Sun, Dec 14, 2025
Whatsapp

Air India : ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਲੰਡਨ ਜਾਣ ਵਾਲੀ ਉਡਾਣ ਰੱਦ

Air India : ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਏਅਰ ਇੰਡੀਆ ਦੇ ਲੰਡਨ ਜਾਣ ਵਾਲੇ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ 'ਤੇ ਉਡਾਣ ਭਰਨ ਤੋਂ ਪਹਿਲਾਂ ਹੀ ਟੇਕਆਫ ਨੂੰ ਰੱਦ ਕਰ ਦਿੱਤਾ। ਯਾਨੀ ਉਡਾਣ ਨਹੀਂ ਭਰ ਸਕਿਆ

Reported by:  PTC News Desk  Edited by:  Shanker Badra -- July 31st 2025 05:15 PM
Air India : ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਲੰਡਨ ਜਾਣ ਵਾਲੀ ਉਡਾਣ ਰੱਦ

Air India : ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ 'ਚ ਆਈ ਤਕਨੀਕੀ ਖਰਾਬੀ, ਲੰਡਨ ਜਾਣ ਵਾਲੀ ਉਡਾਣ ਰੱਦ

Air India : ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਏਅਰ ਇੰਡੀਆ ਦੇ ਲੰਡਨ ਜਾਣ ਵਾਲੇ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਦਿੱਲੀ ਹਵਾਈ ਅੱਡੇ 'ਤੇ ਉਡਾਣ ਭਰਨ ਤੋਂ ਪਹਿਲਾਂ ਹੀ ਟੇਕਆਫ ਨੂੰ ਰੱਦ ਕਰ ਦਿੱਤਾ। ਯਾਨੀ ਉਡਾਣ ਨਹੀਂ ਭਰ ਸਕਿਆ।

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, 31 ਜੁਲਾਈ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀ ਉਡਾਣ ਨੰਬਰ AI2017 ਸ਼ੱਕੀ ਤਕਨੀਕੀ ਸਮੱਸਿਆ ਕਾਰਨ ਵਾਪਸ ਆ ਗਈ। ਕਾਕਪਿਟ ਚਾਲਕ ਦਲ ਨੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਉਡਾਣ ਰੱਦ ਕਰਨ ਦਾ ਫੈਸਲਾ ਕੀਤਾ ਅਤੇ ਜਹਾਜ਼ ਨੂੰ ਸਾਵਧਾਨੀ ਜਾਂਚ ਲਈ ਵਾਪਸ ਲਿਜਾਇਆ ਗਿਆ ਹੈ।


ਬੁਲਾਰੇ ਨੇ ਕਿਹਾ ਕਿ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਲੰਡਨ ਲਿਜਾਣ ਲਈ ਇੱਕ ਵਿਕਲਪਿਕ ਜਹਾਜ਼ ਤਾਇਨਾਤ ਕੀਤਾ ਜਾ ਰਿਹਾ ਹੈ। ਸਾਡਾ ਗਰਾਉਂਡ ਸਟਾਫ ਇਸ ਅਚਾਨਕ ਦੇਰੀ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕਰ ਰਿਹਾ ਹੈ।

- PTC NEWS

Top News view more...

Latest News view more...

PTC NETWORK
PTC NETWORK