ਮਨੋਰੰਜਨ ਜਗਤ

Mumbai Drug Case: ਆਰੀਅਨ ਖਾਨ ਹੋਣਗੇ ਰਿਹਾਅ ਜਾਂ ਜੇਲ 'ਚ ਹੋਣਗੇ, ਜ਼ਮਾਨਤ 'ਤੇ ਅੱਜ ਆਵੇਗਾ ਫੈਸਲਾ

By Riya Bawa -- October 26, 2021 3:10 pm -- Updated:Feb 15, 2021

Aryan Khan Bail Hearing: ਡਰੱਗ ਮਾਮਲੇ 'ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਦੀ ਜ਼ਮਾਨਤ ਦੀ ਅਰਜ਼ੀ ਨੂੰ ਮੈਜਿਸਟ੍ਰੇਟ ਕੋਰਟ ਅਤੇ ਸਪੈਸ਼ਲ ਐਨਡੀਪੀਐਸ ਕੋਰਟ ਦੋਵਾਂ ਨੇ ਖਾਰਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਆਰੀਅਨ ਦੀ ਜ਼ਮਾਨਤ ਅਰਜ਼ੀ ਬਾਂਬੇ ਹਾਈ ਕੋਰਟ 'ਚ ਕੀਤੀ ਗਈ ਹੈ, ਜਿਸ 'ਤੇ ਅੱਜ ਸੁਣਵਾਈ ਹੋ ਰਹੀ ਹੈ।

Aryan Khan and the endless trolling: Our dysfunctional relationship with Bollywood stars and their stardom | Entertainment News,The Indian Express

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਇਸ ਮਹੀਨੇ ਦੇ ਸ਼ੁਰੂ 'ਚ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਹੈ। NCB ਦਾ ਦੋਸ਼ ਹੈ ਕਿ ਆਰੀਅਨ ਖਾਨ ਨਾ ਸਿਰਫ ਨਸ਼ੇ ਕਰਦਾ ਸੀ, ਸਗੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਵੀ ਸ਼ਾਮਲ ਸੀ।

Will Aryan Khan walk out of jail? Bombay HC to hear bail plea in drugs case today - India News

ਦੱਸ ਦੇਈਏ ਕਿ ਆਰੀਅਨ ਖਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਆਰੀਅਨ ਨੂੰ ਕਰੂਜ਼ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਆਰੀਅਨ ਸਮੇਤ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਇਸ ਸਮੇਂ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਉਸ ਦੀ ਗ੍ਰਿਫਤਾਰੀ ਨੂੰ 24 ਦਿਨ ਹੋ ਗਏ ਹਨ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਐਨਸੀਬੀ ਨੇ ਆਰੀਅਨ ਖਾਨ ਅਤੇ ਇਕ ਪੂਜਾ ਡਡਲਾਨੀ, ਜੋ ਸ਼ਾਹਰੁਖ ਖਾਨ ਦੀ ਮੈਨੇਜਰ ਹੈ, 'ਤੇ ਮੁੰਬਈ ਕਰੂਜ਼ ਡਰੱਗ ਕੇਸ ਦੀ ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਮਾਮਲੇ ਵਿਚ ਸਬੂਤਾਂ ਅਤੇ ਗਵਾਹਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। ਇਸ ਦੌਰਾਨ, ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਸੋਮਵਾਰ ਨੂੰ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਆਰੀਅਨ ਖਾਨ ਨਾਲ ਉਸ ਦੀ ਕਥਿਤ ਵਟਸਐਪ ਚੈਟ ਦੇ ਸਬੰਧ 'ਚ ਪੁੱਛਗਿੱਛ ਲਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਹਮਣੇ ਪੇਸ਼ ਨਹੀਂ ਹੋਈ।

Ananya Panday: समन के बाद भी एनसीबी के सामने पेश नहीं हो पाएंगी अनन्या पांडे, ये है बड़ी वजह - Entertainment News: Amar Ujala

ਦੱਸ ਦੇਈਏ ਕਿ ਮੁੰਬਈ ਕਰੂਜ਼ ਡਰੱਗਜ਼ ਮਾਮਲੇ ਵਿੱਚ ਤਿੰਨ ਅਕਤੂਬਰ ਤੋਂ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਹਿਰਾਸਤ ਵਿੱਚ ਹਨ। ਜ਼ਮਾਨਤ ਨੂੰ ਲੈ ਕੇ ਹੁਣ ਤੱਕ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਸਕੀਆਂ।

Mumbai Cruise drug case: Probe reveals Aryan Khan's role in illicit procurement, says NCB

-PTC News

  • Share