Fri, Dec 5, 2025
Whatsapp

CM ਯੋਗੀ ਦੀ ਤਾਰੀਫ਼ ਪਈ ਮਹਿੰਗੀ ,ਅਖਿਲੇਸ਼ ਯਾਦਵ ਨੇ ਸਪਾ ਵਿਧਾਇਕ ਪੂਜਾ ਪਾਲ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

Pooja Pal : ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਦੀ ਤਾਰੀਫ਼ ਕਰਨ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਬਾਗ਼ੀ ਵਿਧਾਇਕ ਪੂਜਾ ਪਾਲ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕੀਤੀ ਗਈ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ 'ਵਿਜ਼ਨ ਦਸਤਾਵੇਜ਼ 2047' 'ਤੇ 24 ਘੰਟੇ ਚੱਲੀ ਮੈਰਾਥਨ ਚਰਚਾ ਦੌਰਾਨ ਸਮਾਜਵਾਦੀ ਪਾਰਟੀ ਦੀ ਵਿਧਾਇਕ ਪੂਜਾ ਪਾਲ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਸੀ

Reported by:  PTC News Desk  Edited by:  Shanker Badra -- August 14th 2025 04:58 PM
CM ਯੋਗੀ ਦੀ ਤਾਰੀਫ਼ ਪਈ ਮਹਿੰਗੀ ,ਅਖਿਲੇਸ਼ ਯਾਦਵ ਨੇ ਸਪਾ ਵਿਧਾਇਕ ਪੂਜਾ ਪਾਲ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

CM ਯੋਗੀ ਦੀ ਤਾਰੀਫ਼ ਪਈ ਮਹਿੰਗੀ ,ਅਖਿਲੇਸ਼ ਯਾਦਵ ਨੇ ਸਪਾ ਵਿਧਾਇਕ ਪੂਜਾ ਪਾਲ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

Pooja Pal : ਵਿਧਾਨ ਸਭਾ ਵਿੱਚ ਮੁੱਖ ਮੰਤਰੀ ਯੋਗੀ ਦੀ ਤਾਰੀਫ਼ ਕਰਨ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਬਾਗ਼ੀ ਵਿਧਾਇਕ ਪੂਜਾ ਪਾਲ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕੀਤੀ ਗਈ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ 'ਵਿਜ਼ਨ ਦਸਤਾਵੇਜ਼ 2047' 'ਤੇ 24 ਘੰਟੇ ਚੱਲੀ ਮੈਰਾਥਨ ਚਰਚਾ ਦੌਰਾਨ ਸਮਾਜਵਾਦੀ ਪਾਰਟੀ ਦੀ ਵਿਧਾਇਕ ਪੂਜਾ ਪਾਲ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਸੀ।

ਅਤਿਕ ਅਹਿਮਦ ਨੂੰ ਮਿੱਟੀ 'ਚ ਮਿਲਾਇਆ : ਪੂਜਾ ਪਾਲ


ਉਨ੍ਹਾਂ ਨੇ ਸਦਨ ਵਿੱਚ ਕਿਹਾ ਸੀ ਕਿ ਹਰ ਕੋਈ ਜਾਣਦਾ ਹੈ ਕਿ ਉਸਦੇ ਪਤੀ ਦੀ ਹੱਤਿਆ ਕਿਵੇਂ ਅਤੇ ਕਿਸਨੇ ਕੀਤੀ ਸੀ। ਅਜਿਹੇ ਔਖੇ ਸਮੇਂ ਵਿੱਚ ਮੁੱਖ ਮੰਤਰੀ ਨੇ ਉਸਦੀ ਗੱਲ ਸੁਣੀ ਅਤੇ ਉਸਨੂੰ ਇਨਸਾਫ਼ ਦਿਵਾਇਆ, ਜਿਸ ਲਈ ਉਹ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੀ ਹੈ। ਪੂਜਾ ਪਾਲ ਨੇ ਅੱਗੇ ਕਿਹਾ ਸੀ ਕਿ 'ਪ੍ਰਯਾਗਰਾਜ ਵਿੱਚ ਮੁੱਖ ਮੰਤਰੀ ਨੇ ਉਸ ਵਰਗੀਆਂ ਕਈ ਔਰਤਾਂ ਨੂੰ ਇਨਸਾਫ਼ ਦਿਵਾਇਆ ਹੈ ਅਤੇ ਅਪਰਾਧੀਆਂ ਨੂੰ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਸੂਬੇ ਦੇ ਲੋਕ ਅੱਜ ਮੁੱਖ ਮੰਤਰੀ 'ਤੇ ਭਰੋਸਾ ਕਰਦੇ ਹਨ, 'ਮੁੱਖ ਮੰਤਰੀ ਨੇ ਮੇਰੇ ਪਤੀ ਦੇ ਹਥਿਆਰੇ  ਅਤੀਕ ਅਹਿਮਦ ਨੂੰ ਖਤਮ ਕਰਨ ਲਈ ਕੰਮ ਕੀਤਾ ਅਤੇ ਮੈਂ ਉਨ੍ਹਾਂ ਦੇ ਜ਼ੀਰੋ ਟਾਲਰੈਂਸ ਦ੍ਰਿਸ਼ਟੀਕੋਣ ਦਾ ਪੂਰਾ ਸਮਰਥਨ ਕਰਦੀ ਹਾਂ।'

ਰਾਜ ਸਭਾ ਚੋਣਾਂ ਵਿੱਚ ਕੀਤੀ ਸੀ ਕਰਾਸ ਵੋਟਿੰਗ

ਤੁਹਾਨੂੰ ਦੱਸ ਦੇਈਏ ਕਿ ਪੂਜਾ ਪਾਲ ਵੀ ਸਮਾਜਵਾਦੀ ਪਾਰਟੀ ਦੇ ਉਨ੍ਹਾਂ ਸੱਤ ਵਿਧਾਇਕਾਂ ਵਿੱਚੋਂ ਇੱਕ ਸੀ ,ਜਿਨ੍ਹਾਂ ਨੇ ਹਾਲ ਹੀ ਵਿੱਚ ਯੂਪੀ ਵਿੱਚ ਹੋਈਆਂ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਸੀ। ਹਾਲ ਹੀ ਵਿੱਚ ਸਪਾ ਮੁਖੀ ਅਖਿਲੇਸ਼ ਯਾਦਵ ਨੇ ਤਿੰਨ ਬਾਗ਼ੀ ਵਿਧਾਇਕਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਵਿਧਾਇਕ ਮਨੋਜ ਪਾਂਡੇ, ਰਾਕੇਸ਼ ਪ੍ਰਤਾਪ ਸਿੰਘ ਅਤੇ ਅਭੈ ਸਿੰਘ ਨੂੰ ਕੱਢ ਦਿੱਤਾ ਗਿਆ ਸੀ ਪਰ ਉਸ ਸਮੇਂ ਅਖਿਲੇਸ਼ ਯਾਦਵ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਹੁਣ ਪੂਜਾ ਪਾਲ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਫੂਲਪੁਰ ਉਪ-ਚੋਣ ਵਿੱਚ ਭਾਜਪਾ ਉਮੀਦਵਾਰ ਲਈ ਮੰਗੀਆਂ ਸੀ ਵੋਟਾਂ  

ਸਪਾ ਵਿਰੁੱਧ ਬਗਾਵਤ ਕਰਨ ਵਾਲੀ ਪੂਜਾ ਪਾਲ ਕੌਸ਼ਾਂਬੀ ਦੀ ਚਾਇਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਹੈ। ਇਸ ਤੋਂ ਪਹਿਲਾਂ ਵੀ ਉਹ ਪ੍ਰਯਾਗਰਾਜ ਦੀ ਫੂਲਪੁਰ ਸੀਟ 'ਤੇ ਹੋਈ ਉਪ-ਚੋਣ ਵਿੱਚ ਭਾਜਪਾ ਉਮੀਦਵਾਰ ਦੀਪਕ ਪਟੇਲ ਦੇ ਸਮਰਥਨ ਵਿੱਚ ਵੋਟਾਂ ਮੰਗ ਰਹੀ ਸੀ, ਜਦੋਂ ਕਿ ਇਸ ਸੀਟ 'ਤੇ ਸਪਾ ਅਤੇ ਭਾਜਪਾ ਵਿਚਕਾਰ ਸਿੱਧਾ ਮੁਕਾਬਲਾ ਸੀ। ਕਈ ਸਪਾ ਨੇਤਾ ਉਨ੍ਹਾਂ ਦੇ ਇਸ ਕਦਮ ਤੋਂ ਨਾਰਾਜ਼ ਸਨ।

 

- PTC NEWS

Top News view more...

Latest News view more...

PTC NETWORK
PTC NETWORK