Mon, Apr 29, 2024
Whatsapp

CIA ਸਟਾਫ ਦਫ਼ਤਰ 'ਤੇ ਰੇਡ ਮਾਰਨ ਆਏ ਵਾਰੰਟ ਅਫ਼ਸਰ ਨੂੰ ਕਿਉਂ ਮੁੜਨਾ ਪਿਆ ਬੈਰੰਗ ਵਾਪਿਸ, ਜਾਣੋ ਮਾਮਲਾ

Written by  Jashan A -- November 22nd 2019 03:11 PM
CIA ਸਟਾਫ ਦਫ਼ਤਰ 'ਤੇ ਰੇਡ ਮਾਰਨ ਆਏ ਵਾਰੰਟ ਅਫ਼ਸਰ ਨੂੰ ਕਿਉਂ ਮੁੜਨਾ ਪਿਆ ਬੈਰੰਗ ਵਾਪਿਸ, ਜਾਣੋ ਮਾਮਲਾ

CIA ਸਟਾਫ ਦਫ਼ਤਰ 'ਤੇ ਰੇਡ ਮਾਰਨ ਆਏ ਵਾਰੰਟ ਅਫ਼ਸਰ ਨੂੰ ਕਿਉਂ ਮੁੜਨਾ ਪਿਆ ਬੈਰੰਗ ਵਾਪਿਸ, ਜਾਣੋ ਮਾਮਲਾ

CIA ਸਟਾਫ ਦਫ਼ਤਰ 'ਤੇ ਰੇਡ ਮਾਰਨ ਆਏ ਵਾਰੰਟ ਅਫ਼ਸਰ ਨੂੰ ਕਿਉਂ ਮੁੜਨਾ ਪਿਆ ਬੈਰੰਗ ਵਾਪਿਸ, ਜਾਣੋ ਮਾਮਲਾ,ਖਰੜ: ਬੀਤੀ ਰਾਤ ਹਾਈਕੋਰਟ ਦੇ ਆਦੇਸ਼ 'ਤੇ ਵਾਰੰਟ ਅਫਸਰ ਨੇ CIA ਸਟਾਫ ਮੋਹਾਲੀ ਦੇ ਖਰੜ ਸਥਿਤ ਆਫਿਸ 'ਚ ਰੇਡ ਕੀਤੀ।ਇਸ ਦੌਰਾਨ CIA ਸਟਾਫ ਦੇ ਅਧਿਕਾਰੀਆਂ ਦੇ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸ਼ਾਤਿਰ ਵਿਅਕਤੀਆਂ ਵੱਲੋਂ ਲਗਾਏ ਗਏ ਟਰੈਪ ਦਾ ਪਰਦਾਫਾਸ਼ ਹੋ ਗਿਆ ਹੈ। CIAਮਾਮਲਾ ਇਹ ਸੀ ਕਿ ਡੇਰਾਬੱਸੀ ਨਿਵਾਸੀ ਗੁਰਪ੍ਰੀਤ ਸਿੰਘ ਵਲੋਂ ਵੀਰਵਾਰ ਨੂੰ ਹਾਈਕੋਰਟ ਵਿੱਚ CIA ਮੋਹਾਲੀ ਦੇ ਇੰਚਾਰਜ਼ ਇੰਸਪੈਕਟਰ ਸੁਖਬੀਰ ਸਿੰਘ ਅਤੇ ASI ਗੁਰਪ੍ਰਤਾਪ ਸਿੰਘ ਦੇ ਖਿਲਾਫ ਮੰਗ ਫਾਇਲ ਕੀਤੀ ਗਈ। ਜਿਸ 'ਚ ਇਲਜ਼ਾਮ ਲਗਾਇਆ ਗਿਆ ਕਿ ਉਕਤ ਅਧਿਕਾਰੀਆਂ ਦੁਆਰਾ ਉਸ ਦੇ ਜਾਣਕਾਰ ਵਿਨੀਤ ਗੁਲਾਟੀ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਝੂਠਾ ਮੁਕੱਦਮਾ ਦਰਜ ਕਰਨ ਦੀ ਧਮਕੀ ਦੇਕੇ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੌਰਾਨ ਹਾਈਕੋਰਟ ਨੇ ਸੰਗਿਆਨ ਲੈਂਦੇ ਹੋਏ ਵਿਜੈ ਗੁਪਤਾ ਨੂੰ ਵਾਰੰਟ ਅਫਸਰ ਨਿਯੁਕਤ ਕਰਦੇ ਹੋਏ ਆਦੇਸ਼ ਜਾਰੀ ਕੀਤੇ ਗਏ ਕਿ ਜੇਕਰ ਸਟਾਫ ਦਫ਼ਤਰ ਵਲੋਂ ਕੋਈ ਵੀ ਵਿਅਕਤੀ ਗ਼ੈਰਕਾਨੂੰਨੀ ਹਿਰਾਸਤ ਵਿੱਚ ਪਾਇਆ ਗਿਆ ਤਾਂ ਉਕਤ ਅਧਿਕਾਰੀਆਂ ਦੇ ਵਿਰੁੱਧ ਐਫਆਈਆਰ ਰਜਿਸਟਰਡ ਕੀਤੀ ਜਾਵੇ। ਜਿਸ ਤੋਂ ਬਾਅਦ ਵਾਰੰਟ ਅਫ਼ਸਰ ਨੇ ਖਰੜ ਦਫ਼ਤਰ 'ਤੇ ਰੇਡ ਕੀਤੀ। ਹੋਰ ਪੜ੍ਹੋ:ਅੰਮ੍ਰਿਤਸਰ ਪੁਲਿਸ ਨੇ 12 ਮੋਟਰਸਾਈਕਲਾਂ ਤੇ ਸੋਨੇ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਇੱਥੇ ਗੇਟ ਖੁੱਲਵਾਣ ਤੋਂ ਬਾਅਦ ਵਾਰੰਟ ਅਫਸਰ ਨੇ CIA ਦੇ ਮੁਨਸ਼ੀ ਜਸਪਾਲ ਸਿੰਘ ਨੂੰ ਅਦਾਲਤ ਦੇ ਆਦੇਸ਼ ਦੀ ਕਾਪੀ ਦਿੰਦੇ ਹੋਏ ਦੱਸਿਆ ਕਿ ਉਹ ਚੈਕਿੰਗ ਕਰਨ ਆਏ ਹਨ । ਜਿਵੇਂ ਹੀ ਵਿਜੈ ਗੁਪਤਾ ਗੁਰਪ੍ਰੀਤ ਸਿੰਘ ਦੇ ਨਾਲ ਉਕਤ ਦਫ਼ਤਰ ਵਿੱਚ ਦਾਖਲ ਹੋਏ ਤਾਂ ਗੁਰਪ੍ਰੀਤ ਸਿੰਘ ਦੇ ਪਿੱਛੇ ਹੀ ਇੱਕ ਤੀਜਾ ਸ਼ਖਸ ਵੀ ਅੰਦਰ ਦਾਖਲ ਹੋ ਗਿਆ, ਜਿਸ ਨੇ ਨੀਲੀ ਸ਼ਰਟ ਅਤੇ ਟੋਪੀ ਪਾਈ ਸੀ। CIAਇਸ ਦੌਰਾਨ ਸਟਾਫ ਦੇ ASI ਰਾਕੇਸ਼ ਕੁਮਾਰ ਨੇ ਇਸ ਅਗਿਆਤ ਸ਼ਖਸ ਦੇ ਬਾਰੇ ਵਿੱਚ ਪੁੱਛਿਆ ਤਾਂ ਵਾਰੰਟ ਅਫਸਰ ਨੇ ਕਿਹਾ ਕਿ ਉਹ ਇਸ ਨੂੰ ਨਹੀ ਜਾਣਦੇ। ਇਨ੍ਹੇ ਵਿੱਚ ਉਕਤ ਵਿਅਕਤੀ ਬਹੁਤ ਹੀ ਚਲਾਕੀ ਦੇ ਨਾਲ CIA ਸਟਾਫ ਵਿੱਚ ਮੁਨਸ਼ੀ ਦੇ ਕਮਰੇ 'ਚ ਜਾ ਕੇ ਜ਼ਮੀਨ ਉੱਤੇ ਬੈਠ ਗਿਆ। ਪੁੱਛਗਿਛ 'ਚ ਪਤਾ ਚੱਲਿਆ ਇਹ ਉਹੀ ਸ਼ਖਸ ਸੀ, ਜਿਸ ਨੂੰ ਲੱਭਣ ਲਈ ਵਾਰੰਟ ਅਫਸਰ ਨੇ ਰੇਡ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਪਤਾ ਚਲਾ ਕਿ ਉਕਤ ਵਿਨੀਤ ਗੁਲਾਟੀ ਗੁਰਪ੍ਰੀਤ ਦੇ ਪਿੱਛੇ ਹੀ ਸੀਆਈਏ ਦਫ਼ਤਰ ਵਿੱਚ ਦਾਖਲ ਹੋਇਆ ਹੈ।ਇਸ ਸਾਜਿਸ਼ ਦੇ ਬਾਰੇ ਵਿੱਚ ਖੁਲਾਸਾ ਹੋਣ ਤੋਂ ਬਾਅਦ ਵਾਰੰਟ ਅਫਸਰ ਨੂੰ ਸਟਾਫ ਦੇ ਹੱਕ ਵਿੱਚ ਰਿਪੋਰਟ ਰੋਜਨਾਮਚੇ ਵਿੱਚ ਦਰਜ ਕਰ ਬੈਰੰਗ ਵਾਪਸ ਪਰਤਣਾ ਪਿਆ। CIAਹੁਣ ਸੀਆਈਏ ਸਟਾਫ ਦੁਆਰਾ ਉਕਤ ਸਾਰੀ ਸਾਜਿਸ਼ ਦਾ ਖੁਲਾਸਾ ਹਾਈਕੋਰਟ ਵ'ਚ ਕੀਤਾ ਜਾਵੇਗਾ, ਜਿਸ ਦੇ ਬਾਅਦ ਹਾਈਕੋਰਟ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਹੋ ਸਕੇਗੀ। ਇਹ ਆਪਣੇ ਆਪ ਵਿੱਚ ਇੱਕ ਅਨੋਖਿਆ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਕੁੱਝ ਲੋਕਾਂ ਦੁਆਰਾ ਪੁਲਿਸ ਅਧਿਕਾਰੀਆਂ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। -PTC News


Top News view more...

Latest News view more...