Mon, Apr 29, 2024
Whatsapp

ਪਟਿਆਲਾ ਜ਼ਿਲ੍ਹੇ ਦੀ ਘਨੌਰ ਪੁਲਿਸ ਨੇ ਦਸੰਬਰ 2016 ਨੂੰ ਹੋਏ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ

Written by  Joshi -- August 18th 2018 06:39 PM
ਪਟਿਆਲਾ ਜ਼ਿਲ੍ਹੇ ਦੀ ਘਨੌਰ ਪੁਲਿਸ ਨੇ ਦਸੰਬਰ 2016 ਨੂੰ ਹੋਏ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ

ਪਟਿਆਲਾ ਜ਼ਿਲ੍ਹੇ ਦੀ ਘਨੌਰ ਪੁਲਿਸ ਨੇ ਦਸੰਬਰ 2016 ਨੂੰ ਹੋਏ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ

ਪਟਿਆਲਾ ਜ਼ਿਲ੍ਹੇ ਦੀ ਘਨੌਰ ਪੁਲਿਸ ਨੇ ਦਸੰਬਰ 2016 ਨੂੰ ਹੋਏ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ, ਕਿੰਨਰ ਸ਼੍ਰੇਣੀ ਨਾਲ ਸਬੰਧਤ ਵਿਅਕਤੀਆਂ ਨੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ ਪਟਿਆਲਾ ਜ਼ਿਲ੍ਹੇ ਦੀ ਘਨੌਰ ਪੁਲਿਸ ਨੇ ਦਸੰਬਰ 2016 ਨੂੰ ਹੋਏ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਘਨੌਰ ਦੇ ਡੀ ਐੱਸ ਪੀ ਅਸ਼ੋਕ ਕੁਮਾਰ ਨੇ ਇਕ ਘਨੌਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਘਨੋਰ ਪੁਲਿਸ ਨੇ ਪਟਿਆਲਾ ਦੇ ਇਕ ਕਿੰਨਰ ਰੀਟਾ ਮਹੰਤ ਨੂੰ ਸਰਸਾਵਾ ਜਿਲਾ ਸਹਾਰਨਪੁਰ ਤੋ ਗ੍ਰਿਫਤਾਰ ਕਰਕੇ ਕਰੀਬ ਪੌਣੇ ਦੋ ਸਾਲ ਬਾਅਦ ਪੁਰਾਣੇ ਕਤਲ ਕੇਸ ਨੂੰ ਹੱਲ ਕਰ ਲਿਆ ਹੈ । ਅਸ਼ੋਕ ਕੁਮਾਰ ਅਨੁਸਾਰ ਕੇਵਲ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਆਦਰਸ ਕਾਲੋਨੀ ਭਾਦਸੋ ਰੋਡ ਪਟਿਆਲਾ ਦੇ ਕਤਲ ਕੇਸ ਨੂੰ ਟਰੇਸ ਕੀਤਾ ਹੈ। ਮਿਤੀ ੩੦.੧੨.੧੬ ਨੂੰ ਇੱਕ ਨਾ ਮਾਲੂਮ ਵਿਅਕਤੀ ਦੀ ਲਾਸ਼ ਘੱਗਰ ਦਰਿਆ ਵਿੱਚੋ ਮਿਲੀ ਜਿਸ ਤੇ ਅਣਪਛਾਤੇ ਵਿਅਕਤੀਆ ਦੇ ਖਿਲਾਫ ਕਤਲ ਦਾ ਮੁੱਕਦਮਾ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੀ ਸ਼ਨਾਖਤ ਕੇਵਲ ਸਿੰਘ ਵਾਸੀ ਆਦਰਸ ਕਾਲੋਨੀ ਭਾਦਸੋ ਰੋਡ ਪਟਿਆਲਾ ਵਜੋ ਹੋਈ ਅਤੇ ਲਾਸ਼ ਕੋਲੋ ਇੱਕ ਪੀਲੇ ਰੰਗ ਦੀ ਚੂੰਨੀ ਵੀ ਬਰਾਮਦ ਹੋਈ ਸੀ। ਕੇਵਲ ਸਿੰਘ ਜੋ ਮੁਸਕਾਨ ਵਾਸੀ ਸੁਖਰਾਮ ਕਾਲੋਨੀ ਪਟਿਆਲਾ ਦੀ ਜਨਮ ਦਿਨ ਪਾਰਟੀ ਤੇ ਸ਼ਾਮ ਵਕਤ ਗਿਆ ਸੀ। ਇਸ ਜਨਮ ਦਿਨ ਪਾਰਟੀ ਦੀ ਵਿਡੀਓ ਕਲਿੱਪ ਮਿਲਣ ਤੇ ਰੀਟਾ ਮਹੰਤ ਅਤੇ ਕੇਵਲ ਸਿੰਘ ਇੱਕਠੇ ਡਾਂਸ ਕਰ ਰਹੇ ਸਨ ਅਤੇ ਵਕਤ ਕਰੀਬ ੦੮.੩੦ ਰਾਤ ਤੇ ਮਿਤੀ ੨੯.੧੨.੧੬ ਪਾਰਟੀ ਵਿੱਚੋ ਬਾਹਰ ਆ ਗਏ। ਉਸ ਤੋ ਬਾਅਦ ਕੇਵਲ ਸਿੰਘ ਦੀ ਲਾਸ਼  ਪਿੰਡ ਲਾਛੜੂ ਖੁਰਦ ਥਾਣਾ ਘਨੌਰ ਘੱਗਰ ਦਰਿਆ ਵਿੱਚੋਂ ਮਿਲੀ ਅਤੇ ਲਾਸ਼ ਕੋਲੋ ਮਿਲੀ ਚੁੰਨੀ ਜੋ ਰੀਟਾ ਮਹੰਤ ਦੇ ਪਹਿਨੇ ਹੋਏ ਸੂਟ ਨਾਲ ਮੇਲ ਖਾਂਦੀ ਸੀ , ਕੇਸ ਨੂੰ ਟਰੇਸ ਕਰਨ ਵਿੱਚ ਅਹਿਮ ਕੜੀ ਸਾਬਤ ਹੋਈ। murder case solved in patiala ਅਸ਼ੋਕ ਕੁਮਾਰ ਅਨੁਸਾਰ ਮਿਤੀ ੨੯- ੩੦ -੧੨- ੨੦੧੬ ਦੀ ਦਰਮਿਆਨੀ ਰਾਤ ਨੂੰ ਰੀਟਾ ਮਹੰਤ, ਕਾਜਲ ਮਹੰਤ, ਜਸਪ੍ਰੀਤ ਸਿੰਘ ਉਰਫ ਜੱਸ ਵਗੈਰਾ ਨੇ ਕੇਵਲ ਸਿੰਘ ਦਾ ਗਲਾ ਘੋਟ ਕੇ ਕਤਲ ਕਰਕੇ ਘੱਗਰ ਦਰਿਆ ਬਾਹਦ ਕਰਬਾ ਪਿੰਡ ਲਾਛੜੂ ਖੁਰਦ ਲਾਸ਼ ਨੂੰ ਘੱਗਰ ਦਰਿਆ ਵਿੱਚ ਸੁੱਟ ਗਏ ਸਨ। ਕੇਵਲ ਸਿੰਘ ਨੂੰ ਮੁਸਕਾਨ ਦੀ ਜਨਮ ਦਿਨ ਦੀ ਪਾਰਟੀ ਵਿੱਚੋ ਰੀਟਾ ਮਹੰਤ ਕਰੀਬ ੦੮.੩੦ ਪੀ.ਐਮ ਤੇ ਮਿਤੀ ੨੯.੧੨.੧੬ ਨੂੰ ਨਾਲ ਲੈ ਕੇ ਪਾਰਟੀ ਵਿੱਚੋ ਆ ਗਈ ਅਤੇ ਇਸਦਾ ਸਾਥੀ ਦੋਸੀਆਨ ਨਾਲ ਮਿਲ ਕੇ ਕਤਲ ਕਰਕੇ ਘੱਗਰ ਦਰਿਆ ਵਿੱਚ ਲਾਸ਼ ਸੁੱਟ ਦਿੱਤੀ। ਪੁਲਿਸ ਨੇ ਰੀਟਾ ਮਹੰਤ ਦੀ ਤਲਾਸ਼ ਸੁਰੂ ਕਰ ਦਿੱਤੀ ਜੋ ਮੁਜਫਰਨਗਰ ਸਾਇਡ ਜਾ ਕੇ ਰਹਿਣ ਲੱਗ ਪਈ। ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋ ਭਗੌੜਾ ਕਰਾਰ ਦਿੱਤਾ ਗਿਆ, ਜਿਸ 'ਤੇ ਪੁਲਿਸ ਨੂੰ ਇਤਲਾਹ ਮਿਲਣ ਤੇ ਸਰਸਾਵਾ, ਸਹਾਰਨਪੁਰ ਤੋ ਮਿਤੀ ੧੬.੦੮.੧੮ ਨੂੰ ਇੰਸਪੈਕਟਰ ਰਘਬੀਰ ਸਿੰਘ ਦੀ ਅਗਵਾਈ ਹੇਠ ਗ੍ਰਿਫਤਾਰ ਕਰ ਲਿਆ ਅਤੇ ਇਸ ਕੇਸ ਵਿੱਚ ਰੀਟਾ ਮਹੰਤ ਦੇ ਨਾਲ ਕਾਜਲ ਮਹੰਤ ਅਤੇ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿੰਨ੍ਹਾਂ ਦੀ ਗ੍ਰਿਫਤਾਰੀ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੀਟਾ ਮਹੰਤ ਦੇ ਖਿਲਾਫ ਥਾਣਾ ਡਵੀਜਨ ਨੰਬਰ ੪ (ਲਾਹੋਰੀ ਗੇਟ ਪਟਿਆਲਾ) ਵਿਖੇ ਮੁੱਕਦਮਾ ਨੰਬਰ ੭੬ ਮਿਤੀ ੨੭.੦੭.੧੮ ਅ/ਧ ੪੨੦,੪੬੭,੪੬੮,੪੭੧,੧੨੦ਬੀ ਆਈ.ਪੀ.ਸੀ ਤਹਿਤ ਦਰਜ ਰਜਿਸਟਰ ਹੈ। ਥਾਣਾ ਘਨੌਰ ਵੱਲੋ ਰੀਟਾ ਮਹੰਤ ਨੂੰ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ ੧੦੫ ਮਿਤੀ ੩੦.੧੨.੧੬ ਅ/ਧ ੩੦੨,੨੦੧,੧੨੦ਬੀ ਆਈ.ਪੀ.ਸੀ ਥਾਣਾ ਘਨੌਰ ਦੇ ਬਲਾਇੰਡ ਮਰਡਰ ਨੂੰ ਟਰੇਸ ਕੀਤਾ ਹੈ।ਰੀਟਾ ਮਹੰਤ ਕਿੰਨਰ ਸ਼੍ਰੇਣੀ ਨਾਲ ਸਬੰਧਤ ਹੈ ਜੋ ਵਧਾਈਆਂ ਮੰਗਣ ਕਾਰਨ ਬਾਹਰ ਹੀ ਘੁੰਮਦੇ ਰਹਿੰਦੇ ਹਨ। ਕੇਵਲ ਸਿੰਘ ਦਾ ਕਤਲ ਕਾਜਲ ਮਹੰਤ ਅਤੇ ਰੀਟਾ ਮਹੰਤ ਨੇ ਬਾਕੀ ਦੋਸ਼ੀਆਂ ਨਾਲ ਮਿਲ ਕੇ ਕੀਤਾ ਹੈ, ਕਿaੁਂਕਿ ਕੇਵਲ ਸਿੰਘ ਦੀ ਹਮਦਰਦੀ ਗੇਅ ਗਰੁੱਪ ਨਾਲ ਸੀ ਜੋ ਰੀਟਾ ਮਹੰਤ ਅਤੇ ਕਾਜਲ ਮਹੰਤ ਤੋ ਵਧਾਈਆਂ ਲਈ ਗੇਅ ਗਰੁੱਪ ਲਈ ਏਰੀਆ ਦੀ ਮੰਗ ਕਰਦਾ ਸੀ। ਰੀਟਾ ਮਹੰਤ ਦੇ ਨਾਲ ਕੇਵਲ ਸਿੰਘ ਵਧਾਈਆਂ ਮੰਗਣ ਜਾਦਾ ਸੀ ਜਿਸਨੇ ਕੇਵਲ ਸਿੰਘ ਨੂੰ ਚੇਲਾ ਬਣਾਇਆ ਹੋਇਆ ਸੀ। —PTC News


Top News view more...

Latest News view more...