Thu, Dec 25, 2025
Whatsapp

ਇਰਾਕ 'ਚ ਵਿਆਹ ਸਮਾਗਮ 'ਚ ਲੱਗੀ ਭਿਆਨਕ ਅੱਗ, 100 ਤੋਂ ਵੱਧ ਲੋਕਾਂ ਦੀ ਮੌਤਾਂ

Reported by:  PTC News Desk  Edited by:  Jasmeet Singh -- September 27th 2023 01:49 PM -- Updated: September 27th 2023 01:51 PM
ਇਰਾਕ 'ਚ ਵਿਆਹ ਸਮਾਗਮ 'ਚ ਲੱਗੀ ਭਿਆਨਕ ਅੱਗ, 100 ਤੋਂ ਵੱਧ ਲੋਕਾਂ ਦੀ ਮੌਤਾਂ

ਇਰਾਕ 'ਚ ਵਿਆਹ ਸਮਾਗਮ 'ਚ ਲੱਗੀ ਭਿਆਨਕ ਅੱਗ, 100 ਤੋਂ ਵੱਧ ਲੋਕਾਂ ਦੀ ਮੌਤਾਂ

ਬਗਦਾਦ: ਉੱਤਰੀ ਇਰਾਕ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਸੈਂਕੜੇ ਲੋਕ ਇੱਥੇ ਇੱਕ ਵਿਆਹ ਦਾ ਜਸ਼ਨ ਮਨਾ ਰਹੇ ਸਨ ਜਦੋਂ ਸਮਾਗਮ ਵਾਲੀ ਥਾਂ 'ਤੇ ਅੱਗ ਲੱਗ ਗਈ। ਈਸਾਈ ਵਿਆਹ ਸਮਾਗਮ ਦੀ ਮੇਜ਼ਬਾਨੀ ਕਰ ਰਹੇ ਇੱਕ ਵਿਆਹ ਹਾਲ ਵਿੱਚ ਅੱਗ ਲੱਗਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 150 ਜ਼ਖ਼ਮੀ ਹੋ ਗਏ। ਇਰਾਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਇਰਾਕ ਦੇ ਨੀਨੇਵੇਹ ਸੂਬੇ ਦੇ ਹਮਦਾਨੀਆ ਇਲਾਕੇ 'ਚ ਵਾਪਰੀ, ਜੋ ਮੋਸੁਲ ਤੋਂ ਕੁਝ ਦੂਰੀ 'ਤੇ ਹੈ।


ਬਹੁਤ ਸਾਰੇ ਲੋਕ ਆਕਸੀਜਨ ਸਪੋਰਟ 'ਤੇ
ਇਹ ਪ੍ਰਾਂਤ ਦੇਸ਼ ਦੀ ਰਾਜਧਾਨੀ ਬਗਦਾਦ ਦੇ ਉੱਤਰ ਪੱਛਮ ਵਿੱਚ 335 ਕਿਲੋਮੀਟਰ ਉੱਤਰੀ ਸ਼ਹਿਰ ਮੋਸੁਲ ਦੇ ਬਿਲਕੁਲ ਬਾਹਰ ਇੱਕ ਮੁੱਖ ਤੌਰ 'ਤੇ ਈਸਾਈ ਖੇਤਰ ਹੈ। ਟੈਲੀਵਿਜ਼ਨ 'ਤੇ ਦਿਖਾਈ ਗਈ ਫੁਟੇਜ 'ਚ ਮੈਰਿਜ ਹਾਲ ਅੱਗ ਦੀਆਂ ਲਪਟਾਂ ਨਾਲ ਘਿਰਿਆ ਨਜ਼ਰ ਆ ਰਿਹਾ ਹੈ। ਚਾਰੇ ਪਾਸੇ ਮਲਬਾ ਅਤੇ ਅੱਗ ਨਾਲ ਤਬਾਹ ਹੋਈਆਂ ਚੀਜ਼ਾਂ ਦਿਖਾਈ ਦੇ ਰਹੀਆਂ ਹਨ। 

ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਜ਼ਖਮੀਆਂ ਲਈ ਹੋਰ ਆਕਸੀਜਨ ਸਿਲੰਡਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਨੀਨਵੇਹ ਸੂਬੇ ਦੇ ਸਿਹਤ ਵਿਭਾਗ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 114 ਤੱਕ ਪਹੁੰਚ ਗਈ ਹੈ।

ਸੈਂਕੜੇ ਲੋਕ ਜ਼ਖਮੀ
ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ-ਬਦਰ ਨੇ ਇਸ ਤੋਂ ਪਹਿਲਾਂ ਇਰਾਕ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਸੀ ਕਿ ਜ਼ਖਮੀਆਂ ਦੀ ਗਿਣਤੀ 150 ਹੈ। ਬੁਲਾਰੇ ਨੇ ਕਿਹਾ, ''ਇਸ ਦੁਖਦਾਈ ਘਟਨਾ ਦੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਆਨਲਾਈਨ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।" 

ਨੀਨੇਵੇਹ ਪ੍ਰਾਂਤ ਦੇ ਗਵਰਨਰ ਨਾਜ਼ਿਮ ਅਲ-ਜੁਬੌਰੀ ਨੇ ਕਿਹਾ, "ਬਹੁਤ ਸਾਰੇ ਜ਼ਖਮੀਆਂ ਨੂੰ ਖੇਤਰੀ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ। ਇਹ ਮ੍ਰਿਤਕਾਂ ਦਾ ਅੰਤਿਮ ਅੰਕੜਾ ਨਹੀਂ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।"

ਪਟਾਕਿਆਂ ਕਾਰਨ ਹੋਇਆ ਹਾਦਸਾ
ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪਰ ਇੱਕ ਟੈਲੀਵਿਜ਼ਨ ਨਿਊਜ਼ ਚੈਨਲ ਨੇ ਆਪਣੀ ਖ਼ਬਰ ਵਿੱਚ ਖ਼ਦਸ਼ਾ ਪ੍ਰਗਟਾਇਆ ਕਿ ਇਹ ਹਾਦਸਾ ਸਮਾਗਮ ਵਾਲੀ ਥਾਂ 'ਤੇ ਚਲਾਈ ਗਈ ਆਤਿਸ਼ਬਾਜ਼ੀ ਕਾਰਨ ਵਾਪਰਿਆ ਹੋ ਸਕਦਾ ਹੈ। 

ਇਰਾਕੀ ਨਿਊਜ਼ ਏਜੰਸੀ ਨੇ ਸਿਵਲ ਡਿਫੈਂਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਵਿਆਹ ਵਾਲੀ ਥਾਂ ਦੇ ਬਾਹਰੀ ਹਿੱਸੇ ਦੀ ਸਜਾਵਟ 'ਚ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ, ਜੋ ਦੇਸ਼ 'ਚ ਗੈਰ-ਕਾਨੂੰਨੀ ਹੈ। ਸਿਵਲ ਡਿਫੈਂਸ ਅਧਿਕਾਰੀ ਨੇ ਦੱਸਿਆ, "ਅੱਗ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਅਤੇ ਘੱਟ ਕੀਮਤ ਵਾਲੀ ਉਸਾਰੀ ਸਮੱਗਰੀ ਦੀ ਵਰਤੋਂ ਕਾਰਨ ਲੱਗੀ, ਜਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਵੱਡਾ ਰੂਪ ਲੈ ਲਿਆ ਅਤੇ ਅੱਗ ਕਾਰਨ ਮੈਰਿਜ ਹਾਲ ਦਾ ਕੁਝ ਹਿੱਸਾ ਢਹਿ ਗਿਆ।"

ਇਹ ਵੀ ਪੜ੍ਹੋ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਪੰਜਾਬ 'ਚ 30 ਥਾਵਾਂ 'ਤੇ ਛਾਪੇਮਾਰੀ, ਇੱਥੇ ਪੜ੍ਹੋ ਪਲ-ਪਲ ਦੀ ਅਪਡੇਟ

- With inputs from agencies

ਹੋਰ ਪੜ੍ਹੋ

Toronto Area Ford Dealers

Top News view more...

Latest News view more...

Toronto Area Ford Dealers
Toronto Area Ford Dealers
PTC NETWORK
PTC NETWORK