New US Visa Slots For Indians : ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ; ਖੋਲ੍ਹੇ ਗਏ 2.5 ਲੱਖ ਨਵੇਂ ਵੀਜ਼ਾ ਅਪਾਇੰਟਮੈਂਟ
New US Visa Slots For Indians : ਅਮਰੀਕਾ ਨੇ ਇਸ ਸਾਲ ਇੱਕ ਵਾਰ ਫਿਰ ਭਾਰਤ ਲਈ ਰਿਕਾਰਡ ਗਿਣਤੀ ਵਿੱਚ ਵੀਜ਼ੇ ਜਾਰੀ ਕੀਤੇ ਹਨ। ਜਿਸ ਨਾਲ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸੁਨਹਿਰਾ ਮੌਕਾ ਹੈ। ਦੱਸ ਦਈਏ ਕਿ ਅਮਰੀਕੀ ਦੂਤਾਵਾਸ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ 250,000 ਵਾਧੂ ਅਪਾਇੰਟਮੈਂਟ ਦਿੱਤਾ ਗਿਆ ਹੈ।
ਦੱਸ ਦਈਏ ਕਿ ਅਮਰੀਕੀ ਮਿਸ਼ਨ ਮੁਤਾਬਿਕ ਅਮਰੀਕਾ ਨੇ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਸਮੇਤ ਭਾਰਤੀ ਯਾਤਰੀਆਂ ਲਈ ਵਾਧੂ 250,000 ਵੀਜ਼ਾ ਲਈ ਅਪਾਇੰਟਮੈਂਟ ਦਿੱਤਾ ਗਿਆ ਹੈ। ਇਸ ਜਾਰੀ ਹੋਏ ਨਵੇਂ ਸਲਾਟ ਨਾਲ ਲੱਖਾਂ ਭਾਰਤੀ ਬਿਨੈਕਾਰਾਂ ਨੂੰ ਸਮੇਂ ਸਿਰ ਆਪਣਾ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਅਮਰੀਕੀ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਗਰਮੀਆਂ ’ਚ ਸਾਡੇ ਵਿਦਿਆਰਥੀ ਵਿਦਿਆਰਥੀ ਵੀਜ਼ਾ ਸੀਜਨ ਦੇ ਦੌਰਾਨ ਅਸੀਂ ਰਿਕਾਰਡ ਗਿਣਤੀ ਵਿੱਚ ਬਿਨੈਕਾਰਾਂ ਦੀ ਪ੍ਰਕਿਰਿਆ ਕੀਤੀ ਹੈ। ਅਤੇ ਸਾਰੇ ਪਹਿਲੀ ਵਾਰ ਦੇ ਵਿਦਿਆਰਥੀ ਬਿਨੈਕਾਰ ਭਾਰਤ ਦੇ ਨੇੜੇ ਸਾਡੇ ਪੰਜ ਕੌਂਸਲਰ ਸੈਕਸ਼ਨਾਂ ਵਿੱਚੋਂ ਇੱਕ ਵਿੱਚ ਸਮਾਂ ਲੈਣ ਲਈ ਯੋਗ ਹੋਏ ਹਨ।
ਕਾਬਿਲੇਗੌਰ ਹੈ ਕਿ ਸਾਲ 2023 ਵਿੱਚ, ਭਾਰਤ ਵਿੱਚ ਅਮਰੀਕੀ ਕੌਂਸਲਰ ਟੀਮ ਨੇ 1.4 ਲੱਖ ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸੀ, ਲਗਾਤਾਰ ਤੀਜੇ ਸਾਲ ਵੀ ਵੀਜ਼ੇ ਜਾਰੀ ਕਰਕੇ ਇੱਕ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਵਿਅਕਤੀਗਤ ਤੌਰ 'ਤੇ, ਮੁੰਬਈ, ਨਵੀਂ ਦਿੱਲੀ, ਹੈਦਰਾਬਾਦ, ਅਤੇ ਚੇਨਈ ਹੁਣ ਵਿਸ਼ਵ ਵਿੱਚ ਚੋਟੀ ਦੇ ਚਾਰ ਵਿਦਿਆਰਥੀ ਵੀਜ਼ਾ ਪ੍ਰੋਸੈਸਿੰਗ ਪੋਸਟਾਂ ਵਜੋਂ ਸਭ ਤੋਂ ਮੋਹਰੀ ਹਨ। ਭਾਰਤੀ ਵਿਦਿਆਰਥੀ ਸੰਯੁਕਤ ਰਾਜ ਵਿੱਚ 10 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ ਇੱਕ ਚੌਥਾਈ ਤੋਂ ਵੱਧ ਹਨ, ਜੋ ਉਨ੍ਹਾਂ ਨੂੰ ਦੇਸ਼ ਵਿੱਚ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣਾਉਂਦੇ ਹਨ।
ਇਹ ਵੀ ਪੜ੍ਹੋ : US strikes on Syria : ਅਮਰੀਕਾ ਦਾ ਸੀਰੀਆ 'ਚ ਵੱਡਾ ਹਵਾਈ ਹਮਲਾ, ISIS ਤੇ ਅਲਕਾਇਦਾ ਦੇ 37 ਅੱਤਵਾਦੀ ਮਾਰੇ ਗਏ
- PTC NEWS