Sun, Apr 28, 2024
Whatsapp

PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ

Written by  Shanker Badra -- January 19th 2019 03:46 PM
PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ

PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ

PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ:ਨਵਾਂਸ਼ਹਿਰ : ਅੱਜ-ਕੱਲ ਜਿਥੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਸਮਾਗਮਾਂ ਵਿੱਚ ਵਿਖਾਵੇਬਾਜ਼ੀ ਅਤੇ ਫਜ਼ੂਲ ਖਰਚੀ ਦੀ ਹੋੜ ਲੱਗੀ ਹੋਈ ਹੈ,ਉੱਥੇ ਅਨੇਕਾਂ ਪਰਿਵਾਰ ਅਜਿਹੇ ਵੀ ਹਨ ਜੋ ਇਸ ਨਜਾਇਜ਼ ਖਰਚੇ ਤੋਂ ਕਿਨਾਰਾਂ ਕਰਦਿਆਂ ਆਪਣੇ ਕਾਰਜ ਸਾਦੇ ਕਰਕੇ ਹੋਰਨਾਂ ਲਈ ਵੀ ਚਾਨਣ ਮੁਨਾਰਾ ਬਣਦੇ ਹਨ। [caption id="attachment_242610" align="aligncenter" width="300"] Nawanshahar Village Bhin Bride and groom PRTC Bus Marriage arrives PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ[/caption] ਅਜੋਕੇ ਦੌਰ 'ਚ ਲੋਕ ਵਿਆਹਾਂ-ਸ਼ਾਦੀਆਂ ਅਤੇ ਹੋਰ ਰਸਮਾਂ 'ਤੇ ਜਿੱਥੇ ਲੱਖਾਂ ਰੁਪਏ ਫਜ਼ੂਲ ਖ਼ਰਚ ਕਰਦੇ ਹਨ ,ਓਥੇ ਹੀ ਨਵਾਂਸ਼ਹਿਰ 'ਚ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਹੈ ,ਜਿਸ ਦੀ ਇਲਾਕੇ ਵਿੱਚ ਖੂਬ ਚਰਚਾ ਹੈ।ਜਿਥੇ ਇਹ ਵਿਆਹ ਬਿਨ੍ਹਾਂ ਖ਼ਰਚੇ ਦੇ ਹੋਇਆ ਹੈ ਅਤੇ ਉਥੇ ਇਸ ਵਿਆਹ ਨੇ ਨਵੀਂ ਪਿਰਤ ਪਾਈ ਹੈ। [caption id="attachment_242604" align="aligncenter" width="300"]Nawanshahar Village Bhin Bride and groom PRTC Bus Marriage arrives
PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ[/caption] ਜਾਣਕਾਰੀ ਅਨੁਸਾਰ ਵਿਆਹ ਵਾਲਾ ਮੁੰਡਾ ਕੁਝ ਸਮਾਂ ਪਹਿਲਾਂ ਦੁਬਈ ਤੋਂ ਆਇਆ ਹੈ ਤੇ ਕੁੜੀ ਵੀ ਕੈਨੇਡਾ ਦੀ ਪੀ.ਆਰ. ਹੈ ਪਰ ਇਨ੍ਹਾਂ ਦੋਨਾਂ ਨੇ ਆਪਣਾ ਵਿਆਹ ਬੜੇ ਹੀ ਖਾਸ ਤਰੀਕੇ ਨਾਲ ਕੀਤਾ ਹੈ।ਨਵਾਂਸ਼ਹਿਰ ਦੇ ਪਿੰਡ ਭੀਣ ਦਾ ਰਹਿਣ ਵਾਲਾ ਲਾੜਾ ਸ਼ੁੱਕਰਵਾਰ ਸਵੇਰੇ ਆਪਣੇ 20 ਸਾਥੀਆਂ ਸਮੇਤ ਪੀ.ਆਰ.ਟੀ.ਸੀ. ਬੱਸ ਵਿਚ ਬਰਾਤ ਲੈ ਕੇ ਸਹੁਰੇ ਪਿੰਡ ਮਾਣੂਕੇ (ਜਗਰਾਵਾਂ ) ਪਹੁੰਚਿਆ ਅਤੇ ਵਾਪਸੀ ’ਤੇ ਲਾੜਾ-ਲਾੜੀ ਟੈਂਪੂ ਰਾਹੀਂ ਆਪਣੇ ਪਿੰਡ ਭੀਣ ਪਹੁੰਚੇ ਹਨ।ਇਸ ਵਿਆਹ ’ਤੇ ਲਾੜਾ-ਲਾੜੀ ਦਾ ਕਹਿਣਾ ਸੀ ਕਿ ਉਨ੍ਹਾਂ ਅਜਿਹਾ ਕਰ ਕੇ ਸਮਾਜ ਨੂੰ ਸਾਦਗੀ ਦਾ ਸੰਦੇਸ਼ ਦਿੱਤਾ ਹੈ। [caption id="attachment_242602" align="aligncenter" width="300"]Nawanshahar Village Bhin Bride and groom PRTC Bus Marriage arrives
PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ[/caption] ਦੱਸ ਦੇਈਏ ਕਿ ਨਵਾਂਸ਼ਹਿਰ ਜ਼ਿਲੇ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਏਕ ਰਿਸ਼ਤਾ ਇਨਸਾਨੀਅਤ ਵੈੱਲਫੇਅਰ ਸੋਸਾਇਟੀ ਦਾ ਗਠਨ ਕੀਤਾ ਹੈ।ਇਸ ਪਿੰਡ ਦਾ ਅਮਰਜੋਤ ਸਿੰਘ (ਲਾੜਾ ) ਇਸ ਸੋਸਾਇਟੀ ਦਾ ਕੈਸ਼ੀਅਰ ਹੈ।ਜੋ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਹੈ।ਉਸ ਨੇ ਫੈਸਲਾ ਲਿਆ ਕਿ ਉਹ ਆਪਣਾ ਵਿਆਹ ਬਿਨਾਂ ਫਜ਼ੂਲ ਖਰਚੀ ਸਾਦਗੀ ਦੇ ਨਾਲ ਕਰੇਗਾ। [caption id="attachment_242603" align="aligncenter" width="300"]Nawanshahar Village Bhin Bride and groom PRTC Bus Marriage arrives
PRTC ਬੱਸ 'ਚ ਵਿਆਹੁਣ ਪੁੱਜਾ ਲਾੜਾ , ਟੈਂਪੂ ‘ਚ ਲਿਆਂਦੀ ਡੌਲੀ , ਵਿਆਹ ਦੀ ਖੂਬ ਚਰਚਾ[/caption] ਜਿਸ ਨੂੰ ਲੈ ਕੇ ਉਸ ਨੇ ਕੈਨੇਡਾ ਤੋਂ ਆਈ ਆਪਣੀ ਪਤਨੀ ਨਾਲ ਗੱਲ ਕੀਤੀ।ਇਸ ਤੋਂ ਬਾਅਦ ਪਤੀ ਦੀ ਉੱਚੀ ਸੋਚ ਨੂੰ ਦੇਖਦੇ ਹੋਏ ਪਤਨੀ ਨੇ ਵੀ ਬਿਨਾਂ ਝਿਜ਼ਕ ਇਸ ਗੱਲ ਨੂੰ ਮਨਜ਼ੂਰ ਕਰ ਲਿਆ ਸੀ। -PTCNews


Top News view more...

Latest News view more...