Sun, Jun 21, 2026
Whatsapp

ਆਹ ਕੀ ਬੋਲ ਗਏ ਪੰਜਾਬੀ ਰੈਪਰ ਸੁਲਤਾਨ, ਕਰਨ ਔਜਲਾ ‘ਤੇ ਨਿਸ਼ਾਨਾ ਸਾਧਿਆ, ਪ੍ਰੇਮ ਢਿੱਲੋਂ ਨੂੰ ਵੀ ਲਿਆ ਕਰੜੇ ਹੱਥੀਂ

ਪੰਜਾਬੀ ਰੈਪਰ ਸੁਲਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗਾਇਕ ਬਾਰੇ ਵਿਵਾਦਿਤ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੁਲਤਾਨ ਵੀਡੀਓ ‘ਚ ਕਹਿ ਰਿਹਾ ਹੈ

Reported by:  PTC News Desk  Edited by:  Amritpal Singh -- June 21st 2026 01:42 PM
ਆਹ ਕੀ ਬੋਲ ਗਏ ਪੰਜਾਬੀ ਰੈਪਰ ਸੁਲਤਾਨ, ਕਰਨ ਔਜਲਾ ‘ਤੇ ਨਿਸ਼ਾਨਾ ਸਾਧਿਆ, ਪ੍ਰੇਮ ਢਿੱਲੋਂ ਨੂੰ ਵੀ ਲਿਆ ਕਰੜੇ ਹੱਥੀਂ

ਆਹ ਕੀ ਬੋਲ ਗਏ ਪੰਜਾਬੀ ਰੈਪਰ ਸੁਲਤਾਨ, ਕਰਨ ਔਜਲਾ ‘ਤੇ ਨਿਸ਼ਾਨਾ ਸਾਧਿਆ, ਪ੍ਰੇਮ ਢਿੱਲੋਂ ਨੂੰ ਵੀ ਲਿਆ ਕਰੜੇ ਹੱਥੀਂ

ਪੰਜਾਬੀ ਰੈਪਰ ਸੁਲਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗਾਇਕ ਬਾਰੇ ਵਿਵਾਦਿਤ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੁਲਤਾਨ ਵੀਡੀਓ ‘ਚ ਕਹਿ ਰਿਹਾ ਹੈ ਕਿ ਕਰਨ ਔਜਲਾ ਦੇ ਘਰ ‘ਤੇ ਵੀ ਗੋਲੀਆਂ ਚੱਲੀਆਂ ਸਨ। ਇਸ ਦੇ ਨਾਲ ਹੀ ਸਿੱਧੂ ਦੀ ਮੌਤ ਦੇ ਲਈ ਵੀ ਕਰਣ ਔਜਲਾ ਨੂੰ ਜ਼ਿੰਮੇਵਾਰ ਠਹਿਰਾਇਆ। ਸੁਲਤਾਨ ਕਹਿ ਰਿਹਾ ਹੈ ਕਿ ਜੋ ਅਸੀਂ ਕਰਦੇ ਹਾਂ ਉਹ ਸ਼ਰੇਆਮ ਕਰਦੇ ਹਾਂ।

ਸੁਲਤਾਨ ਨੇ ਕਿਹਾ ਕਿ ਅਸੀਂ ਪਾਲੀਟਿਕਸ ਨਹੀਂ ਕਰਦੇ ਤੇ ਕਰਨ ਔਜਲਾ ਨੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਗੀਤ ਵੀ ਕੱਢਿਆ ਸੀ । ਪਰ ਲੋਕਾਂ ਨੂੰ ਅਸਲੀਅਤ ਜਾਨਣੀ ਚਾਹੀਦੀ ਹੈ। 


https://www.instagram.com/reel/DZzTxkJNDyq/?utm_source=ig_embed&ig_rid=ArGykWv44Ki5KvaGvTnB1VI

ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਪਿੰਡ ਜਵਾਹਰਕੇ ਦੇ ਕੋਲ ਕੁਝ ਲੋਕਾਂ ਨੇ ਘੇਰ ਕੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਰਿਵਾਰ ਆਪਣੇ ਪੁੱਤ ਦੇ ਕਾਤਲਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਅਨੇਕਾਂ ਹੀ ਹਿੱਟ ਗੀਤ ਦਿੱਤੇ ਸਨ।ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK