ਮੁੱਖ ਖਬਰਾਂ

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਅਸਤੀਫ਼ਾ

By Jashan A -- July 15, 2019 11:07 am -- Updated:Feb 15, 2021

ਚੰਡੀਗੜ੍ਹ: ਨਵਜੋਤ ਸਿੱਧੂ ਨੇ ਪੰਜਾਬ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ।ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ ਵਿਖੇ ਭਿਜਵਾ ਦਿਤਾ ਹੈ।

ਐਤਵਾਰ ਨੂੰ ਨਵਜੋਤ ਸਿੱਧੂ ਨੇ ਰਾਹੁਲ ਗਾਂਧੀ ਨੂੰ ਦਿੱਤੇ ਜੂਨ ਮਹੀਨੇ 'ਚ ਆਪਣੇ ਅਸਤੀਫੇ ਦੀ ਕਾਪੀ ਨੂੰ ਜਨਤਕ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਟਵੀਟ ਕਰ ਕਿਹਾ ਕਿ ਸੀ ਮੈਂ ਜਲਦੀ ਆਪਣਾ ਅਸਤੀਫਾ ਮੁਖ ਮੰਤਰੀ ਪੰਜਾਬ ਨੂੰ ਭੇਜਾਂਗਾ।

https://twitter.com/sherryontopp/status/1150646554753032199

ਜ਼ਿਕਰ ਏ ਖਾਸ ਹੈ ਕਿ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਖ਼ਾਸੇ ਖ਼ਰਾਬ ਚੱਲ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ 6 ਜੂਨ ਨੂੰ ਕੀਤੇ ਵਿਭਾਗਾਂ ਦੇ ਫ਼ੇਰਬਦਲ ਦੌਰਾਨ ਆਪਣਾ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਸਿੱਧੂ ਨੇ ਅਜੇ ਤਾਂਈਂ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ।

-PTC News

  • Share