Wed, Mar 26, 2025
Whatsapp

Abohar Murder News : ਅਬੋਹਰ ’ਚ AAP ਆਗੂ ਨੇ ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀਆਂ ਨਾਲ ਭੁੰਨਿਆਂ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੱਲਰ ਖੇੜਾ ਵਿਚ ਮਹਿਲਾ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਪੰਚਾਇਤੀ ਕੰਮ ਕਰਵਾ ਰਹੇ ਸਨ ਤਾਂ ਇਸ ਦੌਰਾਨ ਪਿੰਡ ਦੇ ਹੀ ਵਾਸੀ ਮਨੋਜ ਕੁਮਾਰ ਨਾਲ ਪਾਣੀ ਨਿਕਾਸੀ ਮਾਮਲੇ ਨੂੰ ਲੈਕੇ ਤਕਰਾਰ ਹੋਈ ਅਤੇ ਇਸ ਦੌਰਾਨ ਮਨੋਜ ਕੁਮਾਰ ਨੇ ਪਿਸਤੌਲ ਕੱਢ ਕੇ ਸ਼ੰਕਰ ਲਾਲ ਦੇ ਸਿਰ ’ਤੇ ਗੋਲੀ ਮਾਰ ਦਿੱਤੀ।

Reported by:  PTC News Desk  Edited by:  Aarti -- February 20th 2025 03:29 PM
Abohar Murder News : ਅਬੋਹਰ ’ਚ AAP ਆਗੂ ਨੇ ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀਆਂ ਨਾਲ ਭੁੰਨਿਆਂ, ਹੋਈ ਮੌਤ

Abohar Murder News : ਅਬੋਹਰ ’ਚ AAP ਆਗੂ ਨੇ ਮਹਿਲਾ ਸਰਪੰਚ ਦੇ ਪਤੀ ਨੂੰ ਗੋਲੀਆਂ ਨਾਲ ਭੁੰਨਿਆਂ, ਹੋਈ ਮੌਤ

Abohar Murder News :  ਪੰਜਾਬ ’ਚ ਇਸ ਸਮੇਂ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅਬੋਹਰ ਦੇ ਪਿੰਡ ਕੱਲਰ ਖੇੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਹਿਲਾ ਸਰਪੰਚ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਕੱਲਰ ਖੇੜਾ ਵਿਚ ਮਹਿਲਾ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਪੰਚਾਇਤੀ ਕੰਮ ਕਰਵਾ ਰਹੇ ਸਨ ਤਾਂ ਇਸ ਦੌਰਾਨ ਪਿੰਡ ਦੇ ਹੀ ਵਾਸੀ ਮਨੋਜ ਕੁਮਾਰ ਨਾਲ ਪਾਣੀ ਨਿਕਾਸੀ ਮਾਮਲੇ ਨੂੰ ਲੈਕੇ ਤਕਰਾਰ ਹੋਈ ਅਤੇ ਇਸ ਦੌਰਾਨ ਮਨੋਜ ਕੁਮਾਰ ਨੇ ਪਿਸਤੌਲ ਕੱਢ ਕੇ ਸ਼ੰਕਰ ਲਾਲ ਦੇ ਸਿਰ ’ਤੇ ਗੋਲੀ ਮਾਰ ਦਿੱਤੀ।

ਲੋਕਾਂ ਨੇ ਸ਼ੰਕਰ ਲਾਲ ਨੂੰ ਤੁਰੰਤ ਗੱਡੀ ਵਿਚ ਪਾਇਆ ਅਤੇ ਡਾਕਟਰ ਕੋਲ ਲੈਕੇ ਗਏ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ ਤੇ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। 

ਹਸਪਤਾਲ ਦੇ ਡਾਕਟਰ ਵੱਲੋ ਦੱਸਿਆ ਗਿਆ ਕਿ ਗੋਲੀ ਜਵਾਂ ਨੇੜਿਓਂ ਮਾਰੀ ਗਈ ਹੈ ਅਤੇ ਜਦੋਂ ਹਸਪਤਾਲ ਲਿਆਂਦਾ ਗਿਆ ਉਦੋਂ ਉਸਦੀ ਮੌਤ ਹੋ ਚੁੱਕੀ ਸੀ 

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਦੱਸਿਆ ਕਿ ਜਿਸਦੀ ਮੌਤ ਹੋਈ ਹੈ ਅਤੇ ਜਿਸਨੇ ਗੋਲੀ ਮਾਰੀ ਹੈ ਉਹ ਦੋਹਵੇਂ ਹੀ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਪਰ ਇਸ ਮਾਮਲੇ ਵਿਚ ਦੋਸ਼ੀ ਖਿਲਾਫ ਸਖਤ ਕਾਰਵਾਈ ਲਈ ਪੁਲਿਸ ਨੂੰ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚਲਾਉਣ ਵਾਲਾ ਫਰਾਰ ਹੈ ਪਰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ: Nanakshahi Calendar : ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਾਨਕਸ਼ਾਹੀ ਸੰਮਤ 557 (ਸੰਨ 2025-26) ਦਾ ਕੈਲੰਡਰ ਕੀਤਾ ਜਾਰੀ

- PTC NEWS

Top News view more...

Latest News view more...

PTC NETWORK