ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ 'ਚ 300 ਦੇ ਕਰੀਬ ਘਰ ਪਾਣੀ 'ਚ ਡੁੱਬੇ
ਸਤਲੁਜ ਦਰਿਆ ਦੇ ਪਾਣੀ ਦਾ ਵਧਿਆ ਪੱਧਰ, ਨਵਾਂਸ਼ਹਿਰ ਹਲਕੇ 'ਚ 300 ਦੇ ਕਰੀਬ ਘਰ ਪਾਣੀ 'ਚ ਡੁੱਬੇ,ਨਵਾਂਸ਼ਹਿਰ: ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਨਾਲ ਜਿੱਥੇ ਸਤਲੁਜ ਦਰਿਆ 'ਚ ਪਾਣੀ ਆਉਣ ਨਾਲ ਕਈ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਥੇ ਹੀ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ ਤੇ ਸਥਿਤ ਕੱਲਰਾਂ ਮੁਹੱਲਾ 'ਚ ਪਾਣੀ ਆਉਣ ਨਾਲ 300 ਦੇ ਕਰੀਬ ਘਰ ਪਾਣੀ ਚ ਡੁੱਬ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਕਈ ਪਰਿਵਾਰਾਂ ਦੇ ਪਸ਼ੂ ਤੱਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਘਰ 'ਚ ਪਾਣੀ ਆਉਣ ਨਾਲ ਘਰਾਂ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ। ਹੋਰ ਪੜ੍ਹੋ:ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ ਉਧਰ NDRF ਟੀਮਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਕੱਢ ਕੇ ਸੁਰੱਖਿਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਅਜੇ ਤਕ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਹਨਾਂ ਦੀ ਸਾਰ ਤੱਕ ਨਹੀਂ ਲਈ ਜਾ ਰਹੀ ਅਤੇ ਉਹਨਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। -PTC News