ਮੁੱਖ ਖਬਰਾਂ

ਫੜੇ ਜਾਣ 'ਤੇ ਮੀਟਰ ਰੀਡਰ ਨੇ ਚਬਾ ਦਿੱਤਾ 1000 ਰੁਪਏ, ਲੋਕਾਂ ਨੇ ਮੂੰਹ 'ਚ ਹੱਥ ਪਾ ਕੇ ਕੱਢੇ ਬਾਹਰ 

By Pardeep Singh -- May 26, 2022 4:19 pm

ਮੋਗਾ: ਮੋਗਾ ਜ਼ਿਲ੍ਹੇ ਦੇ ਅਜੀਤਵਾਲ ਪਿੰਡ ਚੂਹੜਚੱਕ ਵਿੱਚ ਇੱਕ ਮੀਟਰ ਰੀਡਰ ਨੇ ਇੱਕ ਪਰਿਵਾਰ ਤੋਂ ਇੱਕ ਹਜ਼ਾਰ ਰੁਪਏ ਦੀ ਰਿਸ਼ਵਤ ਲਈ।ਰਿਸ਼ਵਤ ਲੈਂਦੇ ਨੂੰ ਲੋਕਾਂ ਨੇ ਫੜ ਲਿਆ। ਇਸ ਦੌਰਾਨ ਮੀਟਰ ਰੀਡਰ ਨੇ ਵੀਡੀਓ ਬਣਦੇ ਦੇਖ ਕੇ ਤੁਰੰਤ 500 ਦੇ ਦੋ ਨੋਟ ਆਪਣੇ ਮੂੰਹ ਵਿੱਚ ਪਾ ਕੇ ਚਬਾਉਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਪਿੰਡ ਵਾਸੀਆਂ ਨੇ ਉਸ ਦੇ ਮੂੰਹ ਵਿੱਚ ਹੱਥ ਪਾ ਕੇ ਰਿਸ਼ਵਤ ਦੇ ਨੋਟ ਕੱਢ ਲਏ।

 ਮੀਟਰ ਰੀਡਰ ਰੀਡਿੰਗ ਲੈਣ ਲਈ ਆਇਆ। ਮੀਟਰ ਰੀਡਰ ਨੇ ਇਕ ਪਰਿਵਾਰ ਦਾ ਮੀਟਰ ਖਰਾਬ ਦੱਸਿਆ ਤੇ ਜੁਰਮਾਨੇ ਦੇ ਨਾਂਅ ਉੱਤੇ ਪਰਿਵਾਰ ਨੂੰ ਡਰਾਉਣ ਲੱਗਿਆ।  ਆਖਰਕਾਰ ਮੀਟਰ ਰੀਡਰ ਨੇ ਮਹਿਲਾ ਕੋਲੋਂ ਇੱਕ ਹਜ਼ਾਰ ਦੀ ਰਿਸ਼ਵਤ ਮੰਗੀ ਕਿ ਜੁਰਮਾਨਾ ਨਹੀਂ ਲਾਇਆ ਗਿਆ ਜਾਵੇਗਾ। ਮੀਟਰ ਘਰ ਦੇ ਬਾਹਰ ਲੱਗੇ ਹੋਣ ਕਾਰਨ ਪਿੰਡ ਵਾਸੀ ਗੁੱਸੇ ਵਿੱਚ ਆ ਗਏ।ਲੋਕਾਂ ਨੇ ਮੀਟਰ ਰੀਡਰ ਨੂੰ ਕੁਟਾਪਾ ਚਾੜ ਦਿੱਤਾ।

ਪਿੰਡ ਦੇ ਲੋਕਾਂ ਨੇ 500 ਦੇ ਨੋਟਾਂ ਦੀਆਂ ਫੋਟੋਆਂ ਕਾਪੀਆਂ ਕਰਵਾ ਲਈਆ ਅਤੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ। ਮੀਟਰ ਰੀਡਰ ਜਿਵੇਂ ਹੀ ਨੋਟ ਆਪਣੀ ਜੇਬ ਵਿੱਚ ਪਾਉਣ ਲੱਗਿਆ ਤਾਂ ਪਿੰਡ ਵਾਸੀਆਂ ਨੇ ਉਸਨੂੰ ਘੇਰ ਲਿਆ। ਡਰੇ ਹੋਏ ਮੀਟਰ ਰੀਡਰ ਨੇ ਬਚਣ ਲਈ ਆਪਣੀ ਜੇਬ ਵਿਚੋਂ ਪੈਸੇ ਕੱਢ ਲਏ ਅਤੇ ਉਨ੍ਹਾਂ ਨੂੰ ਚਬਾਉਣ ਲੱਗਾ। ਇਹ ਦੇਖ ਕੇ ਪਿੰਡ ਵਾਲਿਆਂ ਨੇ ਉਸ ਦੇ ਮੂੰਹ 'ਚ ਹੱਥ ਪਾ ਕੇ ਨੋਟ ਕਢਵਾ ਲਏ।

ਇਹ ਵੀ ਪੜ੍ਹੋ:ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

-PTC News

  • Share