ਮਨੀਪੁਰ 'ਚ ਭਾਜਪਾ ਤੋਂ ਕੱਢੇ ਗਏ ਨੇਤਾ ਦੇ ਘਰ ਬਾਹਰ ਹੋਇਆ ਧਮਾਕਾ
ਇੰਫਾਲ: ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਤਲੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਜਦੋਂ ਸਵੇਰੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਹੀ ਅਣਪਛਾਤੇ ਬਦਮਾਸ਼ਾਂ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਪੱਛਮੀ ਖੇਤਰ ਦੇ ਲਾਮਫੇਲ ਖੇਤਰ ਵਿੱਚ ਕੱਢੇ ਗਏ ਭਾਜਪਾ ਨੇਤਾ ਚੋਂਗਥਮ ਬਿਜੋਏ ਸਿੰਘ ਦੇ ਘਰ ਉੱਤੇ ਇੱਕ ਦੇਸੀ ਬੰਬ ਸੁੱਟਿਆ। ਦੱਸ ਦੇਈਏ ਕਿ ਇਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੋ ਪਹੀਆ ਵਾਹਨ 'ਤੇ ਦੋ ਨਕਾਬਪੋਸ਼ ਵਿਅਕਤੀਆਂ ਦੁਆਰਾ ਕੀਤੇ ਗਏ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੰਬ ਧਮਾਕੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਲੀਡਰ ਚੋਂਗਥਮ ਬਿਜੋਏ ਸਿੰਘ ਪਹਿਲਾਂ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਉਹ ਪਾਰਟੀ ਦੇ ਮੁੱਖ ਬੁਲਾਰੇ ਸਨ। ਬੀਤੇ ਸਮੇਂ ਵਿੱਚ ਭਾਜਪਾ ਨੇ ਚੋਂਗਥਮ ਬਿਜੋਏ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ।ਮਨੀਪੁਰ ਭਾਜਪਾ ਦੀ ਪ੍ਰਧਾਨ ਸ਼ਾਰਦਾ ਦੇਵੀ ਨੇ ਕਿਹਾ ਸੀ ਕਿ ਬਿਜੋਏ ਸਿੰਘ ਨੂੰ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਤੋਂ ਛੇ ਸਾਲ ਲਈ ਕੱਢ ਦਿੱਤਾ ਗਿਆ ਹੈ। ਅਣਪਛਾਤੇ ਬਦਮਾਸ਼ਾਂ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਪੱਛਮੀ ਖੇਤਰ ਦੇ ਲਾਮਫੇਲ ਖੇਤਰ ਵਿੱਚ ਕੱਢੇ ਗਏ ਭਾਜਪਾ ਲੀਡਰ ਚੋਂਗਥਮ ਬਿਜੋਏ ਸਿੰਘ ਦੇ ਘਰ ਉੱਤੇ ਇੱਕ ਦੇਸੀ ਬੰਬ ਸੁੱਟਿਆ ਅਤੇ ਇਸ ਦੌਰਾਨ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਦਹਿਸ਼ਤ ਦਾ ਮਾਹੌਲ ਹੈ। ਮਨੀਪੁਰ ਵਿਧਾਨ ਸਭਾ ਚੋਣਾਂ ਤੋਂ ਕੁਝ ਘੰਟੇ ਪਹਿਲਾ ਹੀ ਇਹ ਹਮਲਾ ਕੀਤਾ ਗਿਆ ਹੈ। ਇਹ ਵੀ ਪੜ੍ਹੋ:ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਭਾਰਤ 'ਚ ਕਰ ਸਕਣਗੇ ਇੰਟਰਨਸ਼ਿਪ -PTC News