ਮਨੋਰੰਜਨ ਜਗਤ

Miss USA 2019:ਚੈਸਲੀ ਕ੍ਰਿਸਟ ਨੇ ਇਮਾਰਤ ਤੋਂ ਮਾਰੀ ਛਾਲ, ਹਰਨਾਜ਼ ਸੰਧੂ ਨੇ ਕੀਤਾ ਦੁੱਖ ਪ੍ਰਗਟ

By Pardeep Singh -- January 31, 2022 3:07 pm -- Updated:January 31, 2022 3:09 pm

ਨਵੀਂ ਦਿੱਲੀ: ਮਿਸ ਯੂਐਸਏ 2019 ਚੈਸਲੀ ਕ੍ਰਿਸਟ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ ਹੈ ਅਤੇ ਉਸਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਉੱਤੇ 2021 ਦੀ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਚੈਸਲੀ ਕ੍ਰਿਸਟ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਨੂੰ ਸਵੇਰੇ 7 ਵਜੇ ਨਿਊਯਾਰਕ ਸਿਟੀ ਦੀ ਇੱਕ 60 ਮੰਜ਼ਿਲਾਂ ਕੰਡੋਮੀਨੀਅਨ ਤੋਂ ਡਿੱਗੀ ਅਤੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਹੈ।NYPD ਨੇ ਸਾਂਝਾ ਕੀਤਾ ਹੈ ਕਿ ਨੌਵੀਂ ਮੰਜ਼ਿਲ 'ਤੇ ਰਹਿੰਦੇ ਕ੍ਰਿਸਟ ਦੀ ਮੌਤ, ਇੱਕ ਖੁਦਕੁਸ਼ੀ ਲੱਗ ਰਹੀ ਹੈ।

ਹਨਨਾਜ਼ ਸੰਧੂ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਚੈਸਲੀ ਕ੍ਰਿਸਟ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਉੱਤੇ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਦਿਲ ਦਹਿਲਾਉਣ ਵਾਲਾ ਅਤੇ ਅਵਿਸ਼ਵਾਸ਼ਯੋਗ ਹੈ, ਤੁਸੀਂ ਹਮੇਸ਼ਾਂ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਣਾ ਸੀ।

ਚੈਸਲੀ ਕ੍ਰਿਸਟ ਦਾ ਪਿਛੋਕੜ
ਕ੍ਰਿਸਟ ਦਾ ਜਨਮ 1991 ਵਿੱਚ ਜੈਕਸਨ, ਮਿਸ਼ੀਗਨ ਵਿੱਚ ਹੋਇਆ ਸੀ। ਉਸ ਨੇ ਆਪਣਾ ਬਚਪਨ ਦੱਖਣੀ ਕੈਰੋਲੀਨਾ ਵਿੱਚ ਬਤਾਇਆ ਸੀ। ਉਸਨੇ ਦੱਖਣੀ ਕੈਰੋਲੀਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।ਉਨ੍ਹਾਂ ਨੇ 2017 ਵਿੱਚ ਵੇਕ ਫੋਰੈਸਟ ਯੂਨੀਵਰਸਿਟੀ ਸਕੂਲ ਆਫ਼ ਲਾਅ ਤੋਂ ਗ੍ਰੈਜੂਏਸ਼ਨ ਕੀਤੀ।

ਕ੍ਰਿਸਟ ਨੂੰ ਮਿਲੇ ਸਨਮਾਨ
ਮਿਸ ਯੂਐਸਏ 2019 ਦਾ ਤਾਜ ਜਿੱਤਿਆ ਅਤੇ 2019 ਵਿੱਚ ਉਸਨੇ ਮਿਸ ਨੌਰਥ ਕੈਰੋਲੀਨਾ ਯੂਐਸਏ ਦਾ ਖਿਤਾਬ ਜਿੱਤਿਆ। 2019 ਵਿੱਚ ਵੀ ਕ੍ਰਿਸਟ ਨੇ ਨਿਊਯਾਰਕ ਦੇ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 2020 ਵਿੱਚ ਉਸਦੀ ਫਰਮ ਨੇ ਉਸ ਨੂੰ ਆਪਣਾ ਪਹਿਲਾ ਵਿਭਿੰਨਤਾ ਸਲਾਹਕਾਰ ਨਿਯੁਕਤ ਕੀਤਾ।

ਇਹ ਵੀ ਪੜ੍ਹੋ:ਸੁਪਰੀਮ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ

-PTC News

  • Share