ਦੇਸ਼- ਵਿਦੇਸ਼

ਕਰਲੋ ਘਿਉ ਨੂੰ ਭਾਂਡਾ, ਕੀ ਤੁਸੀਂ ਸੁਣਿਆ ਇਸ ਵਿਲੱਖਣ ਯੂਨੀਵਰਸਿਟੀ ਕੋਰਸ ਬਾਰੇ ?

By Joshi -- October 27, 2017 2:10 pm -- Updated:Feb 15, 2021

ਕਰਲੋ ਘਿਉ ਨੂੰ ਭਾਂਡਾ, ਕੀ ਤੁਸੀਂ ਸੁਣਿਆ ਇਸ ਵਿਲੱਖਣ ਯੂਨੀਵਰਸਿਟੀ ਕੋਰਸ ਬਾਰੇ ?: ਜਿੱਥੇ ਇੱਕ ਪਾਸੇ ਨਸ਼ਾ ਰੋਕਣ ਅਤੇ ਇਸ ਨੂੰ ਠੱਲ ਪਾਉਣ ਦੀ ਗੱਲ ਕੀਤੀ ਜਾਂਦੀ ਹੈ ਉਥੇ ਹੀ ਇੱਕ ਯੂਨੀਵਰਸਿਟੀ ਵਿਲੱਖਣ ਅਤੇ ਅਸਾਧਾਰਨ ਡਿਗਰੀ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਹੈ ਨਸ਼ਿਆਂ ਦੇ ਫਾਇਦਿਆਂ 'ਤੇ ਡਿਗਰੀ। ਉੱਤਰੀ ਮਿਸ਼ੀਗਨ ਯੂਨੀਵਰਸਿਟੀ ਭੰਗ/ਚਰਸ ਵਿੱਚ ਨਸ਼ਿਆਂ ਦੇ ਫਾਇਦਿਆਂ 'ਤੇ ਇੱਕ ਡਿਗਰੀ ਪ੍ਰੋਗਰਾਮ ਪੇਸ਼ ਕਰ ਰਹੀ ਹੈ, ਅਸੀਂ ਕੋਈ ਮਜ਼ਾਕ ਨਹੀਂ ਕਰ ਰਹੇ ਪਰ ਇਹ ਬਿਲਕੁਲ ਸੱਚ ਹੈ, ਜੀ ਹਾਂ, ਇਹ ਸੱਚ ਹੈ।

ਡਿਟ੍ਰੋਇਟ ਫ੍ਰੀ ਪ੍ਰੈਸ ਦੀ ਰਿਪੋਰਟ ਅਨੁਸਾਰ, ਯੂਨੀਵਰਸਿਟੀ ਨੇ ਇਸ ਮੈਡੀਕਲ ਪਲਾਂਟ ਦੇ ਕੈਮਿਸਟਰੀ ਪ੍ਰੋਗਰਾਮ ਨੂੰ ਸ਼ੁਰੂ ਕੀਤਾ, ਜਿਸ ਵਿੱਚ ਇੱਕ ਦਰਜਨ ਵਿਦਿਆਰਥੀ ਸਨ। ਪ੍ਰੋਗਰਾਮ ਕੈਮਿਸਟਰੀ, ਜੀਵ ਵਿਗਿਆਨ, ਬੋਟੈਨੀ, ਬਾਗਵਾਨੀ, ਮਾਰਕੀਟਿੰਗ ਅਤੇ ਵਿੱਤ ਦੇ ਨਾਲ ਸੰਬੰਧਤ ਹੈ।
ਕਰਲੋ ਘਿਉ ਨੂੰ ਭਾਂਡਾ, ਕੀ ਤੁਸੀਂ ਸੁਣਿਆ ਇਸ ਵਿਲੱਖਣ ਯੂਨੀਵਰਸਿਟੀ ਕੋਰਸ ਬਾਰੇ ?marijuana, cannabis : ਉੱਤਰੀ ਮਿਸ਼ੀਗਨ ਯੂਨੀਵਰਿਸਟੀ ਅਗਲੇ ਸਾਲ ਤੋਂ ਭੰਗ/ਚਰਸ 'ਚ ਚਾਰ ਸਾਲਾਂ ਦੀ ਡਿਗਰੀ ਪੇਸ਼ ਕਰ ਰਹੀ ਹੈ। ਫਿਲਹਾਲ ਹੁਣ ਤੱਕ, ਸਿਰਫ ਯੂਨੀਵਰਸਿਟੀਆਂ ਮਾਰਿਜੁਆਨਾ ਨੀਤੀ ਅਤੇ ਕਾਨੂੰਨ ਤੇ ਕਲਾਸਾਂ ਪੇਸ਼ ਕਰਦੀਆਂ ਹਨ।

ਪ੍ਰੋਗਰਾਮ ਵਿੱਚ ਇੱਕ ਸਕੋਰਕਾਰ ਅਲੈਕਸ ਰੋਥ ਨੇ ਕਿਹਾ ਕਿ ਜਦੋਂ ਮੈਂ ਵਿਦਿਆਰਥੀਆਂ ਨੂੰ ਜਦੋਂ ਇਸ ਬਾਰੇ ਜਾਣਕਾਰੀ ਦਿੰਦਾ ਹਾਂ ਤਾਂ ਉਹ ਉਤਸੁਕ ਹੋ ਕੇ ਪੁੱਛਦੇ ਹਨ ਕਿ ਵਾਹ ਇਹ ਕਿੰਨ੍ਹਾ ਵਧੀਆ ਕੋਰਸ ਹੈ, ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਬਿਲਕੁਲ ਆਸਾਨ ਨਹੀਂ ਹੈ। ਕਰਲੋ ਘਿਉ ਨੂੰ ਭਾਂਡਾ, ਕੀ ਤੁਸੀਂ ਸੁਣਿਆ ਇਸ ਵਿਲੱਖਣ ਯੂਨੀਵਰਸਿਟੀ ਕੋਰਸ ਬਾਰੇ ?ਉੱਤਰੀ ਮਿਸ਼ੀਗਨ ਵਿਚ ਇਕ ਐਸੋਸੀਏਟ ਰਸਾਇਣ ਸ਼ਾਸਤਰ ਦੇ ਪ੍ਰੋਫੈਸਰ ਬਰੈਂਡਨ ਕੈਨਫੀਲਡ ਨੇ ਕਿਹਾ ਕਿ ਵਿਦਿਆਰਥੀ ਪ੍ਰੋਗਰਾਮ ਵਿਚ ਭੰਗ/ਚਰਸ ਦੇ ਪੌਦੇ ਨਹੀਂ ਉਗਾਉਂਦੇ, ਪਰ ਇਸਦੇ ਉਲਟ ਉਨ੍ਹਾਂ ਹੋਰ ਪੌਦਿਆਂ ਨੂੰ ਵੱਧਦੇ ਦੇਖਦੇ ਹਨ ਜੋ ਰਵਾਇਤੀ ਤੌਰ 'ਤੇ ਚਿਕਿਤਸਕ ਮੁੱਲ ਨਾਲ ਮਾਨਤਾ ਪ੍ਰਾਪਤ ਹੁੰਦੇ ਹਨ, ਪਰ ਉਹਨਾਂ ਨੂੰ ਉਗਾਉਣਾ ਗੈਰ ਕਾਨੂੰਨੀ ਨਹੀਂ ਹੁੰੇ।

ਵਿਦਿਆਰਥੀ ਉਹਨਾਂ ਪੌਦਿਆਂ ਵਿੱਚ ਮਿਸ਼ਰਣਾਂ ਨੂੰ ਮਾਪਣ ਅਤੇ ਕੱਢਣ ਦਾ ਤਰੀਕਾ ਸਿੱਖਦੇ ਹਨ ਜਿਨ੍ਹਾਂ ਦਾ ਚਿਕਿਤਸਕ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ, ਫਿਰ ਉਹ ਜਾਣਕਾਰੀ ਨੂੰ ਭੰਗ/ਚਰਸ ਦੇ ਹਿਸਾਬ ਨਾਲ ਦੇਖਦੇ ਹਨ, ਜਿਸਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਕੀਤੀ ਗਈ ਹੈ, ਜਿਸ ਵਿੱਚ ਪੁਰਾਣਾ ਦਰਦ, ਮਤਲੀ, ਦੌਰੇ ਅਤੇ ਗਲੋਕੋਮਾ ਸ਼ਾਮਲ ਹਨ।

ਕੈਨਫੀਲਡ ਨੇ ਕਿਹਾ ਕਿ ਪਿਛਲੇ ਸਾਲ ਸੈਨ ਡਿਏਗੋ ਵਿੱਚ ਅਮਰੀਕੀ ਕੈਮੀਕਲ ਸੋਸਾਇਟੀ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਵੇਲੇ ਉਨ੍ਹਾਂ ਨੂੰ ਇਹ ਖਿਆਲ ਆਇਆ ਸੀ। ਮੈਂ ਭੰਗ/ਚਰਸ (marijuana, cannabis ,ਕੈਨਾਬਿਸ ਰਸਾਇਣ) ਦੀਆਂ ਵਿਸ਼ਲੇਸ਼ਨਾਤਮਕ ਰਸਾਇਣਾਂ ਅਤੇ ਹੋਰਵ ਤੱਥਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਉਤਸੁਕ ਸੀ।

ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸਮੇਂ ਦੀ ਲੋੜ ਦੀ ਪੂਰਤੀ ਕਰਦਾ ਹੈ ਕਿਉਂਕਿ ੨੯ ਸੂਬਿਆਂ ਨੇ ਮੈਡੀਕਲ ਭੰਗ/ਚਰਸ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ, ਜਿਸ ਵਿਚ ਅੱਠ ਰਾਜ ਵੀ ਸ਼ਾਮਲ ਹਨ, ਜਿੱਥੇ ਭੰਗ/ਚਰਸ ਨੂੰ ਸਿਹਤ ਲਈ ਉਪਯੋਗੀ ਮੰਨਿਆ ਗਿਆ ਹੈ।

—PTC News

  • Share