Double Murder ਦੇ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਮੁਲਜ਼ਮ ਨੇ ਮੁੜ ਦਿੱਤਾ ਦੋਹਰੇ ਕਤਲਕਾਂਡ ਨੂੰ ਅੰਜਾਮ, ਪੈਰੋਲ ’ਤੇ ਆਇਆ ਸੀ ਜੇਲ੍ਹ ਤੋਂ ਬਾਹਰ
Ludhiana News : ਪੰਜਾਬ ’ਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਹੀ ਪੁਲਿਸ ਦੀ ਕਾਰਵਾਈ ਦੀ ਪਰਵਾਹ ਕੀਤੇ ਬਗੈਰ ਹੀ ਮੁਲਜ਼ਮਾਂ ਵੱਲੋਂ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਏ ਮੁਲਜ਼ਮ ਵੱਲੋਂ ਡਬਲ ਮਰਡਰ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਹੀ ਡਬਲ ਮਰਡਰ ਦੇ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਹਰਵਿੰਦਰ ਸਿੰਘ ਬਿੰਦਰ ਵੱਲੋਂ 13 ਸਾਲ ਪਹਿਲਾਂ ਡੀਐਸਪੀ ਬਲਰਾਜ ਸਿੰਘ ਗਿੱਲ ਅਤੇ ਉਸਦੀ ਮਹਿਲਾ ਮਿੱਤਰ ਦਾ ਕਤਲ ਕੀਤਾ ਗਿਆ ਸੀ ਜਿਸਦਾ ਕਾਰਨ ਲੁੱਟਖੋਹ ਸੀ। ਹੁਣ ਪਰਾਗਪੁਰ ਦੇ ਕੋਲ ਰਹਿਣ ਵਾਲੇ ਐਡਵੋਕੇਟ ਤੇ ਉਸਦੀ ਮਹਿਲਾ ਮਿੱਤਰ ਦੀ ਕਿਡਨੈਪਿੰਗ ਕਰ ਉਸਦਾ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਉਸਦੀ ਜਾਣਕਾਰਸੀ ਅਤੇ ਉਸ ਦੇ ਨਾਲ ਹੁਣ ਗੱਲ ਨਹੀਂ ਕਰਦੀ ਸੀ ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਦੱਸ ਦਈਏ ਕਿ ਮੁਲਜ਼ਮ 2 ਮਹਿਨੇ ਪਹਿਲਾਂ ਪੈਰੋਲ ’ਤੇ ਆਇਆ ਸੀ ਅਤੇ 23 ਅਪ੍ਰੈਲ ਨੂੰ ਵਾਪਸ ਜਾਣ ਵਾਲਾ ਸੀ। ਪਰਾਗਪੁਰ ਦੇ ਕੋਲ ਹਰਵਿੰਦਰ ਸਿੰਘ ਬਿੰਦਰ ਨੇ ਏਜੀਆਈ ਦੀ ਫਲੈਟ ਤੋਂ 19 ਅਪ੍ਰੈਲ ਨੂੰ ਐਡਵੋਕੇਟ ਅਤੇ ਉਸਦੀ ਮਹਿਲਾ ਮਿੱਤਰ ਨੂੰ ਅਗਵਾ ਕੀਤਾ ਸੀ ਇਸ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਪੁਲਿਸ ਵੱਲੋਂ ਟ੍ਰਾਂਜਿਟ ਰਿਮਾਂਡ ’ਤੇ ਪੰਜਾਬ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Bathinda Cantt ਦੀ ਜਾਸੂਸੀ ਕਰਨ ਵਾਲੇ ਮੋਚੀ ਨੂੰ ਫੌਜੀ ਅਧਿਕਾਰੀਆਂ ਨੇ ਦਬੋਚਿਆ
- PTC NEWS