Ajnala News : ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੀ ਗੱਡੀ ਰੋਕ ਕੇ ਦਾਤਰਾਂ ਤੇ ਕਿਰਪਾਨਾਂ ਨਾਲ ਕੀਤਾ ਹਮਲਾ
Ajnala News : ਅਜਨਾਲਾ ਦੇ ਸਰਕਾਰੀ ਕਾਲਜ ਕੋਲ ਕੁਝ ਨੌਜਵਾਨਾਂ ਵੱਲੋਂ ਫ਼ਿਲਮੀ ਸਟਾਈਲ ਵਿੱਚ ਗੱਡੀ ਰੋਕ ਕੇ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਤੁਸੀਂ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਨੌਜਵਾਨਾਂ ਵੱਲੋਂ ਇੱਕ ਗੱਡੀ ਨੂੰ ਘੇਰਨ ਲਈ ਪਹਿਲਾਂ ਇੱਕ ਗੱਡੀ ਉਸ ਦੀ ਗੱਡੀ ਦੇ ਅੱਗੇ ਲਗਾਈ ਗਈ ਅਤੇ ਦੂਸਰੀ ਗੱਡੀ ਨੇ ਪਿੱਛੋਂ ਆ ਕੇ ਉਸਦਾ ਰਸਤਾ ਰੋਕਿਆ। ਫਿਰ ਕੁਝ ਨੌਜਵਾਨਾਂ ਵੱਲੋਂ ਗੱਡੀ ਉੱਤੇ ਡਾਂਗਾਂ ਸੋਟੀਆਂ ਨਾਲ ਹਮਲਾ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਜਨਾਲਾ ਨੇ ਦੱਸਿਆ ਕਿ 14 ਅਗਸਤ ਦੀ ਸ਼ਾਮ ਨੂੰ ਨੌਜਵਾਨਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਗਰੁੱਪ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ। ਜਿਸ ਦੌਰਾਨ ਇੱਕ ਨੌਜਵਾਨ 'ਤੇ ਦਾਤਰਾਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਸੀ। ਉਹ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣੇ ਦੇ ਐਸਐਚ ਓ ਨੇ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ ਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਹੁਤ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਹਮਲਾ ਕਰਨ ਵਾਲੇ ਕਰੀਬ 6 ਤੋਂ 7 ਨੌਜਵਾਨਾਂ ਵਿਰੁੱਧ ਬੰਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ। ਜਦੋਂ ਗੁਰਦੁਆਰਾ ਸਾਹਿਬ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀਆਂ ਦੋ ਗੱਡੀਆਂ ਵਿੱਚੋਂ ਇੱਕ ਗੱਡੀ ਨੇ ਅੱਗੇ ਗੱਡੀ ਲਗਾ ਕੇ ਉਸਦਾ ਰਸਤਾ ਰੋਕ ਲਿਆ, ਜਦਕਿ ਦੂਸਰੀ ਗੱਡੀ ਵੱਲੋਂ ਮਗਰਲੇ ਬੰਨੇ ਗੱਡੀ ਲਗਾ ਕੇ ਉਸ ਦੇ ਉੱਤੇ ਡਾਂਗਾਂ ਸੋਟੀਆਂ ,ਦਾਤਰਾਂ ਨਾਲ ਹਮਲਾ ਕਰ ਦਿੱਤਾ। ਉਸ ਵੱਲੋਂ ਕਿਹਾ ਗਿਆ ਕਿ ਉਹਨਾਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ, ਜੋ ਝਗੜਾ ਸੀ ਉਸਦਾ ਰਾਜੀਨਾਮਾ ਹੋ ਚੁੱਕਾ ਹੈ ਪਰ ਉਹਨਾਂ ਉਸ ਦੀ ਨਹੀਂ ਸੁਣੀ ਤੇ ਉਸ ਦੇ ਉੱਤੇ ਹਮਲਾ ਕਰਦੇ ਰਹੇ। ਜਿਸ ਤੇ ਬਾਅਦ ਉਹ ਜ਼ਮੀਨ ਉੱਤੇ ਡਿੱਗ ਪਿਆ ਤੇ ਉਸ ਨੂੰ ਛੱਡ ਕੇ ਭੱਜ ਗਏ। ਹੁਣ ਪੀੜਿਤ ਵਿਅਕਤੀ ਇਹਨਾਂ ਅਰੋਪੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ।
- PTC NEWS