Tue, Mar 10, 2026
Whatsapp

ਭੈਣ-ਭਰਾ ਮਿਲ ਕੇ ਕਰਦੇ ਸੀ ਹੈਰੋਇਨ ਤਸਕਰੀ, 4.50 ਕਿੱਲੋ ਹੈਰੋਇਨ ਸਮੇਤ ਭੈਣ ਕਾਬੂ

Reported by:  PTC News Desk  Edited by:  KRISHAN KUMAR SHARMA -- December 29th 2023 04:41 PM
ਭੈਣ-ਭਰਾ ਮਿਲ ਕੇ ਕਰਦੇ ਸੀ ਹੈਰੋਇਨ ਤਸਕਰੀ, 4.50 ਕਿੱਲੋ ਹੈਰੋਇਨ ਸਮੇਤ ਭੈਣ ਕਾਬੂ

ਭੈਣ-ਭਰਾ ਮਿਲ ਕੇ ਕਰਦੇ ਸੀ ਹੈਰੋਇਨ ਤਸਕਰੀ, 4.50 ਕਿੱਲੋ ਹੈਰੋਇਨ ਸਮੇਤ ਭੈਣ ਕਾਬੂ

ਅਜਨਾਲਾ/ਚੰਡੀਗੜ੍ਹ: ਹੁਣ ਤਸਕਰਾਂ ਨੇ ਤਸਕਰੀ ਕਰਨ ਦਾ ਇਕ ਨਵਾਂ ਤਰੀਕਾ ਲੱਭਿਆ ਹੈ ਜਿਸ ਦੇ ਚਲਦੇ ਹੁਣ ਔਰਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਤਾਂ ਜੋ ਪੁਲਿਸ ਨਾਕਿਆਂ ਤੋਂ ਬਚਿਆ ਜਾ ਸਕੇ। ਥਾਣਾ ਅਜਨਾਲਾ ਅਧੀਨ ਅਜਿਹਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਚਾਰ ਕਿਲੋ ਹੈਰੋਇਨ ਦੇ ਨਾਲ ਇੱਕ ਔਰਤ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਭੈਣ ਕਾਬੂ, ਭਰਾ ਫਰਾਰ


ਜਾਣਕਾਰੀ ਮੁਤਾਬਿਕ ਇਹ ਔਰਤ ਆਪਣੇ ਭਰਾ ਨਾਲ ਮਿਲ ਕੇ ਪਾਕਿਸਤਾਨ ਤੋਂ ਡਰੋਨ ਜਰੀਏ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਸੀ, ਜਿਸ ਨੂੰ ਪੁਲਿਸ ਵੱਲੋਂ ਅਜਨਾਲਾ ਨੇੜਲੇ ਪਿੰਡ ਮਾਝੀਮੀਆਂ ਨੇੜੇ ਨਾਕਾਬੰਦੀ ਕਰਕੇ ਕਾਬੂ ਕੀਤਾ। ਇਸ ਦੌਰਾਨ ਇਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹਾਲਾਂਕਿ ਲੜਕੀ ਦਾ ਭਰਾ ਭੱਜਣ ਵਿੱਚ ਕਾਮਯਾਬ ਹੋ ਗਿਆ।

ਲੜਕੀ ਕੋਲੋਂ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਨੇ ਘਰ ਵਿੱਚ ਸਾਢੇ ਤਿੰਨ ਕਿਲੋ ਹੈਰੋਇਨ ਹੋਰ ਲੁਕੋ ਕੇ ਰੱਖੀ ਹੈ, ਜਿਸ ਨੂੰ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਔਰਤ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਭਰਾ ਸੁੱਚਾ ਸਿੰਘ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾ ਰਹੀ ਹੈ।

ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਂਦੇ ਸੀ ਹੈਰੋਇਨ

ਪੁਲਿਸ ਨੂੰ ਪੁੱਛਗਿਛ 'ਚ ਪਤਾ ਲੱਗਿਆ ਹੈ ਕਿ ਕਥਿਤ ਦੋਸ਼ੀ ਭੈਣ-ਭਰਾ ਪਾਕਿਸਤਾਨ ਤੋਂ ਡਰੋਨ ਜ਼ਰੀਏ ਹੈਰੋਇਨ ਮੰਗਵਾਉਂਦੇ ਸਨ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਸਪਲਾਈ ਕਰਦੇ ਸਨ। ਇਹ ਵੱਡੀ ਮਾਤਰਾ 'ਚ ਬਰਾਮਦ ਹੈਰੋਇਨ ਵੀ ਇਨ੍ਹਾਂ ਨੇ ਪਾਕਿਸਤਾਨ ਤੋਂ ਮੰਗਵਾਈ ਸੀ।

-

Top News view more...

Latest News view more...

PTC NETWORK
PTC NETWORK