Tue, Dec 9, 2025
Whatsapp

Huma Qureshi ਦੇ ਚਚੇਰੇ ਭਰਾ ਆਸਿਫ਼ ਕੁਰੈਸ਼ੀ ਦੀ ਹੱਤਿਆ , ਪਾਰਕਿੰਗ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Huma Qureshi cousin brother murder : ਦਿੱਲੀ ਦੇ ਨਿਜ਼ਾਮੁਦੀਨ ਵਿੱਚ ਬਾਲੀਵੁੱਡ ਫ਼ਿਲਮ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਆਸਿਫ ਕੁਰੈਸ਼ੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਰੋਪੀ ਨੇ ਰਾਤ 11 ਵਜੇ ਦੇ ਕਰੀਬ ਸਕੂਟਰੀ ਨੂੰ ਗੇਟ ਤੋਂ ਹਟਾਉਣ ਅਤੇ ਸਾਈਡ 'ਤੇ ਖੜ੍ਹਾ ਕਰਨ ਦੇ ਝਗੜੇ ਵਿੱਚ ਆਸਿਫ ਕੁਰੈਸ਼ੀ 'ਤੇ ਹਮਲਾ ਕਰ ਦਿੱਤਾ

Reported by:  PTC News Desk  Edited by:  Shanker Badra -- August 08th 2025 10:10 AM
Huma Qureshi ਦੇ ਚਚੇਰੇ ਭਰਾ ਆਸਿਫ਼ ਕੁਰੈਸ਼ੀ ਦੀ ਹੱਤਿਆ , ਪਾਰਕਿੰਗ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Huma Qureshi ਦੇ ਚਚੇਰੇ ਭਰਾ ਆਸਿਫ਼ ਕੁਰੈਸ਼ੀ ਦੀ ਹੱਤਿਆ , ਪਾਰਕਿੰਗ ਵਿਵਾਦ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Huma Qureshi cousin brother murder : ਦਿੱਲੀ ਦੇ ਨਿਜ਼ਾਮੁਦੀਨ ਵਿੱਚ ਬਾਲੀਵੁੱਡ ਫ਼ਿਲਮ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਆਸਿਫ ਕੁਰੈਸ਼ੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਰੋਪੀ ਨੇ ਰਾਤ 11 ਵਜੇ ਦੇ ਕਰੀਬ ਸਕੂਟਰੀ ਨੂੰ ਗੇਟ ਤੋਂ ਹਟਾਉਣ ਅਤੇ ਸਾਈਡ 'ਤੇ ਖੜ੍ਹਾ ਕਰਨ ਦੇ ਝਗੜੇ ਵਿੱਚ ਆਸਿਫ ਕੁਰੈਸ਼ੀ 'ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਆਸਿਫ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦਰਅਸਲ 'ਚ ਇੱਕ ਵਿਅਕਤੀ ਨੇ ਆਸਿਫ ਕੁਰੈਸ਼ੀ ਦੇ ਘਰ ਦੇ ਬਾਹਰ ਆਪਣੀ ਸਕੂਟਰੀ ਖੜ੍ਹੀ ਕਰ ਦਿੱਤੀ ਸੀ। ਜਦੋਂ ਆਸਿਫ ਨੇ ਸਕੂਟਰੀ ਹਟਾਉਣ ਲਈ ਕਿਹਾ ਤਾਂ ਬਹਿਸ ਸ਼ੁਰੂ ਹੋ ਗਈ ਅਤੇ ਮਾਮਲਾ ਕਤਲ ਤੱਕ ਪਹੁੰਚ ਗਿਆ। ਆਸਿਫ ਕੁਰੈਸ਼ੀ ਦੀ ਪਤਨੀ ਨੇ ਕਿਹਾ ਕਿ ਆਰੋਪੀਆਂ ਨੇ ਮਾਮੂਲੀ ਗੱਲ 'ਤੇ ਬੇਰਹਿਮੀ ਨਾਲ ਇਹ ਅਪਰਾਧ ਕੀਤਾ। ਉਸਨੇ ਦੱਸਿਆ ਕਿ ਪਹਿਲਾਂ ਵੀ ਪਾਰਕਿੰਗ ਵਿਵਾਦ ਨੂੰ ਲੈ ਕੇ ਉਨ੍ਹਾਂ ਦਾ ਮੇਰੇ ਪਤੀ ਨਾਲ ਝਗੜਾ ਹੋਇਆ ਸੀ।


ਆਸਿਫ ਕੁਰੈਸ਼ੀ ਨੇ ਕਿਹਾ ਕਿ ਜਦੋਂ ਮੇਰਾ ਪਤੀ ਕੰਮ ਤੋਂ ਘਰ ਵਾਪਸ ਆਇਆ ਤਾਂ ਗੁਆਂਢੀ ਦੀ ਸਕੂਟਰੀ ਘਰ ਦੇ ਸਾਹਮਣੇ ਖੜ੍ਹੀ ਸੀ। ਉਸਨੇ ਗੁਆਂਢੀ ਨੂੰ ਹਟਾਉਣ ਲਈ ਕਿਹਾ ਪਰ ਸਕੂਟਰੀ ਹਟਾਉਣ ਦੀ ਬਜਾਏ ਗੁਆਂਢੀ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਿੱਖੀ ਨੋਕ ਵਾਲੀ ਚੀਜ਼ ਨਾਲ ਉਸ ਦਾ ਕਤਲ ਕਰ ਦਿੱਤਾ।

2 ਆਰੋਪੀ ਗ੍ਰਿਫ਼ਤਾਰ

ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਿਜ਼ਾਮੂਦੀਨ ਥਾਣਾ ਖੇਤਰ ਦੇ ਜੰਗਪੁਰਾ ਭੋਗਲ ਬਾਜ਼ਾਰ ਲੇਨ ਵਿੱਚ ਪਾਰਕਿੰਗ ਵਿਵਾਦ ਵਿੱਚ ਇੱਕ ਕਤਲ ਹੋਇਆ ਹੈ। 

 

- PTC NEWS

Top News view more...

Latest News view more...

PTC NETWORK
PTC NETWORK