ਹਰਿੰਦਰ ਸਿੰਘ ਖਾਲਸਾ ਨੇ ਗਲਤੀ ਨਾਲ ਗਰੁੱਪ 'ਚ ਭੇਜੀ ਅਸ਼ਲੀਲ ਵੀਡੀਓ, ਮਚਿਆ ਬਵਾਲ
ਹਰਿੰਦਰ ਸਿੰਘ ਖਾਲਸਾ ਨਵੇਂ ਵਿਵਾਦ ਵਿੱਚ ਘਿਰ ਗਏ ਹਨ ਅਤੇ ਇਹ ਵਿਵਾਦ ਹੈ ਇੱਕ ਵਟਸਐਪ ਗਰੁੱਪ 'ਤੇ ਅਸ਼ਲੀਲ ਵੀਡੀਓ ਭੇਜਣ ਦਾ।
ਦਰਅਸਲ, ਵਟਸਐਪ 'ਤੇ ਇੱਕ ਗਰੁੱਪ ਚੱਲ ਰਿਹਾ ਹੈ ਜਿਸਦਾ ਨਾਮ ਹੈ 'ਪੰਗੇਬਾਜ਼ ਮਾਮਾ ਜੀ'। ਇਸ ਗਰੁੱਪ 'ਤੇ ਇੱਕ ਨੰਬਰ ਤੋਂ ਇੱਕ ਅਸ਼ਲੀਲ ਵੀਡੀਓ ਸ਼ੇਅਰ ਕੀਤੀ ਗਈ ਹੈ, ਜੋ ਕਿ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਦੇ ਨਾਮ ਤੇ ਰਜਿਸਟਰਡ ਹੈ।
ਇਹ ਅਸ਼ਲੀਲ ਵੀਡੀਓ ਹਰਿੰਦਰ ਸਿੰਘ ਖਾਲਸਾ ਦੇ ਸਰਕਾਰੀ ਨੰਬਰ ਤੋ ਆਈ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਹਨੀਪ੍ਰੀਤ ਦੇ ਨਾਮ ਤੋਂ ਵਾਇਰਲ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਹਰਿੰਦਰ ਸਿੰਘ ਖਾਲਸਾ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ। ਪਹਿਲਾਂ ਆਮ ਆਦਮੀ ਪਾਰਟੀ 'ਚ ਰਹਿ ਚੁੱਕੇ ਹਰਿੰਦਰ ਸਿੰਘ ਖਾਲਸਾ ਹੁਣ ਕਾਂਗਰਸ ਪਾਰਟੀ ਨਾਲ ਜੁੜੇ ਹਨ।
ਜਿਸ ਨੰਬਰ ਤੋਂ ਵੀਡੀਓ ਰਿਲੀਜ਼ ਹੋਈ ਹੈ ਉਸ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਾਕਾਮਯਾਬ ਹੋਈ ਹੈ।
ਬਲਾਤਕਾਰੀ ਬਾਬੇ ਦੀ ਮੂੰਹ ਬੋਲੀ ਧੀ ਦਾ ਨਾਮ ਤੋਂ ਵਾਇਰਲ ਹੋਈ ਇਸ ਵੀਡੀਓ ਵਾਲੇ ਗਰੁੱਪ 'ਚ ਔਰਤਾਂ ਵੀ ਸ਼ਾਮਿਲ ਹਨ।
—PTC News