾ ? ਟਰੇਡ ਯੂਨੀਅਨਾਂ ਦਾ ਤਰਕ ਹੈ ਕਿ ਚਾਰ ਕਿਰਤ ਕੋਡ, ਜਿਨ੍ਹਾਂ ਨੇ 29 ਪੁਰਾਣੇ ਕਿਰਤ ਕਾਨੂੰਨਾਂ ਦੀ ਥਾਂ ਲਈ ਹੈ, ਮਜਦੂਰਾਂ ਦੀ ਸੁਰੱਖਿਆ ਨੂੰ ਹੋਰ ਕਮਜ਼ੋਰ ਕੀਤਾ ਹੈ ਅਤੇ ਮਾਲਕਾਂ ਨੂੰ ਭਰਤੀ ਅਤੇ ਬਰਖਾਸਤਗੀ ਵਿੱਚ ਵਧੇਰੇ ਲਚਕਤਾ ਦਿੰਦੇ ਹਨ।<iframe width=1133 height=638 src=https://www.youtube.com/embed/OhkRn0nRHRg title=Bharat Bandh :ਕੱਲ੍ਹ ਭਾਰਤ ਬੰਦ ਕੀ ਖੁੱਲ੍ਹਾ ? ਕੀ ਬੰਦ ਖੱਜਲ ਖੁਆਰ ਹੋਣ ਤੋਂ ਪਹਿਲਾਂ ਦੇਖੋ ਇਹ ਖ਼ਬਰ | Punjabi News frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਉਨ੍ਹਾਂ ਨੇ ਨਿੱਜੀਕਰਨ, ਹੌਲੀ ਤਨਖਾਹ ਵਾਧਾ ਅਤੇ ਸਮਾਜਿਕ ਸੁਰੱਖਿਆ ਲਾਭਾਂ ਨਾਲ ਸਬੰਧਤ ਮੁੱਦਿਆਂ 'ਤੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਹਿੱਸਾ ਲੈਣ ਵਾਲੀਆਂ ਯੂਨੀਅਨਾਂ ਵਿੱਚ ਸੈਂਟਰ ਆਫ਼ ਇੰਡੀਅਨ ਟ੍ਰੇਡ ਯੂਨੀਅਨਜ਼ (CITU), ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (AITUC), ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (INTUC), ਹਿੰਦ ਮਜ਼ਦੂਰ ਸਭਾ (HMS), ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ (AICCTU), ਲੇਬਰ ਪ੍ਰੋਗਰੈਸਿਵ ਫੈਡਰੇਸ਼ਨ (LPF) ਅਤੇ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ (UTUC) ਸ਼ਾਮਲ ਹਨ।ਕੀ ਹਨ ਮੁੱਖ ਮੰਗਾਂ ?ਟਰੇਡ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਜਨਤਕ ਖੇਤਰ 'ਚ ਭਰਤੀ ਹੋਵੇ ਸ਼ੁਰੂ, ਨਿੱਜੀਕਰਨ, ਆਊਟ-ਸੋਰਸਿੰਗ ਤੇ ਠੇਕਾ ਪ੍ਰਣਾਲੀ ’ਤੇ ਰੋਕ ਲੱਗੇ, ਚਾਰੇ ਲੇਬਰ ਕੋਡ ਰੱਦ ਹੋਣ, ਮਨਰੇਗਾ ਦੀ ਮਜ਼ਦੂਰੀ ਅਤੇ ਦਿਨਾਂ 'ਚ ਵਾਧਾ ਕੀਤਾ ਜਾਵੇ ਅਤੇ ਸਿੱਖਿਆ, ਸਿਹਤ ਅਤੇ ਰਾਸ਼ਨ ’ਤੇ ਖਰਚਾ ਵਧਾਉਣਾ ਸ਼ਾਮਲ ਹਨ।ਕੀ ਰਹੇਗਾ ਬੰਦ?ਭਾਰਤ ਬੰਦ ਦੌਰਾਨ, ਵੱਡੇ ਸ਼ਹਿਰਾਂ ਦੇ ਬਾਜ਼ਾਰ, ਕਈ ਸ਼ਹਿਰਾਂ 'ਚ ਸਰਕਾਰੀ ਬੈਂਕ, ਜਾਮ ਕਾਰਨ ਆਵਾਜਾਈ ਹੋਵੇਗੀ ਪ੍ਰਭਾਵਿਤ, ਕਈ ਥਾਵਾਂ ’ਤੇ ਬੰਦ ਰਹਿ ਸਕਦੀਆਂ ਹਨ ਬੱਸਾਂ, ਪੰਜਾਬ 'ਚ ਰੋਡਵੇਜ਼ ਦੇ ਕੱਚੇ ਮੁਲਾਜਮਾਂ ਦੀ ਵੀ ਹੜ੍ਹਤਾਲ ਅਤੇ ਕਈ ਸੂਬਿਆਂ ਜਿਵੇਂ ਕੇਰਲ ਤੇ ਕਰਨਾਟਕ 'ਚ ਸਕੂਲ-ਕਾਲਜਕੀ ਰਹੇਗਾ ਖੁੱਲ੍ਹਾ?ਹਸਪਤਾਲ ਤੇ ਮੈਡੀਕਲ ਸੇਵਾਵਾਂ, ਨਿੱਜੀ ਦਫ਼ਤਰ, ਏਅਰਪੋਰਟ, ਏਟੀਐੱਮ, ਹੋਰ ਜ਼ਰੂਰਤ ਦੀਆਂ ਵਸਤਾਂ ਦੇ ਖੁੱਲ੍ਹੇ ਰਹਿਣ ਦੀ ਸੰਭਾਵਨਾ ਹੈ।