Sun, Apr 28, 2024
Whatsapp

ਅਣਖ ਖਾਤਿਰ ਪਿਓ ਨੇ ਧੀ ਦਾ ਤੇ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਜਾਣ ਉੱਡ ਜਾਣਗੇ ਹੋਸ਼

Written by  Aarti -- March 19th 2024 12:44 PM
ਅਣਖ ਖਾਤਿਰ ਪਿਓ ਨੇ ਧੀ ਦਾ ਤੇ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਜਾਣ ਉੱਡ ਜਾਣਗੇ ਹੋਸ਼

ਅਣਖ ਖਾਤਿਰ ਪਿਓ ਨੇ ਧੀ ਦਾ ਤੇ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਜਾਣ ਉੱਡ ਜਾਣਗੇ ਹੋਸ਼

Mansa Double Murder: ਮਾਨਸਾ ਜਿਲ੍ਹੇ ’ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ 19 ਸਾਲਾ ਲੜਕੀ ਅਤੇ 45 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਮਾਮਲਾ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦਾ ਦੱਸਿਆ ਜਾ ਰਿਹਾ ਹੈ। 

19 ਸਾਲਾ ਲੜਕੀ ਤੇ 45 ਸਾਲਾ ਵਿਅਕਤੀ ਦਾ ਕਤਲ

ਮਿਲੀ ਜਾਣਕਾਰੀ ਮੁਤਾਬਿਕ 45 ਸਾਲਾ ਗੁਰਪ੍ਰੀਤ ਸਿੰਘ ਦਾ ਆਪਣੇ ਗੁਆਂਢ ’ਚ ਰਹਿੰਦੀ 19 ਸਾਲਾ ਗੁਰਪ੍ਰੀਤ ਕੌਰ ਦੇ ਨਾਲ ਨਾਜ਼ਾਇਜ ਸਬੰਧ ਸੀ ਜਿਸਦੇ ਕਾਰਨ ਦੋਹਾਂ ਦੀ ਹੀ ਆਪਣੇ ਆਪਣੇ ਪਰਿਵਾਰਾਂ ’ਚ ਝਗੜਾ ਚਲ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਨੂੰ ਲੈ ਕੇ ਕਿੱਧਰੇ ਦੂਰ ਰਹਿਣ ਲੱਗਿਆ ਸੀ।  


ਇਹ ਵੀ ਪੜ੍ਹੋ: ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ ਤੋਂ ਪਰਤੀਆਂ ਪੰਜਾਬ ਦੀਆਂ ਕੁੜੀਆਂ, ਦੱਸੀ ਹੱਡਬੀਤੀ

ਇੰਝ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ 

ਪਿਛਲੇ ਦਿਨੀਂ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਲੜਕੇ ਅਨਮੋਲਜੋਤ ਸਿੰਘ ਨੇ ਆਪਣੀ ਬੇਇੱਜ਼ਤੀ ਸਮਝਦਿਆਂ ਤਿੰਨ ਹੋਰ ਵਿਅਕਤੀਆਂ ਨਾਲ ਮਿਲ ਕੇ ਗੁਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੂੰ ਵਰਗਲਾ ਕੇ ਖੇਤਾਂ ਵਿੱਚ ਬੁਲਾ ਲਿਆ ਅਤੇ ਉੱਥੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: 'ਤੂੰ ਕੀ ਜਾਣੇ ਜੱਟੀਏ ਜੱਟ ਜਗਾੜੀ ਹੁੰਦੇ ਆ' ਸਰ੍ਹੋਂ ਦੇ ਖੇਤ 'ਚ ਲਗਾਏ ਅਫੀਮ ਦੇ 1100 ਬੂਟੇ, ਮਾਮਲਾ ਦਰਜ

ਪੁਲਿਸ ਨੇ ਕੀਤਾ ਮਾਮਲਾ ਦਰਜ 

ਉੱਥੇ ਹੀ ਦੂਜੇ ਪਾਸੇ ਬੋਹਾ ਪੁਲਿਸ ਨੇ ਕੌਂਸਲਰ ਜਗਸੀਰ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ, ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪੁੱਤਰ ਅਨਮੋਲਜੋਤ ਸਿੰਘ ਅਤੇ ਗੁਰਵਿੰਦਰ ਸਿੰਘ, ਸਹਿਜਪ੍ਰੀਤ ਸਿੰਘ ਅਤੇ ਇੱਕ ਜਾਣਕਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਾਲ ਹੀ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਪਹਿਲੀ ਵਾਰ ਅਫੀਮ ਦੀ ਖੇਤੀ; ਪੁਲਿਸ ਨੇ 725 ਅਫੀਮ ਦੇ ਬੂਟੇ ਕੀਤੇ ਬਰਾਮਦ

ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਕਰਨਗੇ ਮੁੜ ਕ੍ਰਿਕਟ 'ਚ ਐਂਟਰੀ; IPL 2024 'ਚ ਕਰਨਗੇ ਕੁਮੈਂਟਰੀ

-

Top News view more...

Latest News view more...