Thu, Oct 10, 2024
Whatsapp

Aam Aadmi Party ਦੇ ਲੀਡਰ ਵੱਲੋਂ ਗੈਂਗਸਟਰ ਦੇ ਭਰਾ ਨੂੰ ਸਨਮਾਨਿਤ ਕਰਨ ’ਤੇ ਸਿਆਸੀ ਸੰਗ੍ਰਾਮ, ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੇ ਸਵਾਲ

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਉਨ੍ਹਾਂ ਦੇ ਦਫ਼ਤਰ ਆ ਸਕਦਾ ਹੈ। ਵਿਰੋਧੀ ਪਾਰਟੀਆਂ ਨੇ ਗੈਂਗਸਟਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਹੁਣ ਉਨ੍ਹਾਂ ’ਤੇ ਇਲਜ਼ਾਮ ਲਗਾਏ ਰਹੇ ਹਨ ਕਿ ਸਾਡੇ ਸਬੰਧ ਗੈਂਗਸਟਰਾਂ ਦੇ ਨਾਲ ਹੈ।

Reported by:  PTC News Desk  Edited by:  Aarti -- October 02nd 2024 04:07 PM
Aam Aadmi Party ਦੇ ਲੀਡਰ ਵੱਲੋਂ ਗੈਂਗਸਟਰ ਦੇ ਭਰਾ ਨੂੰ ਸਨਮਾਨਿਤ ਕਰਨ ’ਤੇ ਸਿਆਸੀ ਸੰਗ੍ਰਾਮ, ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੇ ਸਵਾਲ

Aam Aadmi Party ਦੇ ਲੀਡਰ ਵੱਲੋਂ ਗੈਂਗਸਟਰ ਦੇ ਭਰਾ ਨੂੰ ਸਨਮਾਨਿਤ ਕਰਨ ’ਤੇ ਸਿਆਸੀ ਸੰਗ੍ਰਾਮ, ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਚੁੱਕੇ ਸਵਾਲ

gangster Jaggu Bhagwanpuria : ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸੇ ਵਿਚਾਲੇ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਆਪਣੇ ਦਫਤਰ ਵਿੱਚ ਇੱਕ ਹਾਰ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।  

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਉਨ੍ਹਾਂ ਦੇ ਦਫ਼ਤਰ ਆ ਸਕਦਾ ਹੈ। ਵਿਰੋਧੀ ਪਾਰਟੀਆਂ ਨੇ ਗੈਂਗਸਟਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਹੁਣ ਉਨ੍ਹਾਂ ’ਤੇ ਇਲਜ਼ਾਮ ਲਗਾਏ ਰਹੇ ਹਨ ਕਿ ਸਾਡੇ ਸਬੰਧ ਗੈਂਗਸਟਰਾਂ ਦੇ ਨਾਲ ਹੈ। 

ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਜੇਕਰ ਗਲਤ ਰਸਤੇ ’ਤੇ ਚੱਲ ਪਿਆ ਹੈ ਤਾਂ ਉਸ ’ਚ ਉਸਦੇ ਪਰਿਵਾਰ ਦਾ ਕੀ ਦੋਸ਼ ਹੈ। ਜੇਕਰ ਉਸਦਾ ਪਰਿਵਾਰ ਉਸਦੇ ਦਫਤਰ ’ਚ ਆਇਆ ਹੈ ਤਾਂ ਉਸ ’ਚ ਕੁਝ ਵੀ ਗਲਤ ਨਹੀਂ ਹੈ। ਉਸਦੇ ਦਫਤਰ ’ਚ ਕੋਈ ਵੀ ਆ ਸਕਦਾ ਹੈ। 

ਦੂਜੇ ਪਾਸੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਕਲਾਨੌਰ ਸਥਿਤ ਬੀ.ਡੀ.ਪੀ.ਓ.ਦਫ਼ਤਰ ਪੁੱਜੇ ਤਾਂ ਉੱਥੇ ਇੱਕ ਗੈਂਗਸਟਰ ਗੋਪੀ ਗੋਲ਼ੀ ਦਿਖਾਈ ਦਿੱਤੀ, ਜਿਸ 'ਤੇ ਆਮ ਆਦਮੀ ਪਾਰਟੀ ਦੇ ਮੰਡਲ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸਭ ਤੋਂ ਪਹਿਲਾਂ ਉਸ ਦੇ ਮੁਖਤਿਆਰ ਅੰਸਾਰੀ ਨਾਲ ਵੀ ਸਬੰਧ ਹਨ, ਇਹ ਸਾਰੇ ਗੈਂਗਸਟਰ ਇਨ੍ਹਾਂ ਲੋਕਾਂ ਨੇ ਨਹੀਂ ਰੱਖੇ ਹੋਏ ਹਨ।

ਦੱਸ ਦਈਏ ਕਿ ਇਸ ਸਬੰਧੀ ਸਾਂਸਦ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਗੈਂਗਸਟਰਾਂ ਨੂੰ ਸ਼ਾਮਲ ਕਰ ਰਹੀ ਹੈ। ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਸਰਪੰਚੀ ਚੋਣਾਂ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ’ਚ ਵੱਖ ਵੱਖ ਥਾਂਵਾਂ ’ਤੇ ਗੋਲੀਆਂ ਚੱਲ ਰਹੀਆਂ ਹਨ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ਼ਾਮਲ ਹਨ। 

ਉਨ੍ਹਾਂ ਨੇ ਕੁਝ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਕੱਲ੍ਹ ਕੁਲਬੀਰ ਸਿੰਘ ਜੀਰਾ 'ਤੇ ਹਮਲਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਬਦਲਾਅ ਲਿਆਉਣਗੇ ਅਤੇ ਇਹ ਬਦਲਾਅ ਆਇਆ ਹੈ। ਜੇਲ੍ਹ ਦੇ ਅੰਦਰ ਤੋਂ ਵੀਡੀਓ ਕਾਲ ਕੀਤੀ ਜਾ ਰਹੀ ਹੈ। ਅੱਜ ਡੀਜੀਪੀ ਗੌਰਵ ਯਾਦਵ ਦੀ ਬਦੌਲਤ ਉਨ੍ਹਾਂ ਦੀ ਇੱਜ਼ਤ ਬਚੀ ਹੈ ਨੇ ਡੀਜੀਪੀ ਨੂੰ ਸੰਦੇਸ਼ ਭੇਜਿਆ ਹੈ, ਜਿਸ ਵਿੱਚ ਲਿਖਿਆ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਆਏ ਦਿਨ ਸਰਹੱਦ ਖੇਤਰਾਂ ’ਚ ਡਰੋਨ ਆ ਰਹੇ ਹਨ। ਹੈਰੋਇਨ ਆ ਰਹੀ ਹੈ। ਪੰਜਾਬ ਦੇ ਹਾਲਾਤ ਖਰਾਬ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ’ਤੇ ਸਿਰਫ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਨਹੀਂ ਹੈ ਇਸ ਹਾਲਤ ਦੀ ਜਿੇਮੇਵਾਰ ਭਾਰਤ ਸਰਕਾਰ ਅਤੇ ਦੇਸ਼ ਦੀ ਏਜੰਸੀ ਵੀ ਜਿੰਮੇਵਾਰ ਹੈ। 

ਇਹ ਵੀ ਪੜ੍ਹੋ : Mansa Murder : ਪੰਚਾਇਤੀ ਚੋਣਾਂ ਵਿਚਾਲੇ ਕਤਲ ਦੀ ਵਾਰਦਾਤ, ਪਿੰਡ ਦੇ ਗਰਾਊਂਡ ’ਚੋਂ ਮਿਲੀ ਲਾਸ਼

- PTC NEWS

Top News view more...

Latest News view more...

PTC NETWORK