ਮੁੱਖ ਖਬਰਾਂ

ਅਗਨੀਪੱਥ ਸਕੀਮ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ 'ਆਪ' ਸਰਕਾਰ ਘੇਰੀ

By Ravinder Singh -- July 06, 2022 5:36 pm -- Updated:July 06, 2022 5:38 pm

ਨਵੀਂ ਦਿੱਲੀ : ਮਨਜਿੰਦਰ ਸਿੰਘ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਇਕ ਪਾਸੇ ਅਗਨੀਪੱਥ ਸਕੀਮ ਖ਼ਿਲਾਫ਼ ਮਤਾ ਪਾਸ ਕਰਦੀ ਹੈ ਅਤੇ ਦੂਜੇ ਪਾਸੇ ਉਸ ਦੀ ਸਰਕਾਰ ਸੀ-ਪਾਈਟ ਤੇ ਰੁਜ਼ਗਾਰ ਉਤਪਤੀ ਨੂੰ ਅਗਨੀਪੱਥ ਸਕੀਮ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਮੁਖੀਆਂ ਨੂੰ ਲਿਖ ਰਹੀ ਹੈ।

ਅਗਨੀਪੱਥ ਸਕੀਮ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ 'ਆਪ' ਸਰਕਾਰ ਘੇਰੀਉਨ੍ਹਾਂ ਨੇ ਕਿਹਾ ਕਿ ਜੇ ਭਗਵੰਤ ਮਾਨ ਸਰਕਾਰ ਨੂੰ ਇਸ ਸਕੀਮ ਦੇ ਇੰਨੇ ਫਾਇਦੇ ਲੱਗ ਰਹੇ ਹਨ ਤਾਂ ਵਿਧਾਨ ਸਭਾ ਵਿੱਚ ਇਹ ਡਰਾਮਾ ਕਿਉਂ ਰਚਿਆ ਜਾ ਰਿਹਾ ਹੈ। ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਇਸ ਸਕੀਮ ਸਬੰਧੀ ਜਾਣੂ ਕਰਵਾਇਆ ਜਾਵੇ। ਦੂਜੇ ਪਾਸੇ ਵਿਧਾਨਸਭਾ ਵਿੱਚ ਅਗਨੀਪੱਥ ਸਕੀਮ ਵਿਰੁੱਧ ਮਤਾ ਪਾਸ ਕੀਤਾ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇ ਇਹ ਸਕੀਮ ਇੰਨੀ ਹੀ ਚੰਗੀ ਹੈ ਤਾਂ ਭਾਜਪਾ ਵਾਲੇ ਪਹਿਲਾਂ ਆਪਣੇ ਮੁੰਡਿਆਂ ਨੂੰ ਅਗਨੀਵੀਰ ਬਣਾਉਣ। ਭਗਵੰਤ ਮਾਨ ਨੇ ਅਗਨੀਪੱਥ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਹ ਇਤਿਹਾਸਕ ਪਹਿਲਕਦਮੀ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੈ।

ਅਗਨੀਪੱਥ ਸਕੀਮ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ 'ਆਪ' ਸਰਕਾਰ ਘੇਰੀਇਸ ਤੋਂ ਪਹਿਲਾਂ ਸਦਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਫੌਜ ਵਿੱਚ ਭਰਤੀ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਅਗਨੀਪਥ ਖ਼ਿਲਾਫ਼ ਮਤਾ ਪੇਸ਼ ਕੀਤਾ ਸੀ।ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕਾਂ ਨੇ ਇਸ ਮਤੇ ਦਾ ਵਿਰੋਧ ਕੀਤਾ ਜਦੋਂ ਕਿ ਬਾਕੀ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਸੀ। ਮਤੇ ਵਿੱਚ ਆਖਿਆ ਗਿਆ ਹੈ ਇਹ ਯੋਜਨਾ ਨਾ ਦੇਸ਼ ਦੀ ਸੁਰੱਖਿਆ ਅਤੇ ਨਾ ਹੀ ਦੇਸ਼ ਦੇ ਨੌਜਵਾਨਾਂ ਦੇ ਹਿੱਤ ਵਿੱਚ ਹੈ। ਮਤੇ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਦੇ ਤਕਰੀਬਨ ਇੱਕ ਲੱਖ ਨੌਜਵਾਨ ਮੌਜੂਦਾ ਸਮੇਂ 'ਚ ਦੇਸ਼ ਦੀ ਫ਼ੌਜ ਦਾ ਹਿੱਸਾ ਹਨ। ਪਹਿਲਾਂ ਵੀ ਦੇਸ਼ ਦੀ ਰੱਖਿਆ ਦੌਰਾਨ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦਿੱਤੀ ਹੈ। ਦੇਸ਼ ਦੀ ਫ਼ੌਜ ਦਾ ਹਿੱਸਾ ਹੋਣਾ ਪੰਜਾਬ ਦੇ ਨੌਜਵਾਨਾਂ ਲਈ ਇੱਕ ਮਾਣ ਦਾ ਵਿਸ਼ਾ ਹੈ ਅਤੇ ਇਸ ਨਵੀਂ ਯੋਜਨਾ ਨੇ ਸੂਬੇ ਦੇ ਨੌਜਵਾਨਾਂ ਦੇ ਫੌਜ ਵਿੱਚ ਭਰਤੀ ਹੋਣ ਦੇ ਸੁਪਨੇ ਨੂੰ ਚਕਨਾਚੂਰ ਕੀਤਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਨਾਂ 'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਮੁਆਫੀ ਮੰਗਣ : ਜਸਵਿੰਦਰ ਕੌਰ ਸੋਹਲ

 

  • Share