Mon, May 4, 2026
Whatsapp

20 ਲੱਖ ਰੁਪਏ ਕਿਲੋ ਮਿਲਦਾ ਇਹ ਫਰੂਟ, ਜਾਣੋ ਕੀ ਹੈ ਇਸ 'ਚ ਇੰਨਾ ਖਾਸ

Reported by:  PTC News Desk  Edited by:  Riya Bawa -- November 08th 2021 05:47 PM -- Updated: November 08th 2021 06:26 PM
20 ਲੱਖ ਰੁਪਏ ਕਿਲੋ ਮਿਲਦਾ ਇਹ ਫਰੂਟ, ਜਾਣੋ ਕੀ ਹੈ ਇਸ 'ਚ ਇੰਨਾ ਖਾਸ

20 ਲੱਖ ਰੁਪਏ ਕਿਲੋ ਮਿਲਦਾ ਇਹ ਫਰੂਟ, ਜਾਣੋ ਕੀ ਹੈ ਇਸ 'ਚ ਇੰਨਾ ਖਾਸ

Yubari Melon Most Expensive Fruit: ਤਿਉਹਾਰਾਂ ਦੇ ਸੀਜ਼ਨ 'ਚ ਫਲ ਫਰੂਟ ਦੀ ਕਾਫੀ ਵਿਕਰੀ ਹੋ ਰਹੀ ਹੈ। ਲੋਕ ਆਪਣੀ ਦੋਸਤਾਂ ਮਿੱਤਰਾਂ ਨੂੰ ਤਿਉਹਾਰਾਂ ਮੌਕੇ ਫਲ ਫਰੂਟ ਆਦਿ ਦੇਣ ਵੀ ਪਸੰਦ ਕਰਦੇ ਹਨ। ਆਮ ਤੌਰ ਤੇ ਮਹਿੰਗੇ ਤੋਂ ਮਹਿੰਗਾ ਫਲ ਅਸੀਂ ਕਿੰਨੇ ਤੱਕ ਦਾ ਸੋਚ ਸਕਦੇ ਹਾਂ। ਸ਼ਾਇਦ 300-400 ਜਾਂ 1000 -1500 ਰੁਪਏ ਪ੍ਰਤੀ ਕਿਲੋ ਪਰ ਅਸੀਂ ਜਿਸ ਫਲ ਦੀ ਗੱਲ ਕਰ ਰਹੇ ਹਾਂ ਉਸਦੀ ਕੀਮਤ ਤੁਹਾਡੇ ਹੋਸ਼ ਉੱਡਾ ਦੇਵੇਗੀ। ਇਸ ਦੀ ਫਲ ਦੀ ਕੀਮਤ 20 ਲੱਖ ਰੁਪਏ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਇਸਨੂੰ ਖਰੀਦਦੇ ਵੀ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫਲ ਕਿਹੜਾ ਹੈ ਅਤੇ ਕਿੱਥੇ ਉਗਾਇਆ ਜਾਂਦਾ ਹੈ? ਭਾਰਤ ਵਿੱਚ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਪਾਈਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਕੁਝ ਬਹੁਤ ਹੀ ਸਾਧਾਰਨ ਫਲ ਹਨ ਜਿਵੇਂ ਸੇਬ, ਸੰਤਰਾ, ਅੰਗੂਰ ਆਦਿ।ਜਿਸ ਫਲ ਦੀ ਅਸੀਂ ਗੱਲ ਕਰ ਰਹੇ ਹਾਂ, ਉਸਦੀ ਕੀਮਤ 'ਚ ਤੁਸੀਂ ਕਾਫੀ ਸੋਨਾ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਲਈ ਕਾਰ ਅਤੇ ਕਈ ਆਈਫੋਨ ਵੀ ਲੈ ਸਕਦੇ ਹੋ। ਦੁਨੀਆ ਦੇ ਇਸ ਸਭ ਤੋਂ ਮਹਿੰਗੇ ਫਲ ਦਾ ਨਾਂ ਯੂਬਰੀ ਖਰਬੂਜਾ ਹੈ। ਯੂਬਰੀ ਇੱਕ ਤਰਬੂਜ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਫਲ ਕਿਹਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਦੋ ਯੂਬਰੀ ਖਰਬੂਜੇ ਨਿਲਾਮ ਹੋਏ ਸਨ। ਅੱਧਾ ਕਿੱਲੋ ਦੇ ਇਨ੍ਹਾਂ ਤਰਬੂਜਾਂ ਦੇ ਬਦਲੇ ਵੇਚਣ ਵਾਲੇ ਨੂੰ ਵੀਹ ਲੱਖ ਮਿਲੇ। ਯਾਨੀ ਕਿ ਇਹ ਇੱਕ ਅਜਿਹਾ ਫਲ ਹੈ ਜਿਸ ਨੂੰ ਸਿਰਫ਼ ਅਮੀਰ ਲੋਕ ਹੀ ਖਰੀਦ ਸਕਦੇ ਹਨ। ਯੂਬਰੀ ਤਰਬੂਜ ਹਰ ਜਗ੍ਹਾ ਨਹੀਂ ਉੱਗਦਾ। ਇਹ ਫਲ ਸਿਰਫ ਜਾਪਾਨ ਵਿੱਚ ਉਗਾਇਆ ਜਾਂਦਾ ਹੈ। ਇਹ ਬਹੁਤ ਘੱਟ ਮਾਤਰਾ ਵਿੱਚ ਉਗਾਇਆ ਜਾਂਦਾ ਹੈ, ਜਿਸ ਕਾਰਨ ਇਸਨੂੰ ਬਾਹਰ ਨਹੀਂ ਭੇਜਿਆ ਜਾਂਦਾ। ਅਜਿਹੇ 'ਚ ਇਹ ਤਰਬੂਜ ਸਿਰਫ ਜਾਪਾਨ 'ਚ ਹੀ ਮਿਲਦਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਇਸ ਦੀ ਕਾਫੀ ਮੰਗ ਹੈ। ਇਹ ਫਲ 20 ਲੱਖ ਰੁਪਏ ਪ੍ਰਤੀ ਕਿਲੋ ਵਿਕਦਾ ਹੈ। ਇਸ ਦੇ ਬਾਵਜੂਦ, ਬਹੁਤ ਸਾਰੇ ਲੋਕ ਇਸਨੂੰ ਖਰੀਦਦੇ ਹਨ. ਇਸ ਫਲ ਦੇ ਇੰਨੇ ਮਹਿੰਗੇ ਹੋਣ ਦਾ ਇਕ ਖਾਸ ਕਾਰਨ ਹੈ। ਜਦੋਂ ਕਿ ਫਲ ਆਮ ਤੌਰ 'ਤੇ ਸੂਰਜ ਦੀ ਰੌਸ਼ਨੀ ਵਿੱਚ ਉੱਗਦੇ ਹਨ, ਯੁਬਰੀ ਤਰਬੂਜ ਸਿਰਫ ਗ੍ਰੀਨਹਾਉਸ ਵਿੱਚ ਉਗਾਇਆ ਜਾਂਦਾ ਹੈ।   ਭਾਰਤ ਵਿੱਚ, ਖਰਬੂਜਾ ਆਪਣੇ ਸ਼ੁਰੂਆਤੀ ਸੀਜ਼ਨ ਵਿੱਚ ਹੀ ਮਹਿੰਗਾ ਹੁੰਦਾ ਹੈ। ਪਰ ਕੁਝ ਸਮੇਂ ਬਾਅਦ ਇਹ ਵੀਹ ਤੋਂ ਤੀਹ ਰੁਪਏ ਪ੍ਰਤੀ ਕਿਲੋ ਬਾਜ਼ਾਰ ਵਿੱਚ ਮਿਲਣ ਲੱਗ ਜਾਂਦਾ ਹੈ। ਅਜਿਹੇ 'ਚ ਜੇਕਰ ਤੁਲਨਾ ਕਰੀਏ ਤਾਂ ਯੂਬਰੀ ਦੀ ਕੀਮਤ ਭਾਰਤ ਦੇ ਖਰਬੂਜੇ ਤੋਂ ਇਕ ਲੱਖ ਗੁਣਾ ਜ਼ਿਆਦਾ ਹੈ। -PTC News


Top News view more...

Latest News view more...

PTC NETWORK
PTC NETWORK