ਸ਼ਿਮਲਾ ਜਾਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਬਰ
ਸ਼ਿਮਲਾ : ਇਹਨੀਂ ਦਿਨੀਂ ਸ਼ਿਮਲਾ ਵਿਚ ਬਰਫਬਾਰੀ ਹੋ ਰਹੀ ਹੈ , ਜਿਸ ਨੂੰ ਦੇਖਣ ਅਤੇ ਨਜ਼ਾਰੇ ਲੈਣ ਦੇ ਲਈ ਬਹੁਤ ਸਾਰੇ ਸੈਲਾਨੀ ਸ਼ਿਮਲਾ ਪਹੁੰਚ ਰਹੇ ਹਨ ,ਇਸੇ ਦੌਰਾਨ ਵੱਧ ਰਹੀ ਸੈਲਾਨੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਵੱਡਾ ਫੈਸਲਾ ਲੈਣਾ ਪਿਆ। ਜਿਸ ਫੈਸਲੇ ਤਹਿਤ ਐਤਵਾਰ ਨੂੰ ਇਕ ਦਿਨ ਲਈ ਸ਼ਹਿਰ ਬੰਦ ਰਹੇਗਾ। ਕਿਓਂਕਿ ਇਥੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹੋਰ ਥਾਵਾਂ ਤੋਂ ਸ਼ਿਮਲਾ ਜਾਂਦੇ ਹਨ। ਇਸ ਦੌਰਾਨ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵੀ ਵਾਧਾ ਹੋਣ ਦੀ ਆਸ਼ੰਕਾ ਹੈ , ਜਿਸ ਨੂੰ ਮੱਦੇਨਜ਼ਰ ਸ਼ਿਮਲਾ ਸ਼ਹਿਰ 'ਚ ਐਤਵਾਰ ਵਾਲੇ ਦਿਨ ਤਾਲਾਬੰਦੀ ਰਹੇਗੀ ਪਰ ਨਾਲ ਹੀ ਇਹ ਵੀ ਦੱਸਦੀਏ ਕਿ ਇਥੇ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼ਿਮਲਾ 'ਚ ਖੁੱਲਣ ਵਾਲੀਆਂ ਦੁਕਾਨਾਂ 'ਚ ਕਰਿਆਨਾ, ਦੁੱਧ, ਫਲ, ਸਬਜ਼ੀਆਂ, ਮੀਟ, ਦਵਾਈਆਂ ਅਤੇ ਰੈਸਟੋਰੈਂਟਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ।