Fri, Apr 26, 2024
Whatsapp

ਦੁਬਈ 'ਚ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਮੁੱਖ ਮੰਤਰੀ ਨੂੰ ਕੀਤੀ ਲਾਸ਼ ਮੰਗਵਾਉਣ ਦੀ ਅਪੀਲ

Written by  Ravinder Singh -- December 02nd 2022 08:46 PM
ਦੁਬਈ 'ਚ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਮੁੱਖ ਮੰਤਰੀ ਨੂੰ ਕੀਤੀ ਲਾਸ਼ ਮੰਗਵਾਉਣ ਦੀ ਅਪੀਲ

ਦੁਬਈ 'ਚ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਮੁੱਖ ਮੰਤਰੀ ਨੂੰ ਕੀਤੀ ਲਾਸ਼ ਮੰਗਵਾਉਣ ਦੀ ਅਪੀਲ

ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੇ ਪੰਜ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਦੁਬਈ ਗਏ ਇਕ ਨੌਜਵਾਨ ਨੇ ਆਪਣੇ ਨੇੜਲੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਇਕ ਨੌਜਵਾਨ ਤੋਂ ਤੰਗ ਆ ਕੇ ਆਪਣੇ ਕਮਰੇ ਵਿਚ ਹੀ ਪੱਖ਼ੇ ਨਾਲ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਵੀਡੀਓ ਬਣਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਖ਼ੁਦਕੁਸ਼ੀ ਦੀ ਖ਼ਬਰ ਸੁਣਦੇ ਹੀ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਪੰਜਾਬ ਦੇ ਮੁੱਖ  ਮੰਤਰੀ ਭਗਵੰਤ ਸਿੰਘ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੱਤਰ ਲਿਖ ਕੇ ਲਾਸ਼ ਦੁਬਈ ਤੋਂ ਮੰਗਵਾਉਣ ਤੇ ਕਥਿਤ ਮੁਲਜ਼ਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।



ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਕੁਮਾਰ (ਪਿਤਾ) ਪੁੱਤਰ ਤੀਰਥ ਰਾਮ, ਵਿਜੇ ਕੁਮਾਰ ਭਰਾ ਵਾਸੀ ਬਾੜੀਆਂ ਕਲਾਂ ਨੇ ਆਪਣੇ ਪੁੱਤਰ ਦੇ ਸਾਰੇ ਕਾਗਜ਼ਾਤ ਸਿਟੀ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਚੰਚਲ ਵਰਮਾ ਤੇ ਭਾਜਪਾ ਨੇਤਾ ਡਾ. ਦਿਲਬਾਗ ਰਾਏ ਨੂੰ  ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਵੀ ਕੁਮਾਰ ਨੂੰ 2017 ਵਿਚ ਕਰਜ਼ਾ ਚੁੱਕ ਦੇ ਘਰ ਦੀ ਵਿੱਤੀ ਹਾਲਤ ਸੁਧਾਰਨ ਲਈ ਦੁਬਈ ਭੇਜਿਆ ਸੀ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨੇ ਫ਼ੋਨ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਨਾਲ ਦੀ ਇਮਾਰਤ ਵਿਚ ਰਹਿੰਦੇ ਜਲੰਧਰ ਦੇ ਹਨੀ ਨਾਮਕ ਇਕ ਨੌਜਵਾਨ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਇਕ ਲੜਕੀ ਨੂੰ  ਪਿਆਰ ਕਰਦਾ ਸੀ ਤੇ ਹਨੀ ਨੇ ਉਸ ਦਾ ਫ਼ੋਨ ਖ਼ੋਹ ਕੇ ਗਲਤ ਤਰ੍ਹਾਂ ਦੇ ਸੰਦੇਸ਼ ਕਰਕੇ ਪਹਿਲਾਂ ਉਨ੍ਹਾਂ ਵਿਚ ਲੜਾਈ ਪੁਆ ਦਿੱਤੀ ਤੇ ਬਾਅਦ ਵਿਚ ਉਸ ਨੂੰ ਤਰ੍ਹਾਂ-ਤਰ੍ਹਾਂ ਨਾਲ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੁਨਾਹਗਾਰ ਕਾਨੂੰਨ ਦੇ ਸ਼ਿਕੰਜੇ 'ਚ, ਪੜ੍ਹੋ ਗੈਂਗਸਟਰ ਗੋਲਡੀ ਬਰਾੜ ਦਾ ਪੂਰਾ ਅਪਰਾਧਨਾਮਾ

ਉਸ ਨੇ ਦੱਸਿਆ ਕਿ ਚਾਰ ਕੁ ਦਿਨ ਪਹਿਲਾਂ ਉਸ ਦੇ ਪੁੱਤਰ ਰਵੀ ਨੇ ਦੁਬਈ ਤੋਂ ਇਕ ਵੀਡੀਓ ਬਣਾ ਕੇ ਉਨ੍ਹਾਂ ਨੂੰ ਪਾਈ ਤੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ  ਸਮਝਾਇਆ ਸੀ ਕਿ ਸਭ ਕੁੱਝ ਛੱਡ ਕੇ ਆ ਜਾਵੇ ਪਰ 26 ਨਵੰਬਰ ਨੂੰ  ਉਸ ਦੁਬਈ ਵਿਚਲੇ ਆਪਣੇ ਕਮਰੇ ਵਿਚ ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਦੱਸਿਆ ਕਿ 27 ਤਰੀਕ ਨੂੰ ਉਨ੍ਹਾਂ ਨੂੰ ਦੁਬਈ ਤੋਂ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਇਕ ਸਾਲ ਤੋਂ ਹਨੀ ਨਾਮਕ ਨੌਜਵਾਨ ਨੇ ਉਨ੍ਹਾਂ ਦੇ ਪੁੱਤਰ ਦੀ ਜ਼ਿੰਦਗੀ ਨਰਕ ਬਣਾ ਕੇ ਰੱਖੀ ਹੋਈ ਸੀ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ  ਪੱਤਰ ਲਿਖ਼ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਦੁਬਈ ਤੋਂ ਮੰਗਵਾਈ ਜਾਵੇ।

- PTC NEWS

Top News view more...

Latest News view more...