adv-img
ਪੰਜਾਬ

ਸਿਹਤ ਵਿਭਾਗ ਦੀ ਕਾਰਵਾਈ: ਗੈਰ-ਕਾਨੂੰਨੀ ਅਲਟਰਾਸਾਊਂਡ ਸੈਂਟਰ ਚਲਾਉਣ ਵਾਲਾ ਕਾਬੂ, ਕੀਤੇ ਵੱਡੇ ਖੁਲਾਸੇ

By Riya Bawa -- September 30th 2022 10:51 AM

Illegal ultrasound Center: ਲੁਧਿਆਣਾ 'ਚ ਸਿਹਤ ਵਿਭਾਗ ਦੀ ਟੀਮ ਨੇ ਇੱਕ ਗੈਰ-ਕਾਨੂੰਨੀ ਅਲਟਰਾਸਾਊਂਡ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਹਜ਼ਾਰਾਂ ਰੁਪਏ, ਮਸ਼ੀਨਾਂ ਅਤੇ ਹੋਰ ਮੈਡੀਕਲ ਸਾਮਾਨ ਬਰਾਮਦ ਕਰ ਲਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਮਰਾਡੋ ਚੌਕੀ ਦੇ ਸ਼ਹੀਦ ਕਰਨੈਲ ਸਿੰਘ ਨਗਰ ਇਲਾਕੇ ਵਿੱਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਭਰੂਣ ਜਾਂਚ ਕਰਵਾਉਂਦੇ ਹੋਏ ਫੜੇ ਗਏ ਮੁਲਜ਼ਮ ਨੇ ਕਈ ਖੁਲਾਸੇ ਕੀਤੇ ਹਨ। ਸੂਤਰ ਦੱਸਦੇ ਹਨ ਕਿ ਹੁਣ ਸ਼ਹਿਰ ਦੇ ਕਈ ਪ੍ਰਾਈਵੇਟ ਹਸਪਤਾਲ ਸਿਹਤ ਵਿਭਾਗ ਦੀ ਰਡਾਰ ’ਤੇ ਹਨ।

ਸਿਹਤ ਵਿਭਾਗ ਦੀ ਟੀਮ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਸ਼ਹੀਦ ਕਰਨੈਲ ਸਿੰਘ ਨਗਰ ਗਲੀ ਨੰਬਰ 3 ਦੇ ਇੱਕ ਘਰ ਵਿੱਚ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਦੇ ਟੈਸਟ ਕੀਤੇ ਜਾ ਰਹੇ ਹਨ। ਕੁੱਖ ਵਿੱਚ ਲੜਕੇ ਅਤੇ ਲੜਕੀ ਦੇ ਜਨਮ ਦੀ ਜਾਣਕਾਰੀ ਦੇਣ ਲਈ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਘਰ ’ਤੇ ਛਾਪਾ ਮਾਰਿਆ।

PTC News-Latest Punjabi news

ਇਹ ਵੀ ਪੜ੍ਹੋ: ਦਿੱਲੀ 'ਚ PFI ਦੇ ਤਿੰਨ ਟਿਕਾਣਿਆਂ 'ਤੇ ਛਾਪੇਮਾਰੀ, ਸੀਲ ਕਰਨ ਦੇ ਦਿੱਤੇ ਹੁਕਮ

ਛਾਪੇਮਾਰੀ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਇੱਕ ਗਰਭਵਤੀ ਔਰਤ ਨੂੰ ਨਾਲ ਲੈ ਕੇ ਇੱਕ ਵਿਚੋਲੇ ਰਾਹੀਂ ਉਸ ਦਾ ਟੈਸਟ ਕਰਵਾਉਣ ਲਈ ਭੇਜਿਆ। ਔਰਤ ਨੇ ਵਿਅਕਤੀ ਨਾਲ 20 ਤੋਂ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕਰ ਲਿਆ। ਜਿਵੇਂ ਹੀ ਔਰਤ ਦਾ ਟੈਸਟ ਕਰਵਾਉਣਾ ਸ਼ੁਰੂ ਹੋਇਆ ਤਾਂ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ।

Ludhiana

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹਤਿੰਦਰ ਕੌਰ ਨੇ ਦੱਸਿਆ ਕਿ ਕਰਨੈਲ ਸਿੰਘ ਨਗਰ ਵਿੱਚ ਨਾਜਾਇਜ਼ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜੇਕਰ ਸ਼ਹਿਰ ਦੇ ਕਿਸੇ ਵੀ ਪ੍ਰਾਈਵੇਟ ਹਸਪਤਾਲ ਦਾ ਨਾਂ ਸਾਹਮਣੇ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਦਾ ਨਾਂ ਕਰਨ ਹੈ। ਮੁਲਜ਼ਮ ਇੱਕ ਘਰ ਵਿੱਚ ਨਾਜਾਇਜ਼ ਤੌਰ ’ਤੇ ਮਸ਼ੀਨ ਲਗਾ ਕੇ ਔਰਤਾਂ ਦੀ ਜਾਂਚ ਕਰ ਰਿਹਾ ਸੀ। ਮੁਲਜ਼ਮ ਪਹਿਲਾਂ ਇੱਕ ਹਸਪਤਾਲ ਵਿੱਚ ਪੀਆਰਓ ਵਜੋਂ ਕੰਮ ਕਰਦਾ ਸੀ।

ਮੁਲਜ਼ਮ ਮੁਤਾਬਕ ਜਲਦੀ ਅਮੀਰ ਬਣਨ ਲਈ ਉਸ ਨੇ ਟੈਸਟਿੰਗ ਮਸ਼ੀਨ ਦਿੱਲੀ ਤੋਂ ਖਰੀਦੀ ਸੀ। ਮੁਲਜ਼ਮ ਹੁਣ ਤੱਕ 35 ਤੋਂ 40 ਦੇ ਕਰੀਬ ਔਰਤਾਂ ਦੇ ਟੈਸਟ ਕਰ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਔਰਤ ਤੋਂ 20 ਤੋਂ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਹੁਣ ਪੁਲਿਸ ਇਸ ਮਾਮਲੇ 'ਚ ਇਹ ਪਤਾ ਲਗਾਉਣ 'ਚ ਲੱਗੀ ਹੋਈ ਹੈ ਕਿ ਦੋਸ਼ੀ ਕਿਹੜੇ-ਕਿਹੜੇ ਹਸਪਤਾਲਾਂ ਤੋਂ ਜੁੜਿਆ ਹੋਇਆ ਹੈ ਜਾਂ ਕਿਹੜੇ-ਕਿਹੜੇ ਲੋਕ ਉਸ ਨੂੰ ਗਾਹਕ ਮੁਹੱਈਆ ਕਰਵਾਉਂਦੇ ਸਨ।

-PTC News

  • Share