Ferozepur News : ਪੰਜਾਬ ਦੇ ਫੌਜੀ ਜਵਾਨ ਦੀ ਝਾਰਖੰਡ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ ਤੇ ਛੋਟੇ ਭਰਾ ਦਾ ਇਕਲੌਤਾ ਸਹਾਰਾ ਸੀ ਨੌਜਵਾਨ
Ferozepur News : ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਅਗਨੀ ਵੀਰ ਜਵਾਨ ਜਸ਼ਨਪ੍ਰੀਤ ਸਿੰਘ ਝਾਰਖੰਡ ਵਿੱਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 21 ਸਾਲ ਦੇ ਜਵਾਨ, ਜੋ ਕਿ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੈਨਾ ਵਿੱਚ ਅਗਨੀਵੀਰ ਜਵਾਨ ਭਰਤੀ ਹੋਇਆ ਸੀ। ਜਸ਼ਨਪ੍ਰੀਤ ਦੀ ਟ੍ਰੇਨਿੰਗ ਅਗਲੇ ਮਹੀਨੇ 12 ਦਸੰਬਰ ਨੂੰ ਖਤਮ ਹੋਣੀ ਸੀ। ਪਰ ਬੀਤੇ ਕੱਲ 18 ਨਵੰਬਰ ਨੂੰ ਸਵੇਰੇ ਟ੍ਰੇਨਿੰਗ ਕਰਦੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ। ਜਸ਼ਨਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਘਰ ਵਿੱਚ ਉਸਦੀ ਮਾਂ ਅਤੇ ਇੱਕ ਛੋਟਾ ਭਰਾ ਹੈ। ਜਸ਼ਨਪ੍ਰੀਤ ਦੀ ਮਾਂ ਅਮਰਜੀਤ ਕੌਰ ਨਰੇਗਾ ਮਜ਼ਦੂਰ ਹੈ ਅਤੇ ਭਰਾ ਹਲਵਾਈ ਨਾਲ ਮਜ਼ਦੂਰੀ ਕਰਦਾ ਹੈ।
ਨੇੜਲੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਦੀ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਛੋਟੇ ਭਰਾ ਕਰਨ ਨੇ ਦੱਸਿਆ ਕਿ ਜਸ਼ਨਪ੍ਰੀਤ ਅਪਰੈਲ ਮਹੀਨੇ ਫ਼ੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋਇਆ ਸੀ ਅਤੇ ਉਹ ਪਹਿਲੀ ਮਈ ਤੋਂ ਰਾਮਗੜ੍ਹ ਛਾਉਣੀ ਵਿੱਚ ਸਿਖਲਾਈ ਲੈ ਰਿਹਾ ਸੀ।
ਕਰਨ ਨੇ ਦੱਸਿਆ ਕਿ ਜਸ਼ਨਪ੍ਰੀਤ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਰੁਟੀਨ ਸਰੀਰਕ ਸਿਖਲਾਈ ਦੌਰਾਨ ਗਰਾਊਂਡ ਦੇ ਚੱਕਰ ਲਾ ਰਿਹਾ ਸੀ। ਇਸ ਦੌਰਾਨ ਉਸ ਨੇ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕੀਤੀ। ਸਿਹਤ ਵਿਗੜਨ ਮਗਰੋਂ ਉਸ ਨੂੰ ਮਿਲਟਰੀ ਹਸਪਤਾਲ ਰਾਮਗੜ੍ਹ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਜਸ਼ਨਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੀ ਤਕਰੀਬਨ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਹੁਣ ਪਰਿਵਾਰ ਵਿੱਚ ਛੋਟਾ ਭਰਾ ਕਰਨ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਹਨ। ਉਸ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
- PTC NEWS