Sun, Aug 24, 2025
Whatsapp

Navratri 2021 : ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੱਖੋ ਧਿਆਨ, ਸਫ਼ਲ ਹੋਵੇਗੀ ਪੂਜਾ

Reported by:  PTC News Desk  Edited by:  Riya Bawa -- October 03rd 2021 04:55 PM
Navratri 2021 : ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੱਖੋ ਧਿਆਨ, ਸਫ਼ਲ ਹੋਵੇਗੀ ਪੂਜਾ

Navratri 2021 : ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਰੱਖੋ ਧਿਆਨ, ਸਫ਼ਲ ਹੋਵੇਗੀ ਪੂਜਾ

Navratri 2021: ਸ਼ਾਰਦੀਆ ਨਵਰਾਤਰੀ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਲਈ ਮਨਾਈ ਜਾਂਦੀ ਹੈ ਅਤੇ ਦਸਵੇਂ ਦਿਨ ਨੂੰ ਦੁਸਹਿਰਾ ਕਿਹਾ ਜਾਂਦਾ ਹੈ। ਇਸ ਸਾਲ 7 ਅਕਤੂਬਰ ਤੋਂ ਸ਼ਰਧਾ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ ’ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। Navratri 2021: Know all about Shardiya Navratri in 10 points ਨੌਂ ਰਾਤਾਂ ਦੇ ਤਿਉਹਾਰ ਦੇ ਨਾਲ, ਇਨ੍ਹਾਂ ਸ਼ੁੱਭ ਦਿਨਾਂ ਨੂੰ ਵਿਭਿੰਨ ਪਰੰਪਰਾਵਾਂ ਅਤੇ ਕਾਰਨਾਂ ਕਾਰਨ ਸਮਰਪਣ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਿੰਦੂ ਚੰਦਰ ਮਹੀਨੇ ਅਸ਼ਵਿਨ ਦੇ ਉੱਜਵਲ ਅੱਧ ਦੌਰਾਨ ਆਉਂਦਾ ਹੈ। ਇਸ ਸਾਲ ਇਹ 7 ਅਕਤੂਬਰ, ਸੋਮਵਾਰ ਤੋਂ 15 ਅਕਤੂਬਰ ਸ਼ੁੱਕਰਵਾਰ ਤਕ ਮਨਾਇਆ ਜਾਵੇਗਾ। ਕੁਝ ਲੋਕ ਕੁਝ ਨਵਾਂ ਸ਼ੁਰੂ ਕਰਨ ’ਚ ਵਿਸ਼ਵਾਸ ਰੱਖਦੇ ਹਨ ਤਾਂ ਕੁਝ ਨਾ ਕੁਝ ਨਵਾਂ ਖ਼ਰੀਦ ਲੈਂਦੇ ਹਨ। [caption id="attachment_344595" align="alignnone" width="750"]Navratri, Durga, Goddess  [/caption] ਨਰਾਤਿਆਂ ਮੌਕੇ ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ  --- 7 ਅਕਤੂਬਰ ਤੋਂ ਨਵਰਾਤਰੀ ਸ਼ੁਰੂ ਹੋਵੇਗੀ, ਸ਼ਰਧਾਲੂਆਂ ਨੂੰ ਇਸ ਤੋਂ ਪਹਿਲਾਂ ਆਪਣੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨੀ ਚਾਹੀਦੀ ਹੈ। ਸਵੱਛਤਾ ਦਾ ਨਵਰਾਤਰੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਇਸਦੇ ਲਈ ਇਸਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ, ਇਹ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਮਾਂ ਦੁਰਗਾ ਉਨ੍ਹਾਂ ਘਰਾਂ ਵਿੱਚ ਰਹਿੰਦੀ ਹੈ, ਜਿੱਥੇ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ। Navratri 2021: PM Narendra Modi & other political leaders pour in wishes ਨਵਰਾਤਰੀ ਦੌਰਾਨ ਸਾਤਵਿਕ ਭੋਜਨ ਖਾਣਾ ਚਾਹੀਦਾ ਹੈ। ਇਸ ਸਮੇਂ ਦੇ ਦੌਰਾਨ, ਲਸਣ, ਪਿਆਜ਼, ਮੀਟ ਅਤੇ ਅਲਕੋਹਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਘਰ ਵਿੱਚ ਕਲਸ਼, ਅਖੰਡ ਜੋਤੀ ਸਥਾਪਤ ਕੀਤੀ ਹੈ, ਤਾਂ ਘਰ ਨੂੰ ਖਾਲੀ ਨਾ ਛੱਡੋ। ਜਿਹੜੇ ਲੋਕ ਨਵਰਾਤਰੀ ਦੇ ਦੌਰਾਨ ਵਰਤ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਨੌਂ ਦਿਨਾਂ ਲਈ ਦਾੜ੍ਹੀ, ਮੁੱਛਾਂ, ਵਾਲ ਅਤੇ ਨਹੁੰ ਨਹੀਂ ਕੱਟਣੇ ਚਾਹੀਦੇ। ਕਾਲੇ ਕੱਪੜੇ ਪਾ ਕੇ ਮਾਂ ਦੁਰਗਾ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ। Navratri 2021: Listen to these bhajans dedicated to the holy festival ਇਸ ਦੌਰਾਨ ਸ਼ਰਧਾਲੂ ਆਪਣੇ ਪੂਜਾ ਅਤੇ ਦਰਸ਼ਨ ਕਰਨ ਲਈ ਮੰਦਰਾਂ ਵਿੱਚ ਲੰਮੇ ਸਮੇਂ ਤੱਕ ਕਤਾਰ ਵਿੱਚ ਖੜ੍ਹੇ ਰਹਿੰਦੇ ਹਨ। ਨਵਰਾਤਰੀ ਦੇ ਦੌਰਾਨ, ਹਰ ਇੱਕ ਖਾਸ ਦਿਨ ਤੇ ਦੇਵੀ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਕ "ਕਲਸ਼ ਸਥਾਪਨਾ" ਕਰਦੇ ਹਨ। ਲੋਕ ਦੁਰਗਾ ਦੇਵੀ ਦੀ ਮੂਰਤੀ ਜਾਂ ਤਸਵੀਰ ਲਗਾਉਂਦੇ ਹਨ ਅਤੇ ਸਵੇਰੇ ਅਤੇ ਸ਼ਾਮ ਉਸਦੀ ਪੂਜਾ ਕਰਦੇ ਹਨ। -PTC News


Top News view more...

Latest News view more...

PTC NETWORK
PTC NETWORK      
Notification Hub
Icon