Myanmar Air strike: ਮਿਆਂਮਾਰ ਨੇ ਆਪਣੇ ਹੀ ਦੇਸ਼ ਦੇ ਪਿੰਡ 'ਤੇ ਕਰਵਾਇਆ ਹਵਾਈ ਹਮਲਾ, 100 ਦੀ ਮੌਤ
Myanmar Air strike: ਮਿਆਂਮਾਰ ਨੇ ਆਪਣੇ ਹੀ ਦੇਸ਼ ਦੇ ਇੱਕ ਪਿੰਡ ਵਿੱਚ ਹਵਾਈ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਵਾਈ ਹਮਲੇ 'ਚ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਾਰੇ ਗਏ ਲੋਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸਮਾਗਮ ਫੌਜੀ ਸ਼ਾਸਨ ਦੇ ਵਿਰੋਧੀਆਂ ਦੁਆਰਾ ਆਯੋਜਿਤ ਕੀਤਾ ਗਿਆ ਸੀ, ਅਤੇ ਆਮ ਲੋਕਾਂ ਨੇ ਹਿੱਸਾ ਲਿਆ ਸੀ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਮਿਆਂਮਾਰ ਦੀ ਫੌਜ ਨੇ ਇਕ ਪਿੰਡ 'ਤੇ ਹਵਾਈ ਹਮਲੇ ਦੀ ਪੁਸ਼ਟੀ ਕੀਤੀ ਹੈ, ਜਿਸ 'ਚ 100 ਤੋਂ ਵੱਧ ਲੋਕ ਮਾਰੇ ਗਏ ਹਨ।
ਸੰਯੁਕਤ ਰਾਸ਼ਟਰ ਨੇ ਨਾਗਰਿਕਾਂ 'ਤੇ ਮਿਆਂਮਾਰ ਦੇ ਫੌਜੀ ਹਵਾਈ ਹਮਲਿਆਂ ਦੀ ਨਿੰਦਾ ਕੀਤੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਵਾਈ ਹਮਲੇ ਦੀਆਂ ਰਿਪੋਰਟਾਂ ਡੂੰਘੀਆਂ ਪਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਪੀੜਤਾਂ ਵਿੱਚ ਸਮਾਗਮ ਵਿੱਚ ਨੱਚ ਰਹੇ ਸਕੂਲੀ ਬੱਚੇ ਅਤੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਰ ਨਾਗਰਿਕ ਸ਼ਾਮਲ ਦਿਖਾਈ ਦਿੰਦੇ ਸਨ, ਜਿਨ੍ਹਾਂ ਨੂੰ ਫੌਜੀ ਹੈਲੀਕਾਪਟਰਾਂ ਦੁਆਰਾ ਬੰਬ ਨਾਲ ਉਡਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Laptop For Govt Officials: ਪੰਜਾਬ ਦੇ IAS ਤੇ PCS ਅਧਿਕਾਰੀਆਂ ਨੂੰ ਲੈਪਟਾਪ ਦੇਣ ਦੀ ਤਿਆਰੀ ’ਚ ਸਰਕਾਰ !
- PTC NEWS