Sat, Jul 19, 2025
Whatsapp

Phillaur News : ਕਾਰ ਤੇ ਆਟੋ ਦੀ ਟੱਕਰ 'ਚ 3 ਵਿਅਕਤੀਆਂ ਦੀ ਮੌਤ, ਬੱਚੇ ਸਮੇਤ 3 ਜ਼ਖ਼ਮੀ

3 killed in Phillaur Accident : ਹਾਦਸੇ ਦੌਰਾਨ ਤਿੰਨ ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਦੀ ਪਹਿਚਾਣ ਨਿਰਮਲ, ਅਮਰ ਚੰਦ, ਮੁਖਤਿਆਰ ਅਤੇ ਇੱਕ ਬੱਚੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਜ ਸੋਢੀ ਨੇ ਕਿਹਾ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ.

Reported by:  PTC News Desk  Edited by:  KRISHAN KUMAR SHARMA -- June 25th 2025 02:57 PM -- Updated: June 25th 2025 02:58 PM
Phillaur News : ਕਾਰ ਤੇ ਆਟੋ ਦੀ ਟੱਕਰ 'ਚ 3 ਵਿਅਕਤੀਆਂ ਦੀ ਮੌਤ, ਬੱਚੇ ਸਮੇਤ 3 ਜ਼ਖ਼ਮੀ

Phillaur News : ਕਾਰ ਤੇ ਆਟੋ ਦੀ ਟੱਕਰ 'ਚ 3 ਵਿਅਕਤੀਆਂ ਦੀ ਮੌਤ, ਬੱਚੇ ਸਮੇਤ 3 ਜ਼ਖ਼ਮੀ

3 killed in Phillaur Accident : ਫਿਲੌਰ ਦੇ ਨਜ਼ਦੀਕ ਪਿੰਡ ਬੁਰਜ ਪੁਖਤਾ ਵਿਖੇ ਆਟੋ ਅਤੇ ਕਾਰ 'ਚ ਹੋਈ ਟੱਕਰ 'ਚ 3 ਵਿਅਕਤੀਆਂ ਦੀ ਮੌਤ, 3 ਜ਼ਖ਼ਮੀ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀਆਂ ਨਾਲ ਭਰਿਆ ਆਟੋ ਜੋ ਕਿ ਝੰਡੀ ਪੀਰ ਕਡਿਆਣਾ ਤੋਂ ਫਿਲੌਰ ਵੱਲ ਨੂੰ ਆ ਰਿਹਾ ਸੀ ਤਾਂ ਫਿਲੌਰ ਨੇੜੇ ਪਿੰਡ ਬੁਰਜ ਪੁਖਤਾ ਛਿਛੌਵਾਲ ਵਿਖੇ ਇੱਕ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਵਿੱਚ ਸਵਾਰ ਰਾਣੀ ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਝੰਡੀ ਪੀਰ ਕੰਡਿਆਣਾ ਦੀ ਮੌਕੇ ਤੇ  ਮੌਤ ਹੋ ਗਈ।


ਹਾਦਸੇ ਦੌਰਾਨ ਤਿੰਨ ਵਿਅਕਤੀ ਜਖਮੀ ਹੋ ਗਏ, ਜਿਨ੍ਹਾਂ ਦੀ ਪਹਿਚਾਣ ਨਿਰਮਲ, ਅਮਰ ਚੰਦ, ਮੁਖਤਿਆਰ ਅਤੇ ਇੱਕ ਬੱਚੇ  ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਜ ਸੋਢੀ ਨੇ ਕਿਹਾ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ. ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਮੌਕੇ ਸਮਾਜ ਸੇਵੀ ਮਤਵਿੰਦਰ ਸਿੰਘ ਸੋਨੂੰ ਮਾਲਕ ਬੇਕਰੀ ਵਾਲੇ ਨੇ ਕਿਹਾ ਕਿ ਹਾਦਸਾ ਹੋਣ ਉਪਰੰਤ ਇੱਕ ਗੱਲ ਸ਼ਰਮਸਾਰ ਕਰਨ ਵਾਲੀ ਦਿਖਾਈ ਦਿੱਤੀ ਕਿ ਲੋਕ ਹਾਦਸਾ ਹੋਣ ਉਪਰੰਤ ਹਾਦਸੇ ਦੀ ਵੀਡੀਓ ਬਣਾਉਦੇ ਰਹੇ ਪਰ ਕਿਸੇ ਨੇ ਵੀ ਜ਼ਖਮੀਆਂ ਦੀ ਮਦਦ ਨਹੀਂ ਕੀਤੀ। ਉਨ੍ਹਾਂ ਆਮ‌ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਤੁਹਾਡੀ ਥੋੜੀ ਮਦਦ ਕਰਨ ਨਾਲ ਕਿਸੇ ਦੀ ਜਾਨ ਬਚਦੀ ਹੈ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK
PTC NETWORK