N Valarmathi Passes Away: ਨਹੀਂ ਰਹੇ ਚੰਦਰਯਾਨ-3 ਦੀ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੇ ਇਹ ਵਿਗਿਆਨੀ
N Valarmathi Passes Away: ਚੰਦਰਯਾਨ 3 ਦੇ ਲਾਂਚ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੇ ਇਸਰੋ ਦੇ ਵਿਗਿਆਨੀ ਐੱਨ ਵਲਾਰਮਥੀ ਦੀ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਰਾਕੇਟ ਨੂੰ ਭੇਜਣ ਤੋਂ ਪਹਿਲਾਂ ਦੀ ਗਿਣਤੀ ਨੂੰ ਕਾਊਂਟਡਾਊਨ ਕਿਹਾ ਜਾਂਦਾ ਹੈ।
ਤਾਮਿਲਨਾਡੂ ਦੇ ਅਰਿਆਲੁਰ ਦੇ ਰਹਿਣ ਵਾਲੇ ਵਲਾਰਮਥੀ ਦਾ ਐਤਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਰਾਜਧਾਨੀ ਚੇਨਈ ਵਿੱਚ ਆਖਰੀ ਸਾਹ ਲਿਆ। ਚੰਦਰਯਾਨ 3, ਜੋ ਇਸ ਸਾਲ 23 ਅਗਸਤ ਨੂੰ ਚੰਨ ਦੇ ਉੱਤਰੀ ਧਰੁਵ 'ਤੇ ਉਤਰਿਆ ਸੀ, ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਲਾਂਚ ਦੀ ਕਾਊਂਟਡਾਊਨ ਨੂੰ ਵਲਾਰਮਾਥੀ ਨੇ ਆਵਾਜ਼ ਦਿੱਤੀ ਸੀ।
ਚੰਦਰਯਾਨ-3 ਮਿਸ਼ਨ ਦੇ ਲਾਂਚ 'ਤੇ ਆਪਣੀ ਵਿਲੱਖਣ ਆਵਾਜ਼ 'ਚ ਐਲਾਨ ਕਰਨ ਵਾਲੀ ਵਲਾਰਾਮਾਥੀ ਨੇ ਐਤਵਾਰ ਸ਼ਾਮ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਨਾਲ ਇਸਰੋ ਦੇ ਵਿਗਿਆਨੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਸਰੋ ਦੇ ਸਾਬਕਾ ਵਿਗਿਆਨੀ ਡਾਕਟਰ ਪੀਵੀ ਵੈਂਕਟਕ੍ਰਿਸ਼ਨ ਨੇ ਵਲਾਰਮਾਥੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਸਰੋ ਦੇ ਭਵਿੱਖੀ ਮਿਸ਼ਨਾਂ ਦੀ ਕਾਊਂਟਡਾਊਨ ਵਿੱਚ ਹੁਣ ਵਲਾਰਮਥੀ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ। ਚੰਦਰਯਾਨ-3 ਉਸ ਦੀ ਆਖਰੀ ਕਾਊਂਟਡਾਊਨ ਸੀ। ਉਨ੍ਹਾਂ ਕਿਹਾ ਕਿ ਵਲਾਰਮਥੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਇਸ ਦੇ ਨਾਲ ਹੀ ਲੋਕ ਸੋਸ਼ਲ ਮੀਡੀਆ 'ਤੇ ਵੀ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ: PU Elections 2023: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਸਖ਼ਤ, ਇੱਥੇ ਪੜ੍ਹੋ ਪੂਰੀ ਜਾਣਕਾਰੀ
- PTC NEWS