Mon, Apr 29, 2024
Whatsapp

ਜਾਣੋ ਕੀ ਕਿਹਾ ਸੀ ਅੱਤਵਾਦੀ ਕਸਾਬ ਨੇ ਆਪਣੇ ਆਖਰੀ ਸਮੇਂ, ਇਹ ਨੇ ਠੀਕ ਫਾਂਸੀ ਤੋਂ ਪਹਿਲਾਂ ਦੇ ਸ਼ਬਦ

Written by  Jashan A -- November 13th 2018 02:32 PM -- Updated: November 13th 2018 03:17 PM
ਜਾਣੋ ਕੀ ਕਿਹਾ ਸੀ ਅੱਤਵਾਦੀ ਕਸਾਬ ਨੇ ਆਪਣੇ ਆਖਰੀ ਸਮੇਂ, ਇਹ ਨੇ ਠੀਕ ਫਾਂਸੀ ਤੋਂ ਪਹਿਲਾਂ ਦੇ ਸ਼ਬਦ

ਜਾਣੋ ਕੀ ਕਿਹਾ ਸੀ ਅੱਤਵਾਦੀ ਕਸਾਬ ਨੇ ਆਪਣੇ ਆਖਰੀ ਸਮੇਂ, ਇਹ ਨੇ ਠੀਕ ਫਾਂਸੀ ਤੋਂ ਪਹਿਲਾਂ ਦੇ ਸ਼ਬਦ

ਜਾਣੋ, ਕੀ ਕਿਹਾ ਸੀ ਅੱਤਵਾਦੀ ਅਜਮਲ ਕਸਾਬ ਨੇ ਫਾਂਸੀ ਤੋਂ ਪਹਿਲਾਂ,ਮੁੰਬਈ: 26 / 11 ਮੁੰਬਈ ਅੱਤਵਾਦੀ ਹਮਲੇ ਵਿੱਚ ਜਿੰਦਾ ਫੜ੍ਹੇ ਗਏ ਅੱਤਵਾਦੀ ਅਜਮਲ ਆਮਿਰ ਕਸਾਬ ਨੇ ਫਾਂਸੀ ਦਿੱਤੇ ਜਾਣ ਤੋਂ ਇੱਕ ਦਿਨ ਪਹਿਲਾਂ ਕਿਹਾ ਸੀ - ਤੁਸੀ ਜਿੱਤ ਗਏ , ਮੈਂ ਹਾਰ ਗਿਆ। ਇਹ ਲਫਜ ਉਸ ਨੇ ਸੀਨੀਅਰ ਪੁਲਿਸ ਇੰਸਪੈਕਟਰ ਰਮੇਸ਼ ਮਹਾਲੇ ਨੂੰ ਕਹੇ ਸਨ। ਭਾਰਤ ਦੇ ਖਿਲਾਫ ਲੜਾਈ ਛੇੜਨ ਸਮੇਤ 80 ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਕਸਾਬ ਨੇ ਆਪਣੀ ਫਾਂਸੀ ਤੋਂ ਇੱਕ ਦਿਨ ਪਹਿਲਾਂ ਇਹ ਗੱਲ ਰਮੇਸ਼ ਮਹਾਲੇ ਨਾਲ ਕੀਤੀ ਸੀ।26 ਨਵੰਬਰ, 2008 ਨੂੰ ਜਦੋਂ ਕਸਾਬ ਫੜ੍ਹਿਆ ਗਿਆ ਤਾਂ ਸਭ ਤੋਂ ਪਹਿਲਾਂ ਜਿੰਨ੍ਹਾਂ ਪੁਲਿਸ ਅਧਿਕਾਰੀਆਂ ਨੇ ਕਸਾਬ ਤੋਂ ਪੁੱਛਗਿਛ ਕੀਤੀ ਸੀ, ਉਨ੍ਹਾਂ ਵਿੱਚ ਮਹਾਲੇ ਵੀ ਸ਼ਾਮਿਲ ਸਨ। ਹੋਰ ਪੜ੍ਹੋ:15 ਰੁਪਏ ਦਾ ਜੀ ਐਸਟੀ ਬਣ ਗਿਆ 15 ਹਜ਼ਾਰ, ਜਾਣੋ ਕਿਵੇਂ ਮਹਾਲੇ 26 / 11 ਅੱਤਵਾਦੀ ਹਮਲੇ ਦੇ ਮੁੱਖ ਜਾਂਚ ਅਧਿਕਾਰੀ ਸਨ ਅਤੇ 2008 ਵਿੱਚ ਮੁੰਬਈ ਕਰਾਇਮ ਬ੍ਰਾਂਚ ਦੀ ਯੂਨਿਟ 1 ਦੇ ਹੈੱਡ ਸਨ। ਲਸ਼‍ਕਰ - ਏ - ਤਇਬਾ ਦਾ ਅੱਤਵਾਦੀ ਅਜਮਲ ਆਮਿਰ ਕਸਾਬ ਕਰਾਇਮ ਬ੍ਰਾਂਚ ਦੀ ਹਿਰਾਸਤ ਵਿੱਚ 81 ਦਿਨ ਰਿਹਾ ਸੀ। ਉਸ ਦੇ ਬਾਅਦ ਉਸ ਨੂੰ ਆਰਥਰ ਰੋਡ ਜੇਲ੍ਹ ਵਿੱਚ ਭੇਜਿਆ ਗਿਆ ਸੀ। —PTC News


Top News view more...

Latest News view more...