Mon, May 25, 2026
Whatsapp

Bathinda ਦੀ 8 ਸਾਲਾਂ ਇਬਾਦਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਾਇਆ ਆਪਣਾ ਨਾਮ ,SSP ਅਮਨੀਤ ਕੌਡਲ ਨੇ ਕੀਤਾ ਸਨਮਾਨਿਤ

Bathinda News : ਇੰਡੀਆ ਬੁੱਕ ਆਫ ਰਿਕਾਰਡ ਵਿੱਚ ਜਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਵੱਲੋ ਝੰਡੇ ਗੱਡਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਬਠਿੰਡਾ ਸ਼ਹਿਰ ਦੀ 8 ਸਾਲਾਂ ਵਿਦਿਆਰਥਣ ਇਬਾਦਤ ਕੌਰ ਵੱਲੋ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾ ਕੇ ਸ਼ਹਿਰ ਦੇ ਨਾਮ ਨੂੰ ਫਿਰ ਤੋਂ ਚਾਰ ਚੰਦ ਲਗਾ ਦਿੱਤੇ ਹਨ। ਬਠਿੰਡਾ ਦੀ ਐਸਐਸਪੀ ਅਮਨੀਤ ਕੌਡਲ ਵੱਲੋਂ ਇਬਾਦਤ ਕੌਰ ਨੂੰ ਇਸ ਪ੍ਰਾਪਤੀ 'ਤੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਹੈ

Reported by:  PTC News Desk  Edited by:  Shanker Badra -- October 03rd 2025 12:36 PM
Bathinda ਦੀ 8 ਸਾਲਾਂ ਇਬਾਦਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਾਇਆ ਆਪਣਾ ਨਾਮ ,SSP ਅਮਨੀਤ ਕੌਡਲ ਨੇ ਕੀਤਾ ਸਨਮਾਨਿਤ

Bathinda ਦੀ 8 ਸਾਲਾਂ ਇਬਾਦਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ 'ਚ ਦਰਜ ਕਰਾਇਆ ਆਪਣਾ ਨਾਮ ,SSP ਅਮਨੀਤ ਕੌਡਲ ਨੇ ਕੀਤਾ ਸਨਮਾਨਿਤ

Bathinda News : ਇੰਡੀਆ ਬੁੱਕ ਆਫ ਰਿਕਾਰਡ ਵਿੱਚ ਜਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਵੱਲੋ ਝੰਡੇ ਗੱਡਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਬਠਿੰਡਾ ਸ਼ਹਿਰ ਦੀ 8 ਸਾਲਾਂ ਵਿਦਿਆਰਥਣ ਇਬਾਦਤ ਕੌਰ ਵੱਲੋ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾ ਕੇ ਸ਼ਹਿਰ ਦੇ ਨਾਮ ਨੂੰ ਫਿਰ ਤੋਂ ਚਾਰ ਚੰਦ ਲਗਾ ਦਿੱਤੇ ਹਨ। ਬਠਿੰਡਾ ਦੀ ਐਸਐਸਪੀ ਅਮਨੀਤ ਕੌਡਲ ਵੱਲੋਂ ਇਬਾਦਤ ਕੌਰ ਨੂੰ ਇਸ ਪ੍ਰਾਪਤੀ 'ਤੇ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਹੈ।

ਬਠਿੰਡਾ ਨਿਜੀ ਸਕੂਲ ਦੀ ਤੀਜੀ ਜਮਾਤ ਦੀ ਵਿਦਿਆਰਥਣ ਇਬਾਦਤ ਕੌਰ ਸਿੱਧੂ ਨੇ ਅੰਗਰੇਜ਼ੀ ਦੇ ਈਬੀਐਮ, ਈਐਫਏ, ਆਰਓਐਸ, ਏਸੀਡੀ, ਸੀਡੀਐਮਏ ਆਦਿ 100 ਸ਼ਬਦਾਂ ਨੂੰ ਸੰਖੇਪ ਰੂਪ ਅਤੇ ਪੂਰਣ ਰੂਪ ਵਿੱਚ ਅੱਖਾਂ 'ਤੇ ਪੱਟੀ ਬੰਨ ਕੇ ਮੂੰਹ ਜੁਬਾਨੀ 1 ਮਿੰਟ 56 ਸੈਕੰਡ ਵਿੱਚ ਸੁਣਾ ਕੇ ਇਹ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਇਸ ਦੀ ਤਿਆਰੀ ਅਬੈਕਸ ਵਿਧੀ ਦੇ ਨਾਲ ਆਪਣੀ ਸਪੀਡ ਅਤੇ ਫੋਕਸ ਨੂੰ ਵਧਾ ਕੇ ਕੀਤੀ ਹੈ, ਜਿਸ ਦੇ ਲਈ ਕਰੀਬ ਉਸ ਨੂੰ 5 ਮਹੀਨੇ ਦਾ ਸਮਾਂ ਲੱਗਿਆ ਹੈ।


ਇੰਡੀਆ ਬੁੱਕ ਆਫ ਰਿਕਾਰਡ ਨੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਹੈ। ਇਬਾਦਤ ਕੌਰ ਸਿੱਧੂ ਨੂੰ ਰਿਕਾਰਡ ਬਣਾਉਣ ਦੀ ਬਹੁਤ ਖੁਸ਼ੀ ਹੈ ,ਜਿਸ ਦੀ ਇਸ ਪ੍ਰਾਪਤੀ ਲਈ ਉਸ ਦੀ ਮਾਤਾ ਅਤੇ ਅਧਿਆਪਕਾ ਦਾ ਯੋਗਦਾਰ ਹੈ, ਇਬਾਦਤ ਕੌਰ ਦੀ ਮਾਤਾ ਅਰਸ਼ਪ੍ਰੀਤ ਸਿੱਧੂ ਦੇ ਦੱਸਿਆਂ ਕਿ ਉਸ ਦੀ ਬੇਟੀ ਨੇ ਸ਼ਾਰਪ ਬ੍ਰੇਨਸ ਬਠਿੰਡਾ ਸੈਟਰ ਵਿੱਚ ਤਿਆਰੀ ਕਰਕੇ ਕੁੱਝ ਸਮੇ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ।

ਉਹਨਾਂ ਦੱਸਿਆਂ ਕਿ ਇਬਾਦਤ ਡੀਸੀ ਬਣਨਾ ਚਾਹੁੰਦੀ ਹੈ,ਉਸ ਨੂੰ ਪੜਾਈ ਦੇ ਨਾਲ ਨਾਲ ਪੇਟਿੰਗ ਕਰਨ ਦਾ ਵੀ ਬਹੁਤ ਸ਼ੌਂਕ ਹੈ ਉਹ ਫਰੀ ਸਮੇਂ ਵਿੱਚ ਮੋਬਾਇਲ ਜਾਂ ਗੇਮਾਂ ਖੇਡਣ ਦੀ ਬਜਾਏ ਪੇਟਿੰਗ ਕਰਦੀ ਹੈ,ਰੋਜ਼ਾਨਾ ਪਾਠ ਕਰਕੇ ਸਕੂਲ ਜਾਣਾ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਜ਼ਰੂਰ ਜਾਂਦੀ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK