Tue, Feb 10, 2026
Whatsapp

''ਤੁਹਾਡੀ ਧੌਣ 'ਤੇ ਗੋਡਾ ਰੱਖ ਕੇ ਜਿੱਤਾਂਗੇ ਪੰਜਾਬ ਦੀਆਂ 117 ਸੀਟਾਂ'', MLA ਇੰਦਰਜੀਤ ਕੌਰ ਮਾਨ ਦੀ ਵੀਡੀਓ ਨੂੰ ਲੈ ਕੇ ਘਿਰੀ AAP

MLA Inderjit Kaur Mann : ਚੰਡੀਗੜ੍ਹ 'ਚ 9 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਵਿਧਾਇਕਾ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ 'ਤੇ ਹੋਰ ਮੰਤਰੀ, ਵਿਧਾਇਕ ਤੇ ਆਗੂ ਵੀ ਖੜੇ ਨਜ਼ਰ ਆ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- February 10th 2026 03:46 PM -- Updated: February 10th 2026 04:08 PM
''ਤੁਹਾਡੀ ਧੌਣ 'ਤੇ ਗੋਡਾ ਰੱਖ ਕੇ ਜਿੱਤਾਂਗੇ ਪੰਜਾਬ ਦੀਆਂ 117 ਸੀਟਾਂ'', MLA ਇੰਦਰਜੀਤ ਕੌਰ ਮਾਨ ਦੀ ਵੀਡੀਓ ਨੂੰ ਲੈ ਕੇ ਘਿਰੀ AAP

''ਤੁਹਾਡੀ ਧੌਣ 'ਤੇ ਗੋਡਾ ਰੱਖ ਕੇ ਜਿੱਤਾਂਗੇ ਪੰਜਾਬ ਦੀਆਂ 117 ਸੀਟਾਂ'', MLA ਇੰਦਰਜੀਤ ਕੌਰ ਮਾਨ ਦੀ ਵੀਡੀਓ ਨੂੰ ਲੈ ਕੇ ਘਿਰੀ AAP

MLA Inderjit Kaur Mann : ਪੰਜਾਬ ਵਿੱਚ ਵਿਵਾਦਤ ਬਿਆਨਾਂ ਦੀ ਲੜੀ ਵਿੱਚ ਆਮ ਆਦਮੀ ਪਾਰਟੀ ਪੰਜਾਬੀ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਨਾਮ ਵੀ ਜੁੜ ਗਿਆ ਹੈ, ਜਿਸ ਨੇ ਪਾਰਟੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਹ ਕਥਿਤ ਵੀਡੀਓ, ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਰੀ ਕੀਤੀ ਹੈ, ਜਿਸ ਵਿੱਚ ਵਿਧਾਇਕਾ 117 ਸੀਟਾਂ ਜਿੱਤਣ ਦੀ ਗੱਲ ਕਰ ਰਹੀ ਹੈ।

ਚੰਡੀਗੜ੍ਹ 'ਚ 9 ਫਰਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਵਿਧਾਇਕਾ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ 'ਤੇ ਹੋਰ ਮੰਤਰੀ, ਵਿਧਾਇਕ ਤੇ ਆਗੂ ਵੀ ਖੜੇ ਨਜ਼ਰ ਆ ਰਹੇ ਹਨ। ਸੰਬੋਧਨ ਦੌਰਾਨ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ, ''ਇਸ ਵਾਰ 94-95 ਨਹੀਂ, ਸਗੋਂ ਤੁਹਾਡੀ ਧੌਣ 'ਤੇ ਗੋਡਾ ਰੱਖ ਕੇ 117 ਸੀਟਾਂ ਜਿੱਤਾਂਗੇ।''


ਦੱਸ ਦਈਏ ਕਿ ਇਹ ਵਿਵਾਦਤ ਬਿਆਨ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨਾਂ ਤੋਂ ਬਾਅਦ ਆਇਆ। ਇਸਤੋਂ ਪਹਿਲਾਂ ਬਾਜਵਾ ਨੇ ਮੰਤਰੀ ਹਰਭਜਨ ਸਿੰਘ ਨੇ ਈਟੀਓ ਦੇ ਪਿਤਾ ਨੂੰ ਬੈਂਡ ਵਜਾਉਣ ਵਾਲਾ ਦੱਸਿਆ ਸੀ, ਜਿਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧ ਕੀਤਾ। ਇਸ ਵਿੱਚ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਵੀ ਪਹੁੰਚੀ ਸੀ।

ਸਾਡੀਆਂ ਰਗਾਂ 'ਚ ਸਖ਼ਤ ਮਿਹਨਤ ਵਗਦੀ ਹੈ...: ਵਿਧਾਇਕਾ

ਕਾਂਗਰਸ ਦਾ ਨਾਮ ਲਏ ਬਿਨਾਂ, ਵਿਧਾਇਕਾ ਨੇ ਕਿਹਾ, "ਆਮ ਆਦਮੀ ਪਾਰਟੀ ਇਹ ਜਿੱਤ ਤੁਹਾਡੀ ਗਰਦਨ 'ਤੇ ਗੋਡਾ ਰੱਖ ਕੇ ਹਾਸਲ ਕਰੇਗੀ।" ਵਿਧਾਇਕਾ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ਇਸ ਬਿਆਨ ਨੂੰ ਤਿੰਨ ਵਾਰ ਦੁਹਰਾਉਂਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ, ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਨੂੰ ਸਖ਼ਤ ਮਿਹਨਤ ਕਰਨਾ ਸਿਖਾਇਆ ਹੈ ਅਤੇ ਹੁਣ ਉਨ੍ਹਾਂ ਦੀਆਂ ਰਗਾਂ ਵਿੱਚ ਸਖ਼ਤ ਮਿਹਨਤ ਵਗਦੀ ਹੈ।

ਵਿਧਾਇਕਾ ਦਾ ਬਿਆਨ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ : ਕਾਂਗਰਸ

ਕਾਂਗਰਸ ਨੇ X 'ਤੇ ਪੋਸਟ ਕੀਤਾ ਅਤੇ ਲਿਖਿਆ, "ਹੰਕਾਰ ਦੀ ਵੀ ਆਪਣੀ ਸੀਮਾ ਹੁੰਦੀ ਹੈ, ਪਰ 'ਆਪ' 'ਚ ਉਹ ਵੀ ਨਹੀਂ ਹੈ। ਇਹ ਸਿਰਫ਼ ਪੰਜਾਬ ਦੇ 'ਆਪ' ਵਿਧਾਇਕ ਦੀ ਭਾਸ਼ਾ ਨਹੀਂ ਹੈ, ਸਗੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਦਾ ਪ੍ਰਤੀਬਿੰਬ ਹੈ। ਜਿਹੜੇ ਲੋਕ ਮੰਨਦੇ ਹਨ ਕਿ ਪੰਜਾਬ ਨੂੰ ਡਰਾਇਆ ਜਾਂ ਦਬਾਇਆ ਜਾ ਸਕਦਾ ਹੈ, ਉਨ੍ਹਾਂ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਹੈ। ਪੰਜਾਬ ਝੁਕਦਾ ਨਹੀਂ ਹੈ। ਪੰਜਾਬ ਦਬਦਾ ਨਹੀਂ ਹੈ। ਪੰਜਾਬ ਜਾਣਦਾ ਹੈ ਕਿ ਕਿਵੇਂ ਲੜਨਾ ਹੈ। ਇਸਦਾ ਜਵਾਬ 2027 ਵਿੱਚ ਦਿੱਤਾ ਜਾਵੇਗਾ।"

- PTC NEWS

Top News view more...

Latest News view more...

PTC NETWORK
PTC NETWORK