Moga News : ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਝਟਕਾ, ਨਿਹਾਲ ਸਿੰਘ ਵਾਲਾ ਦੀ ਟੀਮ ਨੇ ਆਪਣੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ
Moga News : ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ। ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ) ਦੀ ਟੀਮ ਵਲੋ ਆਪਣੇ ਅਹੁਦਿਆਂ ਤੋਂ ਸਮੂਹਿਕ ਅਸਤੀਫ਼ੇ ਦਿੱਤੇ ਗਏ ਹਨ। ਨਿਹਾਲ ਸਿੰਘ ਵਾਲਾ ਦੇ 12 ਬਲਾਕ ਦੇ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ 28 ਪਿੰਡਾਂ ਦੇ ਕਮੇਟੀ ਮੈਂਬਰਾਂ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੀ ਮੁੱਢਲੀ ਮੈਂਬਰਸਿੱਪ ਤੋਂ ਅਸਤੀਫੇ ਦਿੱਤੇ ਗਏ ਹਨ। ਕੁੱਲ ਮਿਲਾ ਕੇ ਟੀਮ ਦੇ 50/60 ਨੌਜਵਾਨਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ। ਅੱਜ ਸਭਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਸਮੇਤ ਅਕਾਲੀ ਆਗੂ ਹਾਜ਼ਰ ਰਹੇ ।
1. ਸੁਖਦੀਪ ਸਿੰਘ ਮਾਣੂੰਕੇ ਜ਼ਿਲ੍ਹਾ ਮੋਗਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!
2. ਬਲਜੀਤ ਸਿੰਘ ਰਾਏ ਨਿਹਾਲ ਸਿੰਘ ਵਾਲਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਅਤੇ MP ਸਰਬਜੀਤ ਸਿੰਘ ਖਾਲਸਾ ਦੀ ਪੰਜ ਮੈਂਬਰੀ ਕਮੇਟੀ ਮੈਂਬਰ ਤੋਂ ਅਸਤੀਫ਼ਾ !
3. ਤਰਸੇਮ ਸਿੰਘ ਅਜੀਤਵਾਲ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋ ਅਸਤੀਫ਼ਾ !
4. ਹਰਵਿੰਦਰ ਸਿੰਘ ਹੈਪੀ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ !
5. ਸੁਖਪ੍ਰੀਤ ਸਿੰਘ ਪੱਖਰਵੱਡ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ !
6. ਜਸਵਿੰਦਰ ਸਿੰਘ ਹਿੰਮਤਪੁਰਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!
7. ਅਮਰਜੀਤ ਸਿੰਘ (ਜੀਤਾ) ਰਾਮੂੰਵਾਲਾ ਬਲਾਕ ਨਿਹਾਲ ਸਿੰਘ ਵਾਲਾ ਕਮੇਟੀ ਮੈਂਬਰ ਤੋਂ ਅਸਤੀਫ਼ਾ!
8. ਕਾਲਾ ਬੁੱਟਰ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋ ਅਸਤੀਫਾ!
9. ਇੰਦਰਪਾਲ ਸਿੰਘ ਦੌਧਰ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋ ਅਸਤੀਫਾ!
10. ਗੋਰਾ ਡਾਲਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋ ਅਸਤੀਫਾ!
11. ਰਾਜਵਿੰਦਰ ਸਿੰਘ ਬੁੱਟਰ ਖੁਰਦ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋ ਅਸਤੀਫਾ!
- PTC NEWS