ਤਿੰਨ ਸਾਲਾਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ
ਲੁਧਿਆਣਾ: ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਯਤਨਾਂ ਅਤੇ ਉਡਾਣ ਸਕੀਮ ਤਹਿਤ 6 ਸਤੰਬਰ ਤੋਂ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਮੁੜ ਸ਼ੁਰੂ ਹੋਣਗੀਆਂ। ਪਹਿਲੀ ਉਡਾਣ 6 ਸਤੰਬਰ ਨੂੰ ਸਵੇਰੇ 9:25 ਵਜੇ ਦਿੱਲੀ ਦੇ ਹਿੰਡਨ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਸਵੇਰੇ 10:50 ਵਜੇ ਸਾਹਨੇਵਾਲ ਹਵਾਈ ਅੱਡੇ 'ਤੇ ਪਹੁੰਚੇਗੀ।
ਵਾਪਸੀ ਦੀ ਉਡਾਣ ਸਾਹਨੇਵਾਲ ਤੋਂ ਸਵੇਰੇ 11:10 'ਤੇ ਰਵਾਨਾ ਹੋਵੇਗੀ ਅਤੇ 12:25 'ਤੇ ਹਿੰਡਨ ਪਹੁੰਚੇਗੀ। ਇਸ ਫਲਾਈਟ ਵਿੱਚ ਸੰਸਦ ਮੈਂਬਰ ਸੰਜੀਵ ਅਰੋੜਾ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ।
ਹਿੰਡਨ ਤੋਂ ਸਾਹਨੇਵਾਲ ਦੀ ਸ਼ੁਰੂਆਤੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀ ਕੇ ਸਿੰਘ (ਸੇਵਾਮੁਕਤ) ਮੁੱਖ ਮਹਿਮਾਨ ਅਤੇ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਦੱਸ ਦਈਏ ਕਿ 16 ਅਗਸਤ ਨੂੰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਡਾਣ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ 'ਤੇ ਉਡਾਣਾਂ ਸ਼ੁਰੂ ਕਰਨ ਲਈ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖਿਆ ਸੀ।
ਲੁਧਿਆਣਾ ਤੋਂ ਦਿੱਲੀ ਅਤੇ ਦਿੱਲੀ ਤੋਂ ਲੁਧਿਆਣਾ ਦੀ ਉਡਾਣ ਹਫ਼ਤੇ ਵਿੱਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗੀ। ਇਹ ਉਡਾਣ ਅਕਤੂਬਰ ਦੇ ਅੰਤ ਤੋਂ ਸੱਤ ਦਿਨ ਚੱਲੇਗੀ। 10 ਸਤੰਬਰ ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ 2017 ਨੂੰ ਲੁਧਿਆਣਾ-ਦਿੱਲੀ-ਲੁਧਿਆਣਾ ਉਡਾਣ ਨੂੰ ਅਲਾਇੰਸ ਏਅਰ ਨੂੰ ਸੌਂਪਿਆ ਗਿਆ ਸੀ।
ਹਾਲਾਂਕਿ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ 31 ਅਗਸਤ 2020 ਨੂੰ ਉਡਾਣ ਬੰਦ ਕਰ ਦਿੱਤੀ ਗਈ ਸੀ। ਉਦੋਂ ਤੋਂ ਲੁਧਿਆਣਾ ਤੋਂ ਕੋਈ ਵੀ ਘਰੇਲੂ ਉਡਾਣ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਸੀ।
ਇਸ ਸਾਲ 16 ਅਗਸਤ ਨੂੰ ਅਰੋੜਾ ਨੇ ਉਡਾਣ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ 'ਤੇ ਉਡਾਣਾਂ ਮੁੜ ਸ਼ੁਰੂ ਕਰਨ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਦੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ: ਨਹੀਂ ਰਹੇ ਚੰਦਰਯਾਨ-3 ਦੀ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੇ ਇਹ ਵਿਗਿਆਨੀ
- PTC NEWS