ਵਿਆਹ ਦੀ ਤਿਆਰੀ ਕਰ ਰਹੇ ਸੀ ਦੋਵੇਂ ਪਰਿਵਾਰ , ਕਾਰਡ ਨੂੰ ਲੈ ਕੇ ਛਿੜਿਆ ਵਿਵਾਦ , ਰੱਦ ਕਰਨਾ ਪਿਆ ਵਿਆਹ

By Shanker Badra - July 13, 2021 10:07 am

ਨਾਸਿਕ : ਮਹਾਰਾਸ਼ਟਰ (Maharashtra) ਦੇ ਨਾਸਿਕ ਵਿੱਚ ਇੱਕ ਪਰਿਵਾਰ ਨੂੰ ਆਪਣੀ 28 ਸਾਲਾ ਧੀ ਦਾ ਵਿਆਹ ਇੱਕ ਵਿਵਾਦ ਦੇ ਚੱਲਦਿਆਂ ਮੁਲਤਵੀ ਕਰਨਾ ਪਿਆ ਹੈ। ਦਰਅਸਲ 'ਚ ਧੀ ਦਾ ਵਿਆਹ ਹਿੰਦੂ ਰੀਤੀ ਰਿਵਾਜਾਂ ਨਾਲ ਇੱਕ ਮੁਸਲਮਾਨ ਸ਼ਖ਼ਸ ਨਾਲ ਹੋਣਾ ਸੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਵਿਆਹ ਦਾ ਕਾਰਡ ਲੀਕ ਹੋਣ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ ਅਤੇ ਲੋਕਾਂ ਨੇ ਇਸ ਨੂੰ' ਲਵ ਜਿਹਾਦ (Love Jihad) 'ਦਾ ਮਾਮਲਾ ਦੱਸਿਆ ਹੈ , ਜਿਸ ਕਰਕੇ ਪਰਿਵਾਰ ਵਾਲਿਆਂ ਨੂੰ ਵਿਆਹ ਸਮਾਗਮ ਰੱਦ ਕਰਨਾ ਪਿਆ ਹੈ।

ਵਿਆਹ ਦੀ ਤਿਆਰੀ ਕਰ ਰਹੇ ਸੀ ਦੋਵੇਂ ਪਰਿਵਾਰ , ਕਾਰਡ ਨੂੰ ਲੈ ਕੇ ਛਿੜਿਆ ਵਿਵਾਦ , ਰੱਦ ਕਰਨਾ ਪਿਆ ਵਿਆਹ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਦਰਅਸਲ, ਇਕ 28 ਸਾਲਾ ਅਪਾਹਜ ਲੜਕੀ ਦਾ ਵਿਆਹ ਨਾਸਿਕ ਵਿਚ ਉਸ ਨਾਲ ਪੜ੍ਹਨ ਵਾਲੇ ਇਕ ਮੁਸਲਿਮ ਨੌਜਵਾਨ ਨਾਲ ਹੋਣ ਜਾ ਰਿਹਾ ਸੀ। ਦੋਵਾਂ ਦੇ ਪਰਿਵਾਰ ਇਕ ਦੂਜੇ ਨਾਲ ਸਹਿਮਤ ਸਨ ਅਤੇ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ। ਵਿਆਹ ਲਈ ਕਾਰਡ ਵੀ ਛਾਪੇ ਗਏ ਸਨ ਪਰ ਜਦੋਂ ਇਹ ਕਾਰਡ ਛਾਪੇ ਗਏ ਅਤੇ ਹੌਲੀ ਹੌਲੀ ਇਹ ਮਾਮਲਾ ਸਾਹਮਣੇ ਆਇਆ ਤਾਂ ਫਿਰ ਹੰਗਾਮਾ ਹੋ ਗਿਆ ,ਦੋਵਾਂ ਦਾ ਵਿਆਹ 18 ਜੁਲਾਈ ਤਰੀਕ ਨੂੰ ਹੋਣਾ ਸੀ।

ਵਿਆਹ ਦੀ ਤਿਆਰੀ ਕਰ ਰਹੇ ਸੀ ਦੋਵੇਂ ਪਰਿਵਾਰ , ਕਾਰਡ ਨੂੰ ਲੈ ਕੇ ਛਿੜਿਆ ਵਿਵਾਦ , ਰੱਦ ਕਰਨਾ ਪਿਆ ਵਿਆਹ

ਮਈ ਵਿੱਚ ਵਿਆਹ ਰਜਿਸਟਰ ਕਰਵਾ ਚੁੱਕੇ ਸੀ

ਜਾਣਕਾਰੀ ਅਨੁਸਾਰ ਮਈ ਦੇ ਮਹੀਨੇ ਵਿੱਚ ਦੋਵਾਂ ਨੇ ਅਦਾਲਤ ਵਿਚ ਆਪਣਾ ਵਿਆਹ (Marriage) ਰਾਜਿਸਟਡ ਕਰਵਾ ਲਿਆ ਸੀ। ਹੁਣ ਦੋਵੇਂ ਪਰਿਵਾਰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਇਹ ਸਮਾਗਮ ਕਰਨਾ ਚਾਹੁੰਦੇ ਸਨ ਪਰ ਕਾਰਡ ਸਾਹਮਣੇ ਆਉਣ ਤੋਂ ਬਾਅਦ ਕਈ ਹਿੰਦੂ ਸੰਗਠਨਾਂ ਨੇ ਇਸ ਨੂੰ 'ਲਵ-ਜਹਾਦ' ਦਾ ਮਾਮਲਾ ਕਰਾਰ ਦਿੱਤਾ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ।

ਵਿਆਹ ਦੀ ਤਿਆਰੀ ਕਰ ਰਹੇ ਸੀ ਦੋਵੇਂ ਪਰਿਵਾਰ , ਕਾਰਡ ਨੂੰ ਲੈ ਕੇ ਛਿੜਿਆ ਵਿਵਾਦ , ਰੱਦ ਕਰਨਾ ਪਿਆ ਵਿਆਹ

ਹਾਲਾਂਕਿ, ਤਮਾਮ ਵਿਵਾਦਾਂ ਦੇ ਬਾਵਜੂਦ ਪਰਿਵਾਰ ਆਪਣੀ ਧੀ ਨਾਲ ਖੜਾ ਹੈ। ਉਸਨੇ ਸਪੱਸ਼ਟ ਕੀਤਾ ਕਿ ਇਹ ਜਬਰੀ ਧਰਮ ਪਰਿਵਰਤਨ ਦਾ ਕੇਸ ਨਹੀਂ ਹੈ। ਲੜਕੀ ਦੇ ਪਿਤਾ ਪ੍ਰਸਾਦ ਅਡਗਾਓਕਰ ਨੇ ਕਿਹਾ ਕਿ ਅਪਾਹਜ ਹੋਣ ਕਾਰਨ ਉਹ ਆਪਣੀ ਧੀ ਲਈ ਚੰਗਾ ਜੀਵਨ ਸਾਥੀ ਨਹੀਂ ਲੱਭ ਸਕਿਆ। ਇਹ ਮੇਰੀ ਕਮਿਊਨਿਟੀ ਵਿਚ ਵੀ ਜਾਣਿਆ ਜਾਂਦਾ ਸੀ, ਉਸਦੀ ਧੀ ਨੇ ਆਪਣੇ ਦੋਸਤ ਨਾਲ ਵਿਆਹ ਕਰਾਉਣ ਦੀ ਇੱਛਾ ਨੂੰ ਪਰਿਵਾਰ ਦੇ ਸਾਹਮਣੇ ਰੱਖ ਦਿੱਤਾ।

ਵਿਆਹ ਦੀ ਤਿਆਰੀ ਕਰ ਰਹੇ ਸੀ ਦੋਵੇਂ ਪਰਿਵਾਰ , ਕਾਰਡ ਨੂੰ ਲੈ ਕੇ ਛਿੜਿਆ ਵਿਵਾਦ , ਰੱਦ ਕਰਨਾ ਪਿਆ ਵਿਆਹ

ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ

ਉਸ ਦੋਸਤ ਦਾ ਪਰਿਵਾਰ ਵੀ ਵਿਆਹ ਲਈ ਤਿਆਰ ਸੀ, ਦੋਵੇਂ ਪਰਿਵਾਰ ਵਿਆਹ ਲਈ ਸਹਿਮਤ ਹੋਏ ਸਨ। ਮਈ ਵਿੱਚ ਹੀ ਦੋਵਾਂ ਦਾ ਵਿਆਹ ਨਾਸਿਕ ਦੀ ਇੱਕ ਅਦਾਲਤ ਵਿੱਚ ਦਰਜ ਹੋਇਆ ਸੀ। ਪਰਿਵਾਰ ਆਪਣੀ ਧੀ ਨੂੰ ਭੇਜਣ ਤੋਂ ਪਹਿਲਾਂ ਇਸ ਰਸਮ ਨੂੰ ਹਿੰਦੂ ਢੰਗ ਨਾਲ ਕਰਨਾ ਚਾਹੁੰਦਾ ਸੀ। ਜਿਸਦੇ ਲਈ ਹੋਟਲ ਦੀ ਬੁਕਿੰਗ ਵੀ ਕੀਤੀ ਗਈ ਸੀ ਪਰ ਬੇਟੀ ਦੇ ਵਿਆਹ ਦਾ ਕਾਰਡ ਵਟਸਐਪ ਗਰੁੱਪ 'ਤੇ ਲੀਕ ਹੋ ਗਿਆ। ਜਿਸ ਤੋਂ ਬਾਅਦ ਅਣਪਛਾਤੇ ਲੋਕਾਂ ਨੇ ਵੀ ਇਸ ‘ਤੇ ਉਸ ਨੂੰ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ। ਕਈ ਹਿੰਦੂ ਸੰਗਠਨਾਂ ਨੇ ਇਸ ਵਿਆਹ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਰਕੇ ਪਰਿਵਾਰ ਨੇ ਵਿਆਹ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

-PTCNews

adv-img
adv-img