Tue, Jun 25, 2024
Whatsapp

Sonakshi Sinha and Zaheer Iqbal: ਜਲਦ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਅਦਾਕਾਰਾ ਸੋਨਾਕਸ਼ੀ ਸਿਨਹਾ, ਜਾਣੋ ਕੌਣ ਹੈ ਲਾੜਾ ?

ਕਦੇ ਦੋਹਾਂ ਨੂੰ ਇਕੱਠੇ ਪਾਰਟੀ ਕਰਦੇ ਦੇਖਿਆ ਗਿਆ ਤਾਂ ਕਦੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਬਾਰੇ ਪੋਸਟ ਕੀਤਾ ਗਿਆ। ਅਜਿਹੀਆਂ ਗੱਲਾਂ ਕਾਰਨ ਚਰਚਾ ਸ਼ੁਰੂ ਹੋ ਗਈ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

Written by  Aarti -- June 10th 2024 10:30 AM
Sonakshi Sinha and Zaheer Iqbal: ਜਲਦ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਅਦਾਕਾਰਾ ਸੋਨਾਕਸ਼ੀ ਸਿਨਹਾ, ਜਾਣੋ ਕੌਣ ਹੈ ਲਾੜਾ ?

Sonakshi Sinha and Zaheer Iqbal: ਜਲਦ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਅਦਾਕਾਰਾ ਸੋਨਾਕਸ਼ੀ ਸਿਨਹਾ, ਜਾਣੋ ਕੌਣ ਹੈ ਲਾੜਾ ?

Sonakshi Sinha and Zaheer Iqbal: ਨੈੱਟਫਲਿਕਸ 'ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ 'ਹੀਰਾਮੰਡੀ' ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ 'ਚ ਰਹੀ ਸੋਨਾਕਸ਼ੀ ਸਿਨਹਾ ਹੁਣ ਆਪਣੇ ਵਿਆਹ ਦੀਆਂ ਖਬਰਾਂ ਨਾਲ ਸੁਰਖੀਆਂ 'ਚ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸੋਨਾਕਸ਼ੀ ਬਾਲੀਵੁੱਡ ਅਦਾਕਾਰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਪਿਛਲੇ ਦੋ ਸਾਲਾਂ ਤੋਂ ਡੇਟ ਕਰ ਰਹੇ ਹਨ।

ਦੱਸ ਦਈਏ ਕਿ ਦੋਹਾਂ ਨੇ ਕਦੇ ਵੀ ਖੁੱਲ੍ਹ ਕੇ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਪੁਸ਼ਟੀ ਨਹੀਂ ਕੀਤੀ, ਪਰ ਦੋਵਾਂ ਦੇ ਪਿਆਰ ਵਿੱਚ ਹੋਣ ਦੇ ਸੰਕੇਤ ਮਿਲੇ ਹਨ। ਕਦੇ ਦੋਹਾਂ ਨੂੰ ਇਕੱਠੇ ਪਾਰਟੀ ਕਰਦੇ ਦੇਖਿਆ ਗਿਆ ਤਾਂ ਕਦੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਬਾਰੇ ਪੋਸਟ ਕੀਤਾ ਗਿਆ। ਅਜਿਹੀਆਂ ਗੱਲਾਂ ਕਾਰਨ ਚਰਚਾ ਸ਼ੁਰੂ ਹੋ ਗਈ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਕਿਵੇਂ ਹੋਈ। 


ਰਿਪੋਰਟ ਮੁਤਾਬਕ ਸੋਨਾਕਸ਼ੀ ਅਤੇ ਜ਼ਹੀਰ ਦੀ ਪਹਿਲੀ ਮੁਲਾਕਾਤ ਸਲਮਾਨ ਖਾਨ ਦੇ ਜ਼ਰੀਏ ਹੋਈ ਸੀ। ਸਲਮਾਨ ਨੇ ਪਾਰਟੀ ਦਾ ਆਯੋਜਨ ਕੀਤਾ ਸੀ। ਦੋਵੇਂ ਉਸ ਪਾਰਟੀ 'ਚ ਸ਼ਾਮਲ ਹੋਏ ਸਨ। ਕਿਹਾ ਜਾਂਦਾ ਹੈ ਕਿ ਉਸ ਪਾਰਟੀ ਤੋਂ ਬਾਅਦ ਦੋਵਾਂ ਨੂੰ ਇਕ-ਦੂਜੇ ਨਾਲ ਪਿਆਰ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ ਅਤੇ ਫਿਰ ਡੇਟਿੰਗ ਸ਼ੁਰੂ ਕਰ ਦਿੱਤੀ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ 23 ਜੂਨ ਨੂੰ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀ ਰਸਮ ਬਾਸਟੀਅਨ, ਮੁੰਬਈ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਹੋਣ ਜਾ ਰਹੇ ਹਨ। 'ਹੀਰਾਮੰਡੀ' ਦੀ ਸਟਾਰਕਾਸਟ ਨੂੰ ਵੀ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਵਿਆਹ ਨੂੰ ਲੈ ਕੇ ਕਿਸੇ ਵੀ ਪੱਖ ਤੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦੱਸ ਦਈਏ ਕਿ ਸਲਮਾਨ ਅਤੇ ਸੋਨਾਕਸ਼ੀ ਦੋਵਾਂ ਨੇ ਸਲਮਾਨ ਦੀ ਫਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੋਨਾਕਸ਼ੀ 2010 'ਚ ਰਿਲੀਜ਼ ਹੋਈ ਫਿਲਮ 'ਦਬੰਗ' 'ਚ ਸਲਮਾਨ ਦੇ ਨਾਲ ਨਜ਼ਰ ਆਈ ਸੀ। ਸਾਲ 2019 'ਚ ਸਲਮਾਨ ਨੇ 'ਨੋਟਬੁੱਕ' ਨਾਂ ਦੀ ਫਿਲਮ ਬਣਾਈ। ਇਸ ਫਿਲਮ 'ਚ ਜ਼ਹੀਰ ਮੁੱਖ ਭੂਮਿਕਾ 'ਚ ਨਜ਼ਰ ਆਏ ਸੀ।

ਇਹ ਵੀ ਪੜ੍ਹੋ: ਥੱਪੜ ਤੋਂ ਪਹਿਲਾਂ '100-100 ਰੁਪਏ' ਵਾਲੇ ਬਿਆਨ 'ਤੇ ਕੰਗਨਾ ਨੂੰ ਦਿਲਜੀਤ ਨੇ ਵੀ ਕਰਵਾਈ ਸੀ 'ਨਾਨੀ ਚੇਤੇ', ਜਾਣੋ ਕਿਵੇਂ ਘੇਰਿਆ ਸੀ

- PTC NEWS

Top News view more...

Latest News view more...

PTC NETWORK