Air Ticket Fare Increased: ਹਵਾਈ ਸਫ਼ਰ 25 ਫ਼ੀਸਦੀ ਤੱਕ ਮਹਿੰਗਾ, ਜਾਣੋ ਕਿਹੜੇ ਰੂਟ 'ਤੇ ਕਿੰਨਾ ਕਿਰਾਇਆ ਵਧਿਆ
Air Ticket Fare Get Increased: ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਆਉਣ ਤੋਂ ਪਹਿਲਾ ਹੀ ਲੋਕ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਉਣ ਲੱਗ ਜਾਣਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਵਾਈ ਸਫ਼ਰ ਕਰਨ ਬਾਰੇ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਵਾਰ ਦੀਆਂ ਛੁੱਟੀਆਂ ਤੁਹਾਡੀ ਜੇਬ 'ਤੇ ਜ਼ਿਆਦਾ ਅਸਰ ਪਾ ਸਕਦੀਆਂ ਹਨ। ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਅਪ੍ਰੈਲ ਦੇ ਸ਼ੁਰੂਆਤੀ ਹਫਤਿਆਂ 'ਚ ਪਿਛਲੇ ਮਹੀਨੇ ਦੇ ਮੁਕਾਬਲੇ ਹਵਾਈ ਕਿਰਾਏ 'ਚ 39 ਫੀਸਦੀ ਦਾ ਵਾਧਾ ਹੋਇਆ ਹੈ। ਦਸ ਦਈਏ ਕਿ ਦਿੱਲੀ ਤੋਂ ਗੋਆ, ਦਿੱਲੀ ਤੋਂ ਸ਼੍ਰੀਨਗਰ, ਦਿੱਲੀ ਤੋਂ ਜੰਮੂ ਦੇ ਰੂਟਾਂ 'ਤੇ ਕਿਰਾਏ 'ਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਮਈ ਮਹੀਨੇ 'ਚ ਕਿਰਾਇਆ ਇੰਨਾ ਵੱਧ ਸਕਦਾ ਹੈ
ਦਸ ਦਈਏ ਕਿ ਅਪ੍ਰੈਲ ਦੇ ਪਹਿਲੇ ਹਫਤੇ 'ਚ ਹਵਾਈ ਸਫ਼ਰ ਦੇ ਕਿਰਾਏ 'ਚ ਵਾਧੇ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਨੀ ਮਈ ਮਹੀਨੇ 'ਚ ਕੋਲਕਾਤਾ ਤੋਂ ਬਾਗਡੋਗਰਾ, ਦਿੱਲੀ ਤੋਂ ਬੈਂਗਲੁਰੂ ਅਤੇ ਦਿੱਲੀ ਤੋਂ ਮੁੰਬਈ ਦੇ ਰੂਟਾਂ 'ਤੇ ਕਿਰਾਏ 'ਚ 12.7 ਫੀਸਦੀ ਦਾ ਵਾਧਾ ਹੋਵੇਗਾ। ਅਜਿਹੇ 'ਚ ਜੇਕਰ ਫਲਾਈਟ ਟਿਕਟ ਦੇ ਕਿਰਾਏ ਦੀ ਗੱਲ ਕਰੀਏ ਤਾਂ ਅੰਦਾਜ਼ਾ ਹੈ ਕਿ 1 ਤੋਂ 10 ਮਈ ਦੇ ਦੌਰਾਨ ਯਾਤਰੀਆਂ ਨੂੰ ਕੋਲਕਾਤਾ ਤੋਂ ਬਾਗਡੋਗਰਾ ਲਈ 5,500 ਰੁਪਏ, ਦਿੱਲੀ ਤੋਂ ਮੁੰਬਈ ਲਈ 5,800 ਰੁਪਏ, ਦਿੱਲੀ ਤੋਂ ਗੋਆ ਲਈ 5,500 ਰੁਪਏ, ਦਿੱਲੀ ਤੋਂ ਸ਼੍ਰੀਨਗਰ ਲਈ 7 ਹਜ਼ਾਰ 200 ਰੁਪਏ ਅਦਾ ਕਰਨੇ ਪੈਣਗੇ।
ਹਵਾਈ ਸਫ਼ਰ ਦਾ ਕਿਰਾਇਆ ਕਿਉਂ ਵਧਿਆ?
Business Today 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਹਵਾਈ ਸਫ਼ਰ ਦੇ ਕਿਰਾਏ 'ਚ ਵਾਧਾ ਵਿਸਤਾਰਾ ਏਅਰਲਾਈਨਜ਼ ਦੀਆਂ ਉਡਾਣਾਂ 'ਚ ਕਟੌਤੀ ਕਾਰਨ ਹੋਇਆ ਹੈ। ਦਸ ਦਈਏ ਕਿ ਵਿਸਤਾਰਾ ਹੀ ਨਹੀਂ, ਗੋ ਫਸਟ ਏਅਰਲਾਈਨਜ਼ ਦੇ ਦੀਵਾਲੀਆ ਹੋਣ ਅਤੇ ਇੰਜਣ ਦੀ ਖਰਾਬੀ ਕਾਰਨ ਇੰਡੀਗੋ ਦੀਆਂ 70 ਤੋਂ ਵੱਧ ਉਡਾਣਾਂ ਦਾ ਸੰਚਾਲਨ ਨਾ ਹੋਣ ਕਾਰਨ ਹਵਾਈ ਸਫਰ ਦੇ ਕਿਰਾਏ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਹਨ।
25 ਤੋਂ 30 ਉਡਾਣਾਂ ਹੋਈਆਂ ਘੱਟ
ਵਿਸਤਾਰਾ ਨੇ ਆਪਣੀ ਇਕ ਰਿਪੋਰਟ 'ਚ ਦੱਸਿਆ ਹੈ ਕਿ ਉਡਾਣਾਂ ਦੀ ਕਮੀ ਕਾਰਨ ਰੋਜ਼ਾਨਾ ਘਰੇਲੂ ਉਡਾਣਾਂ 25 ਤੋਂ 30 ਤੱਕ ਘੱਟ ਗਈਆਂ ਹਨ। ਨਾਲ ਹੀ ਏਅਰਲਾਈਨਜ਼ ਦਾ ਕਹਿਣਾ ਹੈ ਕਿ ਸਾਰੀਆਂ ਏਅਰਲਾਈਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਉਪਰਾਲੇ ਕਰ ਰਹੀਆਂ ਹਨ।
- PTC NEWS