Mon, Apr 29, 2024
Whatsapp

ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

Written by  Jashan A -- December 07th 2018 12:53 PM -- Updated: December 07th 2018 12:54 PM
ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ

ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ,ਨਵੀਂ ਦਿੱਲੀ: ਦਿੱਲੀ ਦੇ ਚਾਂਦਨੀ ਚੌਕ 'ਚ ਇੱਕ ਵਾਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਵਿਭਾਗ ਨੂੰ ਇੱਕ ਵਾਰ ਫਿਰ ਵੱਡੀ ਸਫ਼ਲਤਾ ਮਿਲੀ ਹੈ। ਟੀਮ ਨੇ 7 ਲਾਕਰਾਂ ਤੋਂ 4.94 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਲਾਕਰਾਂ ਤੋਂ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਰਕਮ 35.34 ਕਰੋੜ ਰੁਪਏ ਹੈ। [caption id="attachment_226153" align="aligncenter" width="300"]income tax department ਸਾਬਣ ਦੀ ਦੁਕਾਨ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵਿਭਾਗ ਵੱਲੋਂ ਇਸ ਸਥਾਨ 'ਤੇ ਛਾਪੇਮਾਰੀ ਕੀਤੀ ਗਈ।ਪਿਛਲੀ ਛਾਪੇਮਾਰੀ ਚ ਖੋਲ੍ਹੇ ਗਏ ਲਾਕਰਾਂ ਚੋਂ ਲਗਭਗ 25 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਬਾਅਦ ਚ 5 ਲਾਕਰ ਹੋਰ ਖੋਲ੍ਹੇ ਗਏ ਸਨ ਜਿਨ੍ਹਾਂ ਚ ਲਗਭਗ 5 ਕਰੋੜ ਰੁਪਏ ਹੋਰ ਮਿਲੇ ਸਨ। [caption id="attachment_226152" align="aligncenter" width="300"]income tax department ਸਾਬਣ ਦੀ ਦੁਕਾਨ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ, ਬਰਾਮਦ ਕੀਤੇ ਕਰੋੜਾਂ ਰੁਪਏ[/caption] ਮਿਲੀ ਜਾਣਕਾਰੀ ਅਨੁਸਾਰ ਅਸਲ ਚ ਇਸ ਦੁਕਾਨ ਤੇ ਇਨਕਮ ਟੈਕਸ ਟੀਮ ਦੀ ਕਾਫੀ ਦਿਨਾਂ ਤੋਂ ਨਜ਼ਰ ਸੀ। ਸੂਤਰਾਂ ਮੁਤਾਬਕ ਦੁਕਾਨ ਦੀ ਬੇਸਮੈਂਟ ਚ ਗੈਰਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਸਨ। ਦੁਕਾਨ ਮਾਲਿਕ ਕਰੋੜਾਂ ਰੁਪਏ ਦਾ ਹੇਰ ਫੇਰ ਸਰਕਾਰ ਤੋਂ ਕਰ ਰਹੇ ਹਨ। ਇਸ ਛੋਟੀ ਜਿਹੀ ਦੁਕਾਨ ਚ ਡ੍ਰਾਈ ਫਰੂਟ ਅਤੇ ਸਾਬਣ ਦਾ ਵਪਾਰ ਹੁੰਦਾ ਹੈ।

ਸੂਤਰਾਂ ਮੁਤਾਬਕ ਇਨਕਮ ਟੈਕਸ ਦੀ ਜਾਂਚ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਥਾਂ ਹਵਾਲਾ ਕਾਰੋਬਾਰੀ ਚਲਾ ਰਿਹਾ ਸੀ। -PTC News

Top News view more...

Latest News view more...