Sun, Apr 28, 2024
Whatsapp

ਨਾਭਾ ਦੀ ਪੁੱਡਾ ਰਿਹਾਇਸ਼ੀ ਕਾਲੋਨੀ 'ਚ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

Written by  Joshi -- October 26th 2018 08:18 AM -- Updated: October 26th 2018 08:20 AM
ਨਾਭਾ ਦੀ ਪੁੱਡਾ ਰਿਹਾਇਸ਼ੀ ਕਾਲੋਨੀ 'ਚ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਨਾਭਾ ਦੀ ਪੁੱਡਾ ਰਿਹਾਇਸ਼ੀ ਕਾਲੋਨੀ 'ਚ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਨਾਭਾ ਦੀ ਪੁੱਡਾ ਰਿਹਾਇਸ਼ੀ ਕਾਲੋਨੀ'ਚ ਲੱਗੀ ਭਿਆਨਕ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ,ਨਾਭਾ: ਨਾਭਾ 'ਚ ਅੱਜ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ, ਜਿਥੇ ਭਵਾਨੀਗੜ੍ਹ ਰੋਡ ਸਥਿਤ ਇੱਕ ਪੁੱਡਾ ਰਿਹਾਇਸ਼ੀ ਕਾਲੋਨੀ ਵਿਚ ਪਾਵਰਕਾਮ ਨਿਗਮ ਦੇ ਹਾਈ-ਵੋਲਟੇਜ ਵਾਲੇ ਟਰਾਂਸਫਾਰਮਰ ਨੂੰ ਅਚਾਲਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਕੁਝ ਹੀ ਮਿੰਟਾ ਵਿੱਚ ਇੰਨੀ ਜਿਆਦਾ ਫੈਲ ਗਈ ਕਿ ਟਰਾਂਸਫਾਰਮਰ ਸੜ ਕੇ ਸੁਆਹ ਹੋ ਗਿਆ। ਜਦੋ ਇਸ ਘਟਨਾ ਦਾ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਹੋਰ ਪੜ੍ਹੋ: ਲੁਟੇਰੇ ਨੇ ਖੜਕਾਈ ਘਰ ਦੀ ਬੈੱਲ, ਔਰਤ ਕੋਲੋਂ ਸੋਨੇ ਦੀਆਂ ਚੂੜੀਆਂ ਖੋਹ ਕੇ ਹੋਇਆ ਫਰਾਰ ਜਿਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾ ਲਿਆ। ਨਾਲ ਹੀ ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਜਲਦੀ ਪਤਾ ਨਾ ਲੱਗਦਾ ਤਾਂ ਇਸ ਤੋਂ ਵੀ ਹੋਰ ਵੱਡਾ ਹਾਦਸਾ ਵਾਪਰ ਸਕਦਾ ਸੀ, ਇਸ ਹਾਦਸੇ ਵਿੱਚ ਮਾਲੀ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। —PTC News


Top News view more...

Latest News view more...