Punjab Governor Paidal Yatra : ਪੰਜਾਬ ਭਰ ’ਚ ਸੀਐੱਮ ਭਗਵੰਤ ਮਾਨ ਦੀ ਅਗਵਾਈ ਹੇਠ ਨਸ਼ੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਵੀ ਚਲਾਈ ਗਈ ਹੈ। ਦੱਸ ਦਈਏ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ’ਚ ਪੈਦਲ ਯਾਤਰਾ ਕੱਢੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਿਕ ਇਹ ਯਾਤਰਾ 3 ਅਪ੍ਰੈਲ ਤੋਂ 8 ਅਪ੍ਰੈਲ ਤੱਕ ਹੋਵੇਗੀ। ਜੋ ਕਿ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਵੇਗੀ। ਇਹ ਹੈ ਪੂਰਾ ਪਲਾਨ 3 ਅਪ੍ਰੈਲ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਟਾਹਲੀ ਸਾਹਿਬ (ਗੁਰਦਾਸਪੁਰ)4 ਅਪ੍ਰੈਲ ਨੂੰ ਡਿਵਾਈਨ ਸਕੂਲ ਮੱਲੇਵਾਲ ਤੋਂ ਐਸਡੀ ਕਾਲਜ ਫਾਰ ਗਰਲਜ਼, ਫਤਿਹਗੜ੍ਹ ਚੂੜੀਆਂ5 ਅਪ੍ਰੈਲ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਨਵਾਂ ਪਿੰਡ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗਤਪੁਰਾ6 ਅਪ੍ਰੈਲ ਨੂੰ ਚੇਤਨਪੁਰਾ ਪਾਰਕ ਤੋਂ ਬਾਲ ਖੁਰਦ ਖੇਡ ਮੈਦਾਨ ਤੱਕ 7 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਹਾਰਾਜਾ ਰਣਜੀਤ ਸਿੰਘ ਕਾਰਨਰ, ਰਾਮਬਾਗ, ਅੰਮ੍ਰਿਤਸਰ 8 ਅਪ੍ਰੈਲ ਨੂੰ ਕਿਲਾ ਗੋਬਿੰਦਗੜ੍ਹ ਤੋਂ ਜਲ੍ਹਿਆਂਵਾਲਾ ਬਾਗ, ਅੰਮ੍ਰਿਤਸਰ ਇਹ ਵੀ ਪੜ੍ਹੋ : Wagah Border Retreat Ceremony News : ਅਟਾਰੀ-ਵਾਹਘਾ ਸਰਹੱਦ 'ਤੇ ਰਿਟਰੀਟ ਸਮਾਰੋਹ ਦਾ ਬਦਲਿਆ ਸਮਾਂ; ਜਾਣੋ ਕਾਰਨ